ਮਿਆਂਮਾਰ ''ਚ ਤਖਤਾਪਲਟ ਕਰਨ ਵਾਲੇ ਨੇਤਾ ਨੇ ਕਿਹਾ-ਲੋਕਤੰਤਰ ਲਈ ਫੌਜ ਨਾਲ ਹੱਥ ਮਿਲਾਉਣ ਲੋਕ
Saturday, Feb 13, 2021 - 11:08 PM (IST)
ਯੰਗੂਨ-ਮਿਆਂਮਾਰ 'ਚ ਤਖਤਾਪਲਟ 'ਚ ਸ਼ਾਮਲ ਇਕ ਨੇਤਾ ਨੇ ਦੇਸ਼ 'ਚ 'ਏਕਤਾ ਦਿਵਸ' ਦੇ ਮੌਕੇ 'ਤੇ ਸ਼ੁੱਕਰਵਾਰ ਨੂੰ ਲੋਕਾਂ ਨੂੰ ਕਿਹਾ ਕਿ ਜੇਕਰ ਉਹ ਲੋਕਤੰਤਰ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਫੌਜ ਨਾਲ ਮਿਲ ਕੇ ਕੰਮ ਕਰਨਾ ਹੋਵੇਗਾ। ਉਥੇ, ਦੇਸ਼ ਦੇ ਚੁਣੇ ਹੋਏ ਨੇਤਾਵਾਂ ਦੀ ਰਿਹਾਈ ਲਈ ਲੋਕਾਂ ਦਾ ਪ੍ਰਦਰਸ਼ਨ ਵੀ ਜਾਰੀ ਹੈ। ਸੀਨੀਅਰ ਜਨਰਲ ਮਿਨ ਆਂਗ ਨੇ ਕਿਹਾ ਕਿ ਮੈਂ ਸਮੁੱਚੇ ਰਾਸ਼ਟਰ ਨੂੰ ਪੂਰੀ ਗੰਭੀਰਤਾ ਨਾਲ ਅਪੀਲ ਕਰਦਾ ਹਾਂ ਕਿ ਲੋਕਤੰਤਰ ਨੂੰ ਅਸਲ 'ਚ ਬਹਾਲ ਕਰਨ ਲਈ ਲੋਕਾਂ ਨੂੰ ਫੌਜ ਨਾਲ ਹੱਥ ਮਿਲਾਉਣਾ ਚਾਹੀਦਾ।
ਇਹ ਵੀ ਪੜ੍ਹੋ -ਕੈਨੇਡਾ ਆਉਣ ਵਾਲੇ ਯਾਤਰੀਆਂ ਲਈ ਵੱਡੀ ਖਬਰ, ਟਰੂਡੋ ਸਰਕਾਰ ਨੇ ਬਦਲੇ ਨਿਯਮ
ਉਨ੍ਹਾਂ ਨੇ ਕਿਹਾ ਕਿ ਬੀਤੇ ਸਮੇਂ ਦੀਆਂ ਘਟਨਾਵਾਂ ਨੇ ਸਾਨੂੰ ਸਿਖਾਇਆ ਹੈ ਕਿ ਸਿਰਫ ਰਾਸ਼ਟਰੀ ਏਕਤਾ ਹੀ ਦੇਸ਼ ਦੀ ਅਖੰਡਤਾ ਅਤੇ ਪ੍ਰਭੂਸੱਤਾ ਬਣਾਏ ਰੱਖਣ 'ਚ ਕਾਰਗਰ ਹੈ। ਫੌਜ ਦੇ ਕਮਾਂਡਰ ਦਾ ਇਹ ਹੁਕਮ ਸ਼ੁੱਕਰਵਾਰ ਨੂੰ 'ਗਲੋਬਲ ਨਿਊ ਲਾਈਟ ਆਫ ਮਿਆਂਮਾਰ' ਅਖਬਾਰ 'ਚ ਪ੍ਰਕਾਸ਼ਿਤ ਹੋਇਆ ਹੈ।
ਨਵੇਂ ਫੌਜ ਸਾਸ਼ਨ ਨੇ ਇਹ ਵੀ ਐਲਾਨ ਕੀਤਾ ਕਿ ਉਹ 'ਏਕਤਾ ਦਿਵਸ' ਦੇ ਮੌਕੇ 'ਤੇ ਹਜ਼ਾਰਾਂ ਕੈਦੀਆਂ ਨੂੰ ਰਿਹਾ ਕਰੇਗੀ ਅਤੇ ਹੋਰ ਕੈਦੀਆਂ ਦੀ ਸਜ਼ਾ ਘੱਟ ਕਰੇਗੀ। ਫੌਜ ਨੇ ਕਿਹਾ ਕਿ ਉਸ ਨੂੰ ਇਹ ਕਦਮ ਇਸ ਲਈ ਚੁੱਕਣਾ ਪਿਆ ਕਿਉਂਕਿ ਸੂ ਚੀ ਦੀ ਸਰਕਾਰ ਨਵੰਬਰ 'ਚ ਹੋਈਆਂ ਚੋਣਾਂ 'ਚ ਧੋਖਾਧੜੀ ਦੇ ਦੋਸ਼ਾਂ ਦੀ ਸਹੀ ਤਰੀਕੇ ਨਾਲ ਜਾਂਚ ਕਰਨ 'ਚ ਨਾਕਾਮ ਰਹੀ। ਹਾਲਾਂਕਿ ਚੋਣ ਕਮਿਸ਼ਨ ਨੇ ਕਿਹਾ ਕਿ ਇਨ੍ਹਾਂ ਦਾਅਵਿਆਂ ਦੀ ਪੁਸ਼ਟੀ ਲਈ ਕੋਈ ਸਬੂਤ ਨਹੀਂ ਹੈ।
ਇਹ ਵੀ ਪੜ੍ਹੋ -ਅਮਰੀਕਾ 'ਚ ਮਾਲਕ ਨੇ ਆਪਣੇ ਪਾਲਤੂ ਕੁੱਤੇ ਲਈ ਛੱਡੀ 36 ਕਰੋੜ ਰੁਪਏ ਦੀ ਜਾਇਦਾਦ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।