ਮਿਆਂਮਾਰ ''ਚ ਤਖ਼ਤਾਪਲਟ ਦੀ ਤਿਆਰੀ, ਆਂਗ ਸਾਨ ਸੂ ਤੇ ਰਾਸ਼ਟਰਪਤੀ ਨੂੰ ਲਿਆ ਹਿਰਾਸਤ ''ਚ

Monday, Feb 01, 2021 - 08:03 AM (IST)

ਮਿਆਂਮਾਰ ''ਚ ਤਖ਼ਤਾਪਲਟ ਦੀ ਤਿਆਰੀ, ਆਂਗ ਸਾਨ ਸੂ ਤੇ ਰਾਸ਼ਟਰਪਤੀ ਨੂੰ ਲਿਆ ਹਿਰਾਸਤ ''ਚ

ਮਿਆਂਮਾਰ- ਭਾਰਤ ਦੇ ਗੁਆਂਢੀ ਦੇਸ਼ ਮਿਆਂਮਾਰ ਤੋਂ ਵੱਡੀ ਖ਼ਬਰ ਆਈ ਹੈ। ਮਿਆਂਮਾਰ ਵਿਚ ਸੱਤਾ ਦੇ ਤਖ਼ਤਾਪਲਟ ਦੀ ਤਿਆਰੀ ਹੈ। ਮਿਆਂਮਾਰ ਦੀ ਸਭ ਤੋਂ ਵੱਡੀ ਨੇਤਾ ਆਂਗ ਸਾਨ ਸੂ ਕੀ, ਰਾਸ਼ਟਰਪਤੀ ਵਿਨ ਮਿੰਟ ਅਤੇ ਸੱਤਾਧਾਰੀ ਪਾਰਟੀ ਦੇ ਹੋਰ ਉੱਚ ਲੋਕਾਂ ਨੂੰ ਸਵੇਰੇ ਛਾਪੇਮਾਰੀ ਵਿਚ ਹਿਰਾਸਤ ਵਿਚ ਲਿਆ ਗਿਆ ਹੈ। 

ਸੱਤਾਧਾਰੀ ਪਾਰਟੀ ਨੈਸ਼ਨਲ ਲੀਗ ਫਾਰ ਡੈਮੋਕ੍ਰੇਸੀ ਦੇ ਇਕ ਬੁਲਾਰੇ ਨੇ ਸੋਮਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ। ਪਾਰਟੀ ਦੇ ਬੁਲਾਰੇ ਮੁਤਾਬਕ ਇਹ ਕਦਮ ਸਰਕਾਰ ਅਤੇ ਸ਼ਕਤੀਸ਼ਾਲੀ ਫ਼ੌਜ ਵਿਚਕਾਰ ਵੱਧਦੇ ਤਣਾਅ ਦੇ ਬਾਅਦ ਚੁੱਕਿਆ ਗਿਆ ਹੈ।

ਇਕ ਦਹਾਕਾ ਪਹਿਲਾਂ ਤੱਕ ਮਿਆਂਮਾਰ ਵਿਚ ਫ਼ੌਜੀ ਸ਼ਾਸਨ ਸੀ ਅਤੇ ਇਹ ਫ਼ੌਜੀ ਸ਼ਾਸਨ ਲਗਭਗ 50 ਸਾਲ ਤੱਕ ਜਾਰੀ ਰਿਹਾ। ਇਸ ਲਈ ਮਿਆਂਮਾਰ ਦਾ ਲੋਕਤੰਤਰ ਅਜੇ ਵੀ ਜੜ੍ਹਾਂ ਨਹੀਂ ਬਣਾ ਸਕਿਆ। ਪਿਛਲੇ ਸਾਲ ਨਵੰਬਰ ਵਿਚ ਹੋਈਆਂ ਸੰਸਦੀ ਚੋਣਾਂ ਵਿਚ ਸੱਤਾਧਾਰੀ ਐੱਨ. ਐੱਲ. ਡੀ. 'ਤੇ ਚੋਣਾਂ ਦੌਰਾਨ ਧੋਖਾਧੜੀ ਦੇ ਦੋਸ਼ ਲੱਗੇ ਸਨ। ਇਨ੍ਹਾਂ ਚੋਣਾਂ ਵਿਚ ਐੱਨ. ਐੱਲ. ਡੀ. ਦੀ ਵੱਡੀ ਜਿੱਤ ਹੋਈ ਸੀ ਪਰ ਉਸ ਦੀ ਜਿੱਤ ਨੂੰ ਸ਼ੱਕ ਦੀ ਨਜ਼ਰ ਨਾਲ ਦੇਖਿਆ ਜਾਂਦਾ ਰਿਹਾ ਹੈ। 

ਮਿਆਂਮਾਰ ਦੀ ਨਵੀਂ ਚੁਣੀ ਸੰਸਦ ਦੀ ਪਹਿਲੀ ਬੈਠਕ ਅੱਜ ਹੋਣੀ ਸੀ ਪਰ ਇਸ ਤੋਂ ਪਹਿਲਾਂ ਹੀ ਫ਼ੌਜ ਦੇ ਵੱਡੇ ਨੇਤਾਵਾਂ ਨੂੰ ਹਿਾਰਸਤ ਵਿਚ ਲੈ ਲਿਆ ਗਿਆ। ਭਾਰਤ ਲਈ ਇਹ ਇਸ ਲਈ ਅਹਿਮ ਖ਼ਬਰ ਹੈ ਕਿਉਂਕਿ ਮਿਆਂਮਾਰ ਨਾ ਸਿਰਫ ਗੁਆਂਢੀ ਦੇਸ਼ ਹੈ ਬਲਕਿ ਸੁਰੱਖਿਆ ਤੇ ਕੂਟਨੀਤੀ ਦੇ ਲਿਹਾਜ ਨਾਲ ਵੀ ਇਹ ਭਾਰਤੀ ਵਿਦੇਸ਼ ਨੀਤੀ ਵਿਚ ਮਹੱਤਵਪੂਰਣ ਸਥਾਨ ਰੱਖਦਾ ਰਿਹਾ ਹੈ।  
ਇਹ ਵੀ ਪੜ੍ਹੋ- ਲੰਡਨ 'ਚ ਰੈਸਟੋਰੈਂਟ ਮਾਲਕ ਨੂੰ ਤਾਲਾਬੰਦੀ ਨਿਯਮ ਤੋੜਨ 'ਤੇ 10,000 ਪੌਂਡ ਜੁਰਮਾਨਾ

ਪਾਰਟੀ ਦੇ ਬੁਲਾਰੇ ਮੁਤਾਬਕ ਸੋਮਵਾਰ ਦੀ ਸਵੇਰ ਦੇ ਸ਼ੁਰੂਆਤੀ ਘੰਟਿਆਂ ਵਿਚ ਰਾਜਧਾਨੀ ਦੀਆਂ ਫ਼ੋਨ ਲਾਈਨਾਂ ਵੀ ਕੰਮ ਨਹੀਂ ਕਰ ਰਹੀਆਂ ਸਨ। ਇਸ ਦੇ ਇਲਾਵਾ ਸਰਕਾਰੀ ਟੀ.ਵੀ ਅਤੇ ਰੇਡੀਓ ਵੀ ਤਕਨੀਕੀ ਖ਼ਰਾਬੀ ਕਾਰਨ ਪ੍ਰਸਾਰਣ ਨਹੀਂ ਕਰ ਰਹੇ। 
 

►ਮਿਆਂਮਾਰ 'ਚ ਤਖ਼ਤਾਪਲਟ ਸਹੀ ਜਾਂ ਗ਼ਲਤ? ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਇ


author

Lalita Mam

Content Editor

Related News