ਆਸਟ੍ਰੇਲੀਅਨ ਬੀਚ 'ਤੇ ਮਿਲੀ ਰਹੱਸਮਈ ਵਸਤੂ, ਲੋਕ ਅਤੇ ਅਧਿਕਾਰੀ ਹੋਏ ਹੈਰਾਨ
Monday, Jul 17, 2023 - 03:22 PM (IST)
ਸਿਡਨੀ- ਪੱਛਮੀ ਆਸਟ੍ਰੇਲੀਆ ਵਿੱਚ ਇੱਕ ਬੀਚ 'ਤੇ ਰੁੜ ਕੇ ਆਈ ਇੱਕ ਰਹੱਸਮਈ ਵਸਤੂ ਮਿਲੀ ਹੈ। ਅਧਿਕਾਰੀ ਇਸ ਨੂੰ ਖ਼ਤਰਨਾਕ ਮੰਨ ਰਹੇ ਹਨ ਅਤੇ ਇਹ ਪਛਾਣ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਕਿ ਇਹ ਅਸਲ ਵਿਚ ਕੀ ਹੈ। ਪੱਛਮੀ ਆਸਟ੍ਰੇਲੀਆ ਵਿੱਚ ਗ੍ਰੀਨ ਹੈੱਡ ਨੇੜੇ ਬੀਚ 'ਤੇ ਰਹੱਸਮਈ ਵਸਤੂ ਮਿਲਣ 'ਤੇ ਸਥਾਨਕ ਲੋਕ ਹੈਰਾਨ ਹਨ। ਸੋਮਵਾਰ (17 ਜੁਲਾਈ) ਨੂੰ ਇਸ ਵਸਤੂ ਸਬੰਧੀ ਆਨਲਾਈਨ ਅਟਕਲਾਂ ਲਗਾਈਆਂ ਗਈਆਂ, ਜਿਸ ਵਿਚ ਕੁਝ ਲੋਕਾਂ ਨੇ ਸੁਝਾਅ ਦਿੱਤਾ ਕਿ ਇਹ ਲਾਪਤਾ ਜਹਾਜ਼ MH370 ਨਾਲ ਸਬੰਧਤ ਹੋ ਸਕਦੀ ਹੈ, ਜੋ 2014 ਵਿੱਚ ਗਾਇਬ ਹੋ ਗਿਆ ਸੀ।
ਹਾਲਾਂਕਿ ਹਵਾਬਾਜ਼ੀ ਮਾਹਰ ਜੈਫਰੀ ਥਾਮਸ ਨੇ ਇਸ ਥਿਊਰੀ ਨੂੰ ਖਾਰਿਜ ਕਰ ਦਿੱਤਾ ਕਿ ਇਸ ਦਾ ਸਬੰਧ MH370 ਜਾਂ ਇੱਕ ਬੋਇੰਗ 777 ਹਵਾਈ ਜਹਾਜ਼ ਨਾਲ ਹੋ ਸਕਦਾ ਹੈ। ਉਹਨਾਂ ਮੁਤਾਬਕ ਇਹ ਵਸਤੂ ਪਿਛਲੇ ਸਾਲ ਲਾਂਚ ਕੀਤੇ ਗਏ ਇੱਕ ਰਾਕੇਟ ਦਾ ਇੱਕ ਹਿੱਸਾ ਹੋ ਸਕਦੀ ਹੈ। ਹਵਾਬਾਜ਼ੀ ਮਾਹਰ ਅਤੇ Airlineratings.com 'ਤੇ ਇਨ-ਚੀਫ਼ ਸੰਪਾਦਕ ਜੈਫਰੀ ਥਾਮਸ ਨੇ ਕਿਹਾ ਕਿ "ਇਹ ਪਿਛਲੇ 12 ਮਹੀਨਿਆਂ ਵਿੱਚ ਲਾਂਚ ਕੀਤੇ ਗਏ ਇੱਕ ਰਾਕੇਟ ਤੋਂ ਇੱਕ ਸੰਭਾਵਿਤ ਬਾਲਣ ਟੈਂਕ ਜਾਪਦਾ ਹੈ, ਜੋ ਹਿੰਦ ਮਹਾਸਾਗਰ ਵਿੱਚ ਕਿਤੇ ਸੁੱਟਿਆ ਗਿਆ ਅਤੇ ਗ੍ਰੀਨ ਹੈਡ ਵਿੱਚ ਪਹੁੰਚ ਗਿਆ।" ਉਸਨੇ ਅੱਗੇ ਕਿਹਾ ਕਿ “ਕੋਈ ਸੰਭਾਵਨਾ ਨਹੀਂ ਹੈ ਕਿ ਇਹ MH370 ਦਾ ਹਿੱਸਾ ਹੈ। ਇਹ ਬੋਇੰਗ 777 ਦਾ ਕੋਈ ਹਿੱਸਾ ਨਹੀਂ ਹੈ ਅਤੇ ਤੱਥ ਇਹ ਹੈ ਕਿ MH370 ਸਾਢੇ ਨੌਂ ਸਾਲ ਪਹਿਲਾਂ ਗੁੰਮ ਹੋ ਗਿਆ ਸੀ ਇਸ ਲਈ ਇਹ ਮਲਬੇ 'ਤੇ ਬਹੁਤ ਜ਼ਿਆਦਾ ਖਰਾਬੀ ਦਿਖਾਏਗਾ,"।
ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ : ਆਸਮਾਨ 'ਚ ਵਿਗੜੀ ਪਾਇਲਟ ਦੀ ਸਿਹਤ, ਯਾਤਰੀ ਨੇ ਉਡਾਇਆ ਜਹਾਜ਼ ਅਤੇ ਫਿਰ...
ਸਥਾਨਕ ਮੀਡੀਆ ਰਿਪੋਰਟਾਂ ਅਨੁਸਾਰ ਪੱਛਮੀ ਆਸਟ੍ਰੇਲੀਆ ਪੁਲਸ, ਆਸਟ੍ਰੇਲੀਆਈ ਰੱਖਿਆ ਬਲ ਅਤੇ ਸਮੁੰਦਰੀ ਭਾਈਵਾਲਾਂ ਦੀ ਇਕ ਸਹਿਯੋਗੀ ਜਾਂਚ ਇਸ ਸਮੇਂ ਚੱਲ ਰਹੀ ਹੈ। ਪੱਛਮੀ ਆਸਟ੍ਰੇਲੀਆ ਪੁਲਸ ਫੋਰਸ (ਡਬਲਯੂਏਪੀਐਫ) ਨੇ ਇੱਕ ਬਿਆਨ ਵਿੱਚ ਕਿਹਾ ਕਿ “ਅਸੀਂ ਭਾਈਚਾਰੇ ਨੂੰ ਭਰੋਸਾ ਦਿਵਾਉਣਾ ਚਾਹੁੰਦੇ ਹਾਂ ਕਿ ਅਸੀਂ ਵਸਤੂ ਦੇ ਮੂਲ ਅਤੇ ਪ੍ਰਕਿਰਤੀ ਨੂੰ ਨਿਰਧਾਰਤ ਕਰਨ ਲਈ ਵੱਖ-ਵੱਖ ਰਾਜ ਅਤੇ ਸੰਘੀ ਏਜੰਸੀਆਂ ਨਾਲ ਸਹਿਯੋਗੀ ਯਤਨਾਂ ਵਿੱਚ ਸਰਗਰਮੀ ਨਾਲ ਰੁੱਝੇ ਹੋਏ ਹਾਂ। ਇਸ ਵਿੱਚ ਅੱਗੇ ਕਿਹਾ ਗਿਆ ਹੈ ਕਿ “ਜਾਂਚ ਜਾਰੀ ਹੈ ਅਤੇ ਜਦੋਂ ਤੱਕ ਹੋਰ ਜਾਣਕਾਰੀ ਉਪਲਬਧ ਨਹੀਂ ਹੁੰਦੀ, ਅਸੀਂ ਸਾਰਿਆਂ ਨੂੰ ਸਿੱਟੇ ਕੱਢਣ ਤੋਂ ਗੁਰੇਜ਼ ਕਰਨ ਦੀ ਅਪੀਲ ਕਰਦੇ ਹਾਂ।” ਪੁਲਸ ਨੇ ਅੱਗੇ ਕਿਹਾ ਕਿ ਵਸਤੂ ਨੂੰ ਖ਼ਤਰਨਾਕ ਮੰਨਿਆ ਜਾ ਰਿਹਾ ਹੈ, ਜਦੋਂ ਤੱਕ ਇਸਦਾ ਮੂਲ ਸਥਾਪਿਤ ਨਹੀਂ ਹੋ ਜਾਂਦਾ। ਲੋਕਾਂ ਨੂੰ ਖੇਤਰ ਤੋਂ ਇੱਕ ਸੁਰੱਖਿਅਤ ਦੂਰੀ ਬਣਾਈ ਰੱਖਣ ਦੀ ਅਪੀਲ ਕੀਤੀ ਗਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।