ਮਿਆਂਮਾਰ ''ਚ ਇੰਟਰਨੈੱਟ ਬਲੈਕਆਊਟ ''ਤੇ ਯੂ.ਐਨ. ਨੇ ਜਤਾਈ ਹਿੰਸਾ

Tuesday, Jun 25, 2019 - 09:26 PM (IST)

ਮਿਆਂਮਾਰ ''ਚ ਇੰਟਰਨੈੱਟ ਬਲੈਕਆਊਟ ''ਤੇ ਯੂ.ਐਨ. ਨੇ ਜਤਾਈ ਹਿੰਸਾ

ਯੰਗੂਨ (ਏਜੰਸੀ)- ਸੰਯੁਕਤ ਰਾਸ਼ਟਰ (ਯੂ.ਐਨ.) ਦੇ ਇਕ ਮਾਹਰ ਨੇ ਮਿਆਂਮਾਰ ਦੇ ਕੁਝ ਹਿੱਸੇ ਵਿਚ ਇੰਟਰਨੈੱਟ ਸੇਵਾ ਠੱਪ ਕੀਤੇ ਜਾਣ 'ਤੇ ਚਿੰਤਾ ਜਤਾਈ ਹੈ। ਉਨ੍ਹਾਂ ਨੇ ਸ਼ੱਕ ਜਤਾਇਆ ਕਿ ਮਨੁੱਖੀ ਅਧਿਕਾਰ ਉਲੰਘਣਾ ਨੂੰ ਲੁਕਾਉਣ ਲਈ ਮਿਆਂਮਾਰ ਦੇ ਉਸ ਖੇਤਰ ਵਿਚ ਇੰਟਰਨੈੱਟ ਸੇਵਾਵਾਂ ਨੂੰ ਠੱਪ ਕੀਤਾ ਗਿਆ ਹੈ, ਜਿੱਥੇ ਘੱਟ ਗਿਣਤੀ ਰੋਹਿੰਗੀਆ ਮੁਸਲਮਾਨਾਂ ਨਾਲ ਸਬੰਧ ਰੱਖਣ ਵਾਲਾ ਇਕ ਗੁਰਿੱਲਾ ਗੁੱਟ ਸਰਗਰਮ ਹੈ। ਮੀਡੀਆ ਵਿਚ ਆਈਆਂ ਖਬਰਾਂ ਮੁਤਾਬਕ ਬੀਤੀ 20 ਜੂਨ ਨੂੰ ਮਿਆਂਮਾਰ ਨੇ ਸਾਰੇ ਮੋਬਾਈਲ ਪ੍ਰੋਵਾਈਡਰ ਨੂੰ ਰਖਾਈਨ ਅਤੇ ਚਿਨ ਸੂਬਿਆਂ ਦੇ 9 ਸ਼ਹਿਰਾਂ ਵਿਚ ਆਪਣੀਆਂ ਸੇਵਾਵਾਂ ਨੂੰ ਅਸਥਾਈ ਤੌਰ 'ਤੇ ਬੰਦ ਕਰਨ ਦਾ ਹੁਕਮ ਦਿੱਤਾ ਸੀ। ਇਸ ਦੇ ਲਈ ਅਧਿਕਾਰੀਆਂ ਨੇ ਸ਼ਾਂਤੀ ਭੰਗ ਹੋਣ ਦੀ ਦਲੀਲ ਵੀ ਦਿੱਤੀ।

ਮਿਆਂਮਾਰ ਵਿਚ ਸੰਯੁਕਤ ਰਾਸ਼ਟਰ ਦੇ ਮਨੁੱਖੀ ਅਧਿਕਾਰ ਮਾਮਲਿਆਂ ਦੇ ਖਾਸ ਦੂਤ ਯਾਂਘੀ ਲੀ ਨੇ ਕਿਹਾ ਕਿ ਇੰਟਰਨੈੱਟ ਬਲੈਕਆਊਟ ਉਨ੍ਹਾਂ ਖਬਰਾਂ ਵਿਚਾਲੇ ਕੀਤਾ ਗਿਆ ਹੈ ਕਿ ਫੌਜ ਨੇ ਸਫਾਏ ਦੀ ਮੁਹਿੰਮ ਚਲਾ ਦਿੱਤੀ ਹੈ। ਇਹ ਰਖਾਈਨ ਵਿਚ ਜਾਰੀ ਮਨੁੱਖੀ ਅਧਿਕਾਰ ਉਲੰਘਣਾ ਦੀਆਂ ਘਟਨਾਵਾਂ ਨੂੰ ਲੁਕਾਉਣ ਲਈ ਹੋ ਸਕਦਾ ਹੈ। ਮਿਆਂਮਾਰ ਦੇ ਇਨ੍ਹਾਂ ਇਲਾਕਿਆਂ ਤੋਂ ਸਾਲ 2017 ਵਿਚ ਤਕਰੀਬਨ 7 ਲੱਖ ਰੋਹਿੰਗੀਆ ਮੁਸਲਿਮਾਂ ਨੇ ਬੰਗਲਾਦੇਸ਼ ਪਲਾਇਨ ਕੀਤਾ ਸੀ।


author

Sunny Mehra

Content Editor

Related News