ਮਿਆਂਮਾਰ ''ਚ ਪ੍ਰਦਰਸ਼ਨਕਾਰੀਆਂ ''ਤੇ ਪੁਲਸ ਨੇ ਦਾਗੀਆਂ ਰਬੜ ਦੀਆਂ ਗੋਲੀਆਂ
Wednesday, Mar 03, 2021 - 05:07 PM (IST)
ਯਾਂਗੂਨ (ਭਾਸ਼ਾ): ਮਿਆਂਮਾਰ ਦੇ ਤਖਤਾ ਪਲਟ ਦਾ ਵਿਰੋਧ ਕਰ ਰਹੇ ਲੋਕਾਂ ਨੂੰ ਖਦੇੜਨ ਲਈ ਪੁਲਸ ਨੇ ਬੁੱਧਵਾਰ ਨੂੰ ਪ੍ਰਦਰਸ਼ਨਕਾਰੀਆਂ 'ਤੇ ਹੰਝੂ ਗੈਸਦੇ ਗੋਲੇ ਛੱਡੇ ਅਤੇ ਰਬੜ ਦੀਆਂ ਗੋਲੀਆਂ ਦਾਗੀਆਂ। ਵਿਭਿੰਨ ਸ਼ਹਿਰਾਂ ਤੋਂ ਆਈਆਂ ਖ਼ਬਰਾਂ ਮੁਤਾਬਕ ਪੁਲਸ ਨੇ ਕਾਰਤੂਸ ਦੀ ਵੀ ਵਰਤੋਂ ਕੀਤੀ ਜਿਸ ਵਿਚ ਘੱਟੋ-ਘੱਟ ਇਕ ਵਿਅਕਤੀ ਦੀ ਮੌਤ ਹੋ ਗਈ।
1 ਫਰਵਰੀ ਨੂੰ ਹੋਏ ਮਿਲਟਰੀ ਤਖਤਾਪਲਟ ਦੇ ਵਿਰੋਧ ਵਿਚ ਹੋ ਰਹੇ ਪ੍ਰਦਰਸ਼ਨਾਂ ਨੂੰ ਦਬਾਉਣ ਲਈ ਮਿਆਂਮਾਰ ਦੇ ਨਵੇਂ ਮਿਲਟਰੀ ਸ਼ਾਸਕਾਂ ਨੇ ਹਿੰਸਕ ਬਲ ਦੀ ਵਰਤੋਂ ਵਧਾ ਦਿੱਤੀ ਹੈ ਅਤੇ ਸਮੂਹਿਕ ਗ੍ਰਿਫ਼ਤਾਰੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ। ਸੰਯੁਕਤ ਰਾਸ਼ਟਰ ਦੇ ਮਨੁੱਖੀ ਅਧਿਕਾਰ ਦਫਤਰ ਨੇ ਕਿਹਾ ਕਿ ਅਜਿਹਾ ਖਦਸ਼ਾ ਹੈ ਕਿ ਐਤਵਾਰ ਨੂੰ ਘੱਟੋ-ਘੱਟ 18 ਲੋਕਾਂ ਦੀ ਮੌਤ ਹੋ ਗਈ। ਹਿੰਸਾ ਵਧਣ ਦੇ ਬਾਅਦ ਮਿਆਂਮਾਰ ਦੇ ਰਾਜਨੀਤਕ ਸੰਕਟ ਦਾ ਹੱਲ ਕੱਢਣ ਲਈ ਕੂਟਨੀਤਕ ਕੋਸ਼ਿਸਾਂ ਵੀ ਵਧਾ ਦਿੱਤੀਆਂ ਗਈਆਂ ਹਨ। ਸੰਯੁਕਤ ਰਾਸ਼ਟਰ ਸੁਰੱਖਿਆ ਪਰੀਸ਼ਦ ਸ਼ੁੱਕਰਵਾਰ ਨੂੰ ਮਿਆਂਮਾਰ ਦੇ ਹਾਲਾਤ 'ਤੇ ਬੈਠਕ ਕਰ ਸਕਦੀ ਹੈ। ਪਰੀਸ਼ਦ ਦੇ ਡਿਪਲੋਮੈਟਾਂ ਨੇ ਦੱਸਿਆ ਕਿ ਇਸ ਬੈਠਕ ਲਈ ਬ੍ਰਿਟੇਨ ਨੇ ਅਪੀਲ ਕੀਤੀ ਸੀ।
ਪੜ੍ਹੋ ਇਹ ਅਹਿਮ ਖਬਰ- ਕੈਨੇਡਾ ਸਮੇਤ 100 ਤੋਂ ਵੱਧ ਦੇਸ਼ਾਂ ਦੀਆਂ ਸੰਸਥਾਵਾਂ ਨੇ ਭਾਰਤੀ ਕਿਸਾਨਾਂ ਨੂੰ ਦਿੱਤਾ ਸਮਰਥਨ
10 ਰਾਸ਼ਟਰਾਂ ਦੇ ਖੇਤਰੀ ਸਮੂਹ ਦੱਖਣ ਪੂਰਬੀ ਏਸ਼ੀਆਈ ਰਾਸ਼ਟਰਾਂ ਦੇ ਸੰਗਠਨ (ਆਸੀਆਨ) ਦੇ ਵਿਦੇਸ਼ ਮੰਤਰੀਆਂ ਦੀ ਮੰਗਲਵਾਰ ਨੂੰ ਟੇਲੀਕਾਨਫਰੰਸ ਬੈਠਕ ਹੋਈ, ਜਿਸ ਵਿਚ ਸਹਾਇਕ ਕਦਮਾਂ 'ਤੇ ਆਮ ਸਹਿਮਤੀ ਬਣਾਉਣ ਦੀ ਕੋਸ਼ਿਸ਼ ਕੀਤੀ ਗਈ। ਇਸ ਸਮੂਹ ਦੀ ਅਪੀਲ ਨੂੰ ਛੱਡਦੇ ਹੋਏ ਮਿਆਂਮਾਰ ਦੇ ਸੁਰੱਖਿਆ ਬਲਾਂ ਨੇ ਬੁੱਧਵਾਰ ਨੂੰ ਵੀ ਸ਼ਾਂਤੀਪੂਰਨ ਪ੍ਰਦਰਸ਼ਨ ਕਰ ਰਹੇ ਲੋਕਾਂ 'ਤੇ ਬਲ ਪ੍ਰਯੋਗ ਕਰਨਾ ਜਾਰੀ ਰੱਖਿਆ। ਸੁਤੰਤਰ ਸਮਾਚਾਰ ਸੇਵਾ ਡੈਮੋਕ੍ਰੈਟਿਕ ਵੌਇਸ ਆਫ ਬਰਮਾ ਮੁਤਾਬਕ ਮੋਨਯਾਵਾ ਸ਼ਹਿਰ ਵਿਚ ਘੱਟੋ-ਘੱਟ ਤਿੰਨ ਲੋਕਾਂ ਨੂੰ ਗੋਲੀ ਮਾਰੀ ਗਈ। ਸੋਸ਼ਲ ਮੀਡੀਆ 'ਤੇ ਕਈ ਪੋਸਟਾਂ ਵਿਚ ਦਾਅਵਾ ਕੀਤਾ ਗਿਆ ਕਿ ਥਿੰਗਯਾਂਗ ਵਿਚ 14 ਸਾਲਾ ਮੁੰਡੇ ਨੂੰ ਗੋਲੀ ਮਾਰੀ ਗਈ। ਸੋਸ਼ਲ ਮੀਡੀਆ 'ਤੇ ਅਤੇ ਸਥਾਨਕ ਸਮਾਚਾਰ ਪ੍ਰਦਾਤਾਵਾਂ ਵੱਲੋਂ ਪ੍ਰਦਰਸ਼ਨਾਕਰੀਆਂ ਖ਼ਿਲਾਫ਼ ਹਿੰਸਕ ਕਾਰਵਾਈ ਅਤੇ ਮਰਨ ਵਾਲਿਆਂ ਦੇ ਬਾਰੇ ਵਿਚ ਲਗਾਤਾਰ ਖ਼ਬਰਾਂ ਆ ਰਹੀਆਂ ਹਨ।
ਨੋਟ- ਮਿਆਂਮਾਰ ਵਿਚ ਪੁਲਸ ਵੱਲੋਂ ਕੀਤੀ ਜਾ ਰਹੀ ਕਾਰਵਾਈ 'ਤੇ ਕੁਮੈਂਟ ਕਰ ਦਿਓ ਰਾਏ।