ਮਿਆਂਮਾਰ ''ਚ ਸੁਰੱਖਿਆ ਬਲਾਂ ਨੇ ਇਕ ਦਿਨ ''ਚ 82 ਲੋਕਤੰਤਰ ਕਾਰੁਕਨਾਂ ਦੀ ਕੀਤੀ ਹੱਤਿਆ

Sunday, Apr 11, 2021 - 06:03 PM (IST)

ਯੰਗੂਨ (ਬਿਊਰੋ): ਮਿਆਂਮਾਰ ਵਿਚ ਸੁਰੱਖਿਆ ਬਲਾਂ ਨੇ ਸ਼ੁੱਕਰਵਾਰ ਨੂੰ ਮਿਲਟਰੀ ਤਖ਼ਤਾਪਲਟ ਦੇ ਖ਼ਿਲਾਫ਼ ਪ੍ਰਦਰਸ਼ਨ ਕਰਨ ਵਾਲੇ ਘੱਟੋ-ਘੱਟ 82 ਲੋਕਤੰਤਰ ਸਮਰਥਕਾਂ ਨੂੰ ਮਾਰ ਦਿੱਤਾ। ਮਾਰੇ ਗਏ ਪ੍ਰਦਰਸ਼ਨਕਾਰੀਆਂ ਦੀ ਗਿਣਤੀ 'ਤੇ ਨਜ਼ਰ ਰੱਖਣ ਵਾਲੇ ਇਕ ਸੰਗਠਨ ਅਤੇ ਸਥਾਨਕ ਮੀਡੀਆ ਦੀਆਂ ਖ਼ਬਰਾਂ ਵਿਚ ਇਹ ਦਾਅਵਾ ਕੀਤਾ ਗਿਆ ਹੈ। 

PunjabKesari

ਬਾਗੋ ਸ਼ਹਿਰ ਵਿਚ ਸੁਰੱਖਿਆ ਬਲਾਂ ਦੀ ਕਾਰਵਾਈ ਵਿਚ ਸ਼ੁੱਕਰਵਾਰ ਨੂੰ 82 ਪ੍ਰਦਰਸ਼ਨਕਾਰੀਆਂ ਦੀ ਮੌਤ ਹੋ ਗਈ। ਇਸ ਤੋਂ ਪਹਿਲਾਂ 14 ਮਾਰਚ ਨੂੰ ਯੰਗੂਨ ਵਿਚ 100 ਤੋਂ ਵੱਧ ਲੋਕ ਮਾਰੇ ਗਏ ਸਨ। ਯੰਗੂਨ ਤੋਂ ਬਾਗੋ ਕਰੀਬ 100 ਕਿਲੋਮੀਟਰ ਦੂਰ ਹੈ। 'ਐਸੋਸੀਏਟ ਪ੍ਰੈੱਸ' ਸੁਤੰਤਰ ਰੂਪ ਨਾਲ ਮੌਤ ਦੇ ਇਹਨਾਂ ਅੰਕੜਿਆਂ ਦੀ ਪੁਸ਼ਟੀ ਕਰਨ ਵਿਚ ਅਸਮਰੱਥ ਹੈ। 'ਅਸਿਸਟੈਂਟਸ ਐਸੋਸੀਏਸ਼ਨ ਫੌਰ ਪੌਲੀਟੀਕਲ ਪ੍ਰਿਜ਼ਨਰਜ਼' ਵੱਲੋਂ ਇਕੱਠੇ ਕੀਤੇ ਸ਼ੁਰੂਆਤੀ ਅੰਕੜਿਆਂ ਦੇ ਮੁਤਾਬਕ ਮਰਨ ਵਾਲਿਆਂ ਦੀ ਗਿਣਤੀ 82 ਹੈ। ਇਹ ਸੰਗਠਨ ਮਰਨ ਵਾਲਿਆਂ ਅਤੇ ਗ੍ਰਿਫ਼ਤਾਰ ਲੋਕਾਂ ਦੀ ਦੈਨਿਕ ਸੰਖਿਆ ਜਾਰੀ ਕਰਦਾ ਹੈ। 

PunjabKesari

ਇਹ ਅੰਕੜੇ ਵਿਆਪਕ ਰੂਪ ਨਾਲ ਵਿਸ਼ਵਾਸਯੋਗ ਮੰਨੇ ਜਾਂਦੇ ਹਨ ਕਿਉਂਕਿ ਮੌਤੇ ਦੇ ਨਵੇਂ ਮਾਮਲਿਆਂ ਨੂੰ ਉਦੋਂ ਤੱਕ ਸ਼ਾਮਲ ਨਹੀਂ ਕੀਤਾ ਜਾਂਦਾ ਜਦੋਂ ਤੱਕ ਉਹਨਾਂ ਦੀ ਪੁਸ਼ਟੀ ਨਹੀਂ ਹੋ ਜਾਂਦੀ ਅਤੇ ਉਹਨਾਂ ਦਾ ਵੇਰਵਾ ਵੈਬਸਾਈਟ 'ਤੇ ਨਹੀਂ ਦੇ ਦਿੱਤਾ ਜਾਂਦਾ। ਸੰਗਠਨ ਨੇ ਸ਼ਨੀਵਾਰ ਦੀ ਰਿਪੋਰਟ ਵਿਚ ਕਿਹਾ ਕਿ ਉਸ ਨੂੰ ਬਾਗੋ ਵਿਚ ਮਰਨ ਵਾਲਿਆਂ ਦੀ ਗਿਣਤੀ ਦੇ ਹੋਰ ਵੱਧਣ ਦਾ ਖਦਸ਼ਾ ਹੈ ਕਿਉਂਕਿ ਹੋਰ ਮਾਮਲਿਆਂ ਦੀ ਪੁਸ਼ਟੀ ਕੀਤੀ ਜਾਣੀ ਬਾਕੀ ਹੈ। ਆਨਲਾਈਨ ਸਮਾਚਾਰ ਵੈਬਸਾਈਟ ਨਾਊ ਨੇ ਵੀ 82 ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਦਿੱਤੀ ਹੈ।

ਪੜ੍ਹੋ ਇਹ ਅਹਿਮ ਖਬਰ - ਲੰਡਨ: 15 ਸਾਲਾ ਕੁੜੀ ਨੇ ਲਾਏ ਤਿੰਨ ਮੁੰਡਿਆਂ 'ਤੇ ਬਲਾਤਕਾਰ ਕਰਨ ਦੇ ਦੋਸ਼

PunjabKesari

ਨੋਟ- ਮਿਆਂਮਾਰ 'ਚ 82 ਲੋਕਤੰਤਰ ਕਾਰੁਕਨਾਂ ਦੀ ਹੱਤਿਆ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News