ਮਿਆਂਮਾਰ ਫੌਜ ਦੀ ਬੇਰਹਿਮੀ : ਪਿਤਾ ਦੀ ਗੋਦ 'ਚ ਬੈਠੀ 7 ਸਾਲਾਂ ਬੱਚੀ ਨੂੰ ਮਾਰੀ ਗੋਲੀ, ਹੁਣ ਤੱਕ 20 ਬੱਚਿਆਂ ਦੀ ਮੌਤ

Friday, Mar 26, 2021 - 04:02 AM (IST)

ਮਿਆਂਮਾਰ ਫੌਜ ਦੀ ਬੇਰਹਿਮੀ : ਪਿਤਾ ਦੀ ਗੋਦ 'ਚ ਬੈਠੀ 7 ਸਾਲਾਂ ਬੱਚੀ ਨੂੰ ਮਾਰੀ ਗੋਲੀ, ਹੁਣ ਤੱਕ 20 ਬੱਚਿਆਂ ਦੀ ਮੌਤ

ਬਾਗੋ - ਮਿਆਂਮਾਰ ਵਿਚ ਤਖਤਾਪਲਟ ਦੇ ਵਿਰੁੱਧ ਵਿਚ ਚੱਲ ਰਹੇ ਰੋਸ-ਵਿਖਾਵਿਆਂ ਨੂੰ ਰੋਕਣ ਵਿਚ ਲੱਗੀ ਫੌਜ ਨੇ ਇਕ ਹੋਰ ਬੇਰਹਿਮ ਕਾਰਵਾਈ ਕੀਤੀ ਹੈ। ਮਾਂਡਲੇ ਸ਼ਹਿਰ ਵਿਚ ਫੌਜ ਨੇ ਇਕ ਪਿਤਾ ਦੀ ਗੋਦ ਵਿਚ ਬੈਠੀ 7 ਸਾਲ ਦੀ ਮਾਸੂਮ ਨੂੰ ਗੋਲੀ ਮਾਰ ਦਿੱਤੀ, ਜਿਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪੁਲਸ ਦੀ ਗੋਲੀ ਨਾਲ ਮਰਨ ਵਾਲੀ ਖਿਨ ਮਾਯੋ ਚਿਤ ਸਭ ਤੋਂ ਘੱਟ ਉਮਰ ਦੀ ਪੀੜਤ ਬਣ ਗਈ।

ਇਹ ਵੀ ਪੜ੍ਹੋ - ਕੋਰੋਨਾ ਦਾ ਇਲਾਜ ਲੱਭਣ ਵਾਲੇ ਸਾਇੰਸਦਾਨਾਂ ਨੇ ਕੱਢਿਆ 'ਕੈਂਸਰ' ਦਾ ਤੋੜ, 2 ਸਾਲ 'ਚ ਮਿਲੇਗਾ ਟੀਕਾ

PunjabKesari

ਮ੍ਰਿਤਕਾਂ ਦੇ ਗੁਆਂਢੀ ਸੁਮਾਯਾ ਨੇ ਇਕ ਨਿਊਜ਼ ਏਜੰਸੀ ਨੂੰ ਦੱਸਿਆ ਕਿ ਫੌਜ ਮੰਗਲਵਾਰ ਵਿਖਾਵਾਕਾਰੀਆਂ ਦੀ ਭਾਲ ਕਰ ਰਹੀ ਸੀ। ਕੁਝ ਫੌਜ ਦੇ ਜਵਾਨ ਆਏ ਅਤੇ ਲੱਤ ਮਾਰ ਕੇ ਖਿਨ ਦੇ ਘਰ ਦਾ ਦਰਵਾਜ਼ਾ ਖੜਕਾਉਣ ਲੱਗੇ। ਖਿਨ ਦੀ ਵੱਡੀ ਭੈਣ ਨੇ ਦਰਵਾਜ਼ਾ ਖੋਲ੍ਹਿਆ ਤਾਂ ਫੌਜ ਦੇ ਜਵਾਨ ਘਰ ਵਿਚ ਦਾਖਲ ਹੋ ਗਏ। ਪੁੱਛਣ ਲੱਗੇ, ਤੁਹਾਡੇ ਪਿਤਾ ਤੋਂ ਇਲਾਵਾ ਘਰ ਵਿਚ ਕੌਣ ਹੈ? ਭੈਣ ਨੇ ਕਿਹਾ ਕਿ ਕੋਈ ਨਹੀਂ। ਉਦੋਂ ਜਵਾਨਾਂ ਨੇ ਉਸ ਨੂੰ ਝੂਠਾ ਦੱਸ ਕੇ ਕੁੱਟਣਾ ਸ਼ੁਰੂ ਕਰ ਦਿੱਤਾ। ਇਹ ਦੇਖ ਸਾਹਮਣੇ ਖੜ੍ਹੀ ਖਿਨ ਡਰ ਕੇ ਘਰ ਵਿਚ ਮੌਜੂਦ ਪਿਤਾ ਦੀ ਗੋਦ ਵਿਚ ਬੈਠ ਗਈ। ਉਦੋਂ ਪਿੱਛੇ ਤੋਂ ਆਏ ਫੌਜ ਦੇ ਜਵਾਨਾਂ ਨੇ ਪਿਤਾ 'ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ, ਜਿਹੜੀਆਂ ਕਿ ਗਲਤੀਆਂ ਨਾਲ ਖਿਨ ਨੂੰ ਜਾ ਲੱਗੀਆਂ। ਉਸ ਨੇ ਮੌਕੇ 'ਤੇ ਦਮ ਤੋੜ ਦਿੱਤਾ। ਜਿਸ ਤੋਂ ਬਾਅਦ ਪਰਿਵਾਰ ਵਾਲਿਆਂ ਸ਼ੋਕ ਛਾ ਗਿਆ ਹੈ।

ਇਹ ਵੀ ਪੜ੍ਹੋ - ਆਸਟ੍ਰੇਲੀਆ 'ਚ 41 ਹਜ਼ਾਰ ਫੁੱਟ ਦੀ ਉਂਚਾਈ 'ਤੇ ਜਹਾਜ਼ 'ਚ ਕਰਾਇਆ ਅਨੋਖਾ ਵਿਆਹ, ਹੋ ਰਹੇ ਚਰਚੇ

PunjabKesari

ਦੱਸ ਦਈਏ ਕਿ ਹੁਣ ਤੱਕ ਫੌਜ ਵੱਲੋਂ ਕੀਤੀ ਗਈ ਗੋਲੀਬਾਰੀ ਵਿਚ 20 ਬੱਚਿਆਂ ਦੀ ਜਾਨ ਜਾ ਚੁੱਕੀ ਹੈ। ਜਿਸ ਵਿਚ ਖਿਨ ਸਭ ਤੋਂ ਘੱਟ ਉਮਰ ਦੀ ਪੀੜਤ ਹੈ। ਫੌਜ ਦੀ ਇਸ ਬੇਰਹਿਮ ਕਾਰਵਾਈ ਦੀ ਪੂਰੀ ਦੁਨੀਆ ਵਿਚ ਆਲੋਚਨਾ ਕੀਤੀ ਜਾ ਰਹੀ ਹੈ। ਸੋਸ਼ਲ ਮੀਡੀਆ 'ਤੇ ਮਿਆਂਮਾਰ ਦੀ ਫੌਜ ਵਿਰੁੱਧ ਪੋਸਟਾਂ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ। ਉਥੇ ਹੀ ਮਿਆਂਮਾਰ ਦੇ ਫੌਜੀ ਸ਼ਾਸਨ ਨੇ ਰੋਸ-ਵਿਖਾਵਿਆਂ ਨੂੰ ਸ਼ਾਂਤ ਕਰਾਉਣ ਲਈ ਨਰਮੀ ਦਾ ਪਹਿਲਾ ਸੰਕੇਤ ਦਿੰਦਿਆਂ ਬੁੱਧਵਾਰ ਸੈਂਕੜੇ ਪ੍ਰਦਰਸ਼ਨਕਾਰੀਆਂ ਨੂੰ ਰਿਹਾਅ ਕਰ ਦਿੱਤਾ, ਜਿਨ੍ਹਾਂ ਨੂੰ ਪਿਛਲੇ ਮਹੀਨੇ ਹੋਏ ਤਖ਼ਤਾ ਪਲਟ ਦਾ ਵਿਰੋਧ ਕਰਨ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ। ਯੰਗੂਨ ਦੀ ਇਨਸਿਨ ਜੇਲ ਵਿਚੋਂ ਰਿਹਾਅ ਕੀਤੇ ਗਏ ਵਿਖਾਵਾਕਾਰੀਆਂ ਨੂੰ ਭਰੀਆਂ ਬੱਸਾਂ ਵਿਚ ਦੇਖਿਆ ਗਿਆ, ਜਿਨ੍ਹਾਂ ਵਿਚ ਜ਼ਿਆਦਾਤਰ ਨੌਜਵਾਨ ਸਨ ਅਤੇ ਉਹ ਖੁਸ਼ ਦਿਖ ਰਹੇ ਸਨ। ਪ੍ਰਦਰਸ਼ਨਕਾਰੀਆਂ ਵਿਚੋਂ ਕੁਝ ਨੇ ਤਿੰਨ ਉਂਗਲੀਆਂ ਦਾ ਚਿੰਨ੍ਹ ਦਿਖਾਇਆ, ਜੋ ਫੌਜੀ ਸ਼ਾਸਨ ਦੇ ਖ਼ਿਲਾਫ਼ ਵਿਰੋਧ ਦਾ ਪ੍ਰਤੀਕ ਬਣ ਗਿਆ ਹੈ। ਮਿਆਂਮਾਰ ਦੇ ਸਰਕਾਰੀ ਟੈਲੀਵਿਜ਼ਨ ਦੇ ਮੁਤਾਬਕ 628 ਲੋਕਾਂ ਨੂੰ ਰਿਹਾਅ ਕੀਤਾ ਗਿਆ ਹੈ।

ਇਹ ਵੀ ਪੜ੍ਹੋ - 800 ਸਾਲ 'ਚ ਪਹਿਲੀ ਵਾਰ ਆਈਸਲੈਂਡ 'ਚ ਫਟਿਆ 'ਜਵਾਲਾਮੁਖੀ', ਚਮਕ 32KM ਦੂਰੋਂ ਦਿੱਖ ਰਹੀ (ਵੀਡੀਓ)

PunjabKesari


author

Khushdeep Jassi

Content Editor

Related News