ਮਿਆਂਮਾਰ ''ਚ ਜੁੰਟਾ ਦੀ ਧਮਕੀ ਦੇ ਬਾਵਜੂਦ ਸੜਕਾਂ ''ਤੇ ਉਤਰੇ ਲੋਕ

Monday, Feb 22, 2021 - 06:02 PM (IST)

ਮਿਆਂਮਾਰ ''ਚ ਜੁੰਟਾ ਦੀ ਧਮਕੀ ਦੇ ਬਾਵਜੂਦ ਸੜਕਾਂ ''ਤੇ ਉਤਰੇ ਲੋਕ

ਯਾਂਗੂਨ (ਭਾਸ਼ਾ): ਮਿਆਂਮਾਰ ਵਿਚ ਪ੍ਰਦਰਸ਼ਨਕਾਰੀਆਂ ਦੀ ਹੜਤਾਲ ਦੀ ਅਪੀਲ ਖ਼ਿਲਾਫ਼ ਜੁੰਟਾ ਦੀ ਕਾਰਵਾਈ ਦੀ ਧਮਕੀ ਦੇ ਬਾਵਜੂਦ ਹਜ਼ਾਰਾਂ ਲੋਕ ਯਾਂਗੂਨ ਵਿਚ ਅਮਰੀਕੀ ਦੂਤਾਵਾਸ ਨੇੜੇ ਇਕੱਠੇ ਹੋ ਗਏ। ਇੱਥੇ ਦੱਸ ਦਈਏ ਕਿ ਜੁੰਟਾ ਮਤਲਬ ਤਾਕਤ ਦੀ ਵਰਤੋਂ ਕਰਕੇ ਦੇਸ਼ 'ਤੇ ਸ਼ਾਸਨ ਕਰਨ ਵਾਲੇ ਲੋਕਾਂ (ਖ਼ਾਸਕਰ ਫੌਜੀ ਅਧਿਕਾਰੀਆਂ) ਦਾ ਸਮੂਹ ਹੁੰਦਾ ਹੈ। ਦੇਸ਼ ਦੇ ਕਈ ਹਿੱਸਿਆਂ ਵਿਚ ਬੰਦ ਦਾ ਅਸਰ ਦਿਸਿਆ। ਮਿਆਂਮਾਰ ਵਿਚ ਸੈਨਾ ਨੇ 1 ਫਰਵਰੀ ਨੂੰ ਤਖਤਾਪਲਟ ਕਰਦੇ ਹੋਏ ਆਂਗ ਸਾਨ ਸੂਕੀ ਸਮੇਤ ਕਈ ਪ੍ਰਮੁੱਖ ਨੇਤਾਵਾਂ ਨੂੰ ਹਿਰਾਸਤ ਵਿਚ ਲੈ ਲਿਆ ਸੀ। 

PunjabKesari

ਤਖਤਾਪਲਟ ਦੇ ਖ਼ਿਲਾਫ਼ ਕਈ ਸ਼ਹਿਰਾਂ ਵਿਚ ਲੋਕ ਵਿਭਿੰਨ ਪਾਬੰਦੀਆਂ ਦੇ ਬਾਵਜੂਦ ਪ੍ਰਦਰਸ਼ਨ ਕਰ ਰਹੇ ਹਨ। ਕਈ ਸੜਕਾਂ ਦੇ ਬੰਦ ਹੋਣ ਦੇ ਬਾਵਜੂਦ 1000 ਤੋਂ ਵੱਧ ਪ੍ਰਦਰਸ਼ਨਕਾਰੀ ਯਾਂਗੂਨ ਵਿਚ ਅਮਰੀਕੀ ਦੂਤਾਵਾਸ ਦੇ ਨੇੜੇ ਇਕੱਠੇ ਹੋਏ ਪਰ ਸੈਨਾ ਦੇ 20 ਟਰੱਕ ਅਤੇ ਦੰਗਾ ਵਿਰੋਧੀ ਪੁਲਸ ਦੇ ਉੱਥੇ ਪਹੁੰਚਣ ਦੇ ਬਾਅਦ ਹੀ ਉਹ ਕਿਸੇ ਵੀ ਤਰ੍ਹਾਂ ਦੇ ਟਕਰਾਅ ਤੋਂ ਬਚਣ ਲਈ ਉੱਥੋਂ ਚਲੇ ਗਏ। ਸੁਲੇ ਪਗੋਡਾ ਸਮੇਤ ਸ਼ਹਿਰ ਦੇ ਹੋਰ ਹਿੱਸਿਆਂ ਵਿਚ ਵੀ ਪ੍ਰਦਰਸ਼ਨ ਜਾਰੀ ਰਹੇ। ਰਾਸ਼ਟਰ ਪੱਧਰੀ ਹੜਤਾਲ ਦੇ ਮੱਦੇਨਜ਼ਰ ਸੋਮਵਾਰ ਨੂੰ ਦੇਸ਼ ਭਰ ਵਿਚ ਕਾਰਖਾਨੇ, ਦਫਤਰ ਅਤੇ ਦੁਕਾਨਾਂ ਬੰਦ ਰਹੀਆਂ। ਨੇਪੀਤਾ ਵਿਚ ਵੀ ਬੰਦ ਦਾ ਅਸਰ ਦਿਸਿਆ। 

PunjabKesari

ਇਹਨਾਂ ਪ੍ਰਦਰਸ਼ਨਾਂ ਦੀ ਅਗਵਾਈ ਕਰਨ ਵਾਲੇ 'ਸਿਵਲ ਨਾਫੁਰਮਾਨੀ ਲਹਿਰ' ਨੇ ਲੋਕਾਂ ਨੂੰ ਸੋਮਵਾਰ ਨੂੰ ਹੜਤਾਲ ਕਰਨ ਦੀ ਅਪੀਲ ਕੀਤੀ ਸੀ। ਉੱਥੇ ਸਰਕਾਰੀ ਪ੍ਰਸਾਰਕ 'ਐੱਮ.ਆਰ.ਟੀਵੀ' 'ਤੇ ਜੁੰਟਾ ਨੇ ਐਤਵਾਰ ਦੇਰ ਰਾਤ ਹੜਤਾਲ ਖ਼ਿਲਾਫ਼ ਕਾਰਵਾਈ ਕਰਨ ਦੀ ਅਧਿਕਾਰਤ ਘੋਸ਼ਣਾ ਕੀਤੀ। 'ਸਟੇਟ ਪ੍ਰਬੰਧਨ ਕੌਂਸਲ' ਨੇ ਕਿਹਾ ਸੀ ਕਿ ਅਜਿਹਾ ਪਾਇਆ ਗਿਆ ਹੈ ਕਿ ਪ੍ਰਦਰਸ਼ਨਕਾਰੀਆਂ ਨੇ 22 ਫਰਵਰੀ ਨੂੰ ਦੰਗਾ ਕਰਨ ਅਤੇ ਅਰਾਜਕਤਾ ਫੈਲਾਉਣ ਲਈ ਭੀੜ ਨੂੰ ਉਕਸਾਇਆ। ਪ੍ਰਦਰਸ਼ਨਕਾਰੀ ਹੁਣ ਲੋਕਾਂ ਨੂੰ ਭੜਕਾ ਰਹੇ ਹਨ। ਖਾਸ ਕਰ ਕੇ ਨੌਜਵਾਨਾਂ ਨੂੰ ਟਕਰਾਅ ਦੇ ਇਸ ਰਸਤੇ 'ਤੇ ਜਾਨ ਦਾ ਖਤਰਾ ਹੋ ਸਕਦਾ ਹੈ।

PunjabKesari

ਪੜ੍ਹੋ ਇਹ ਅਹਿਮ ਖਬਰ- ਅਮਰੀਕਾ : ਜਹਾਜ਼ ਹਾਦਸੇ ਮਗਰੋਂ ਬੋਇੰਗ 777 ਦੀਆਂ 24 ਫਲਾਈਟਾਂ 'ਤੇ ਲੱਗੀ ਪਾਬੰਦੀ

ਪਹਿਲਾਂ ਦੇ ਪ੍ਰਦਰਸ਼ਨਾਂ ਦੌਰਾਨ ਹੋਈ ਹਿੰਸਾ ਦਾ ਜ਼ਿਕਰ ਕਰਦਿਆਂ ਸੈਨਾ ਨੇ ਪ੍ਰਦਰਸ਼ਨਕਾਰੀਆਂ ਵਿਚ ਅਪਰਾਧਿਕ ਗਿਰੋਹਾਂ ਦੇ ਸ਼ਾਮਲ ਹੋਣ ਦਾ ਦੋਸ਼ ਲਗਾਉਂਦੇ ਹੋਏ ਕਿਹਾ ਕਿ ਇਸ ਕਾਰਨ ਤੋਂ ਹੀ ਸੁਰੱਖਿਆ ਬਲਾਂ ਨੂੰ ਜਵਾਬੀ ਕਾਰਵਾਈ ਕਰਨੀ ਪਈ। ਯਾਂਗੂਨ ਵਿਚ ਐਤਵਾਰ ਰਾਤ ਸੜਕਾਂ 'ਤੇ ਕਈ ਟਰੱਕਾਂ ਵੱਲੋਂ ਵੀ ਅਜਿਹੀ ਚਿਤਾਵਨੀ ਜਾਰੀ ਕੀਤੀ ਗਈ। ਦੇਸ਼ ਵਿਚ ਹੁਣ ਤੱਕ ਹੋਏ ਪ੍ਰਦਰਸ਼ਨਾਂ ਵਿਚ 3 ਲੋਕਾਂ ਦੀ ਮੌਤ ਹੋਈ ਹੈ।


author

Vandana

Content Editor

Related News