ਹੁਣ ਤੱਕ 63 ਲੋਕਾਂ ਦੀ ਜਾਨ ਲੈ ਚੁੱਕੀ ਹੈ ਇਹ ਕੁਰਸੀ, ਮਿਲਿਆ ਸੀ ਇਹ ਸ਼ਰਾਪ

11/01/2020 1:26:23 AM

ਲੰਡਨ-ਤੁਸੀਂ ਦੁਨੀਆ ਭਰ ’ਚ ਅਜਿਹੀਆਂ ਕਈ ਥਾਵਾਂ ਬਾਰੇ ਤਾਂ ਸੁਣਿਆ ਹੋਵੇਗਾ ਜਿਨ੍ਹਾਂ ਨਾਲ ਕਈ ਹਾਦਸੇ ਜੁੜੇ ਹੁੰਦੇ ਹਨ ਜਾਂ ਜਿਨ੍ਹਾਂ ਨੂੰ ਸ਼ਰਾਪਿਤ ਮੰਨਿਆ ਜਾਂਦਾ ਹੈ। ਅੱਜ ਤੁਹਾਨੂੰ ਜਿਸ ਵਾਕੇ ਨਾਲ ਜਾਣੂ ਕਰਵਾਉਣ ਜਾ ਰਹੇ ਹਾਂ ਉਹ ਇਕ ਸ਼ਰਾਪਿਤ ਕੁਰਸੀ ਨਾਲ ਜੁੜਿਆ ਹੋਇਆ ਹੈ, ਜੋ ਹੁਣ ਤੱਕ 63 ਲੋਕਾਂ ਦੀ ਜਾਨ ਲੈ ਚੁੱਕੀ ਹੈ।  ਇਸ ਕੁਰਸੀ ’ਤੇ ਬੈਠਣ ਵਾਲਾ ਕਦੇ ਉਠਣ ਲਾਇਕ ਨਹੀਂ ਰਹਿੰਦਾ ਅਤੇ ਉਸ ਦੀ ਮੌਤ ਹੋ ਜਾਂਦੀ ਹੈ।

ਦਰਅਸਲ ਇਹ ਮੌਤ ਦੀ ਕੁਰਸੀ ਇੰਗਲੈਂਡ ’ਚ ਮੌਜੂਦ ਹੈ। ਇਹ ਕੁਰਸੀ ਥਾਮਸ ਬਸਬੀ ਨਾਂ ਦੇ ਇਕ ਵਿਅਕਤੀ ਦੀ ਪੰਸਦੀਦਾ ਕੁਰਸੀਆਂ ’ਚੋਂ ਇਕ ਸੀ। ਉਹ ਇਸ ਕੁਰਸੀ ’ਤੇ ਕਿਸੇ ਨੂੰ ਬੈਠਿਆ ਹੋਇਆ ਨਹੀਂ ਦੇਖ ਸਕਦੇ ਸਨ। ਇਸ ਕੁਰਸੀ ਲਈ ਉਨ੍ਹਾਂ ਦਾ ਲਗਾਵ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ 1702 ’ਚ ਉਨ੍ਹਾਂ ਦੇ ਸਹੁਰਾ ਇਸ ਕੁਰਸੀ ’ਤੇ ਬੈਠ ਗਏ।

ਸਹੁਰੇ ਦੇ ਕੁਰਸੀ ’ਤੇ ਬੈਠਣ ਤੋਂ ਉਹ ਇੰਨ੍ਹਾਂ ਨਾਰਾਜ਼ ਹੋ ਗਏ ਉਨ੍ਹਾਂ ਨੇ ਆਪਣੇ ਸਹੁਰੇ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਇਸ ਤੋਂ ਬਾਅਦ ਕਿਸੇ ਨੇ ਵੀ ਇਸ ਕੁਰਸੀ ’ਤੇ ਬੈਠਣ ਦੀ ਹਿੰਮਤ ਨਹੀਂ ਦਿਖਾਈ। ਮੰਨਿਆ ਜਾਂਦਾ ਹੈ ਕਿ ਆਪਣੇ ਆਖਿਰੀ ਦਿਨੀਂ ’ਚ ਥਾਮਸ ਇਸ ਕੁਰਸੀ ਨੂੰ ਸ਼ਰਾਪ ਦੇ ਗਏ ਕਿ ਇਸ ’ਤੇ ਜਿਹੜਾ ਵੀ ਬੈਠੇਗਾ ਉਹ ਮਰ ਜਾਵੇਗਾ। ਹਾਲਾਂਕਿ ਇਸ ਤੋਂ ਬਾਅਦ ਉਨ੍ਹਾਂ ਦੇ ਸ਼ਰਾਪ ’ਤੇ ਲੋਕਾਂ ਨੇ ਧਿਆਨ ਨਹੀਂ ਦਿੱਤਾ ਸੀ।

ਇਸ ਤੋਂ ਬਾਅਦ ਇਸ ਸ਼ਰਾਪਿਤ ਕੁਰਸੀ ਨੂੰ ਦੂਜੇ ਵਿਸ਼ਵ ਯੁੱਧ ਇਕ ਪੱਬ ’ਚ ਰੱਖ ਦਿੱਤਾ ਗਿਆ। ਇੰਨਾਂ ਹੀ ਨਹੀਂ ਇਸ ਕੁਰਸੀ ਨੂੰ ਉੱਥੇ ਹਾਟ ਸੀਟ ਦਾ ਨਾਂ ਦਿੱਤਾ ਗਿਆ। ਫਿਰ ਦੇਖਣ ’ਚ ਆਇਆ ਕਿ ਇਸ ’ਤੇ ਬੈਠਣ ਵਾਲੇ ਦੀ ਮੌਤ ਹੋ ਜਾਂਦੀ ਹੈ। ਅਜਿਹਾ ਕਿਹਾ ਜਾਂਦਾ ਹੈ ਕਿ ਇਸ ਕੁਰਸੀ ’ਤੇ ਬੈਠਣ ਵਾਲਾ ਹਰ ਵਿਅਕਤੀ ਮੌਤ ਦੇ ਗਲ ’ਚ ਸਮਾ ਜਾਂਦਾ ਹੈ। ਦੱਸਿਆ ਜਾਂਦਾ ਹੈ ਕਿ ਇਸ ਕੁਰਸੀ ’ਤੇ ਬੈਠਣ ਵਾਲੇ 63 ਲੋਕਾਂ ਦੀ ਹੁਣ ਤੱਕ ਮੌਤ ਹੋ ਚੁੱਕੀ ਹੈ।


Karan Kumar

Content Editor

Related News