ਮਿਆਂਮਾਰ ''ਚ ਤਖਤਾਪਲਟ ਵਿਰੁੱਧ ਬ੍ਰਿਟੇਨ ਦਾ ਵੱਡਾ ਐਕਸ਼ਨ, ਫੌਜ ''ਤੇ ਲਾਏਗਾ ਨਵੀਆਂ ਪਾਬੰਦੀਆਂ
Thursday, Mar 11, 2021 - 09:51 PM (IST)
ਯੰਗੂਨ-ਬ੍ਰਿਟੇਨ ਮਿਆਂਮਾਰ ਦੀ ਫੌਜ ਵਿਰੁੱਧ ਨਵੀਆਂ ਪਾਬੰਦੀਆਂ ਲਾਉਣ 'ਤੇ ਵਿਚਾਰ ਕਰਨ ਲਈ ਤਿਆਰ ਹੈ। ਇਹ ਜਾਣਕਰੀ ਬ੍ਰਿਟੇਨ ਦੇ ਵਿਦੇਸ਼ ਮੰਤਰੀ ਡੈਮੀਨਿਕ ਰਾਬ ਨੇ ਟਵੀਟ ਕਰ ਕੇ ਦਿੱਤੀ ਹੈ। ਉਨ੍ਹਾਂ ਨੇ ਲਿਖਿਆ ਕਿ 'ਮਿਆਂਮਾਰ ਦੀ ਫੌਜ ਦੇ ਕਮਾਂਡਰ-ਇਨ-ਚੀਫ ਦੇ ਪਰਿਵਾਰ ਅਤੇ ਵਪਾਰ ਹਿੱਤਾਂ ਨੂੰ ਨਿਸ਼ਾਨਾ ਬਣਾਉਣ ਵਾਲੀਆਂ ਪਾਬੰਦੀਆਂ ਬਾਰੇ ਬਲਿੰਕੇਨ ਦੇ ਵਿਚਾਰਾਂ ਦਾ ਸਵਾਗਤ ਹੈ।
ਇਹ ਵੀ ਪੜ੍ਹੋ -ਮਿਸਰ : ਕੱਪੜਾ ਫੈਕਟਰੀ 'ਚ ਲੱਗੀ ਭਿਆਨਕ ਅੱਗ, 20 ਦੀ ਮੌਤ ਤੇ 24 ਝੁਲਸੇ
ਵਿਦੇਸ਼ ਮੰਤਰੀ ਨੇ ਕਿਹਾ ਕਿ ਬ੍ਰਿਟੇਨ ਵਾਧੂ ਪਾਬੰਦੀਆਂ ਨੂੰ ਲਾਉਣ 'ਤੇ ਵਿਚਾਰ ਕਰ ਰਿਹਾ ਹੈ। ਅਸੀਂ ਸਪੱਸ਼ਟ ਹਾਂ ਕਿ ਸ਼ਾਸਨ ਨੂੰ ਸ਼ਕਤੀ ਦੀ ਦੁਰਵਰਤੋਂ ਅਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੀ ਇਜਾਜ਼ਤ ਨਹੀਂ ਦਿੱਤੀ ਜਾਣੀ ਚਾਹੀਦੀ। ਉਥੇ, ਇਸ ਤੋਂ ਪਹਿਲਾਂ ਬ੍ਰਿਟੇਨ 'ਚ ਮਿਆਂਮਾਰ ਦੇ ਰਾਜਦੂਤ ਕਵਾ ਜਵਰ ਮਿਨ ਨੇ ਕਿਹਾ ਕਿ ਸਟੇਟ ਕਾਊਂਸਲਰ ਆਂਗ ਸਾਨ ਸੂ ਚੀ ਅਤੇ ਰਾਸ਼ਟਰਪਤੀ ਵਿਨ ਦੀ ਰਿਹਾਈ ਨਾਲ ਹੀ ਦੇਸ਼ ਦੇ ਮੌਜੂਦਾ ਸੰਕਟ ਦਾ ਕੂਟਨੀਤਿਕ ਕੋਸ਼ਿਸ਼ਾਂ ਰਾਹੀਂ ਹੱਲ ਕੀਤਾ ਜਾਣਾ ਚਾਹੀਦਾ ਹੈ।
ਇਹ ਵੀ ਪੜ੍ਹੋ -ਇਮਰਾਨ ਦੇ 'ਨਵੇਂ ਪਾਕਿਸਤਾਨ' 'ਚ ਮਹਿੰਗਾਈ ਤੋਂ ਲੋਕ ਬੇਹਾਲ
ਮਿਨ ਨੇ ਕਿਹਾ ਸੀ ਕਿ ਫੌਜੀ ਤਖਤਾਪਲਟ ਤੋਂ ਬਾਅਦ ਪਿਛਲੇ ਹਫਤੇ ਬ੍ਰਿਟੇਨ ਦੇ ਗ੍ਰਹਿ ਮੰਤਰੀ ਨਿਗੇਲ ਐਡਮਸ ਅਤੇ ਵਿਦੇਸ਼ ਮੰਤਰੀ ਡਾਮਿਨਿਕ ਰੈਬ ਨਾਲ ਹੋਈ ਮੀਟਿੰਗ 'ਚ ਮਿਆਂਮਾਰ ਦੇ ਹਾਲਾਤ ਨੂੰ ਲੈ ਕੇ ਚਰਚਾ ਕੀਤੀ ਗਈ। ਉਨ੍ਹਾਂ ਨੇ ਕਿਹਾ ਕਿ ਅਸੀਂ ਸਟੇਟ ਕਾਊਂਸਲਰ ਦਾਊ ਆਂਗ ਸਾਨ ਸੂ ਕੀ ਅਤੇ ਰਾਸ਼ਟਰਪਤੀ ਯੂ ਵਿਨ ਦੀ ਰਿਹਾਈ ਦੀ ਮੰਗ ਕਰਦੇ ਹਨ। ਮੌਜੂਦਾ ਟਕਰਾਅ ਨੂੰ ਦੂਰ ਕਰਨ ਲਈ ਕੂਟਨੀਤੀ ਕੋਸ਼ਿਸ਼ਾਂ ਕੀਤੀਆਂ ਜਾਣੀਆਂ ਚਾਹੀਦੀਆਂ ਹਨ। ਉਨ੍ਹਾਂ ਨੇ ਕਿਹਾ ਕਿ ਲੰਡਨ 'ਚ ਮਿਆਂਮਾਰ ਦੇ ਦੂਤਘਰ ਖੁੱਲ੍ਹੇ ਰਹਿਣਗੇ ਅਤੇ ਬ੍ਰਿਟੇਨ 'ਚ ਰਹਿਣ ਵਾਲੇ ਮਿਆਂਮਾਰ ਦੇ ਨਾਗਰਿਕਾਂ ਨੂੰ ਸਹਾਇਤਾ ਦੀ ਜਾਰੀ ਰਹੇਗੀ।.
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।