ਮੇਰਾ ਨੋਬੇਲ ਸ਼ਾਂਤੀ ਪੁਰਸਕਾਰ ਕਿਸੇ ਹੋਰ ਨੂੰ ਦੇ ਦਿੱਤਾ ਗਿਆ : ਟਰੰਪ

01/12/2020 4:52:02 AM

ਵਾਸ਼ਿੰਗਟਨ - ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਲੱਗਦਾ ਹੈ ਕਿ ਬੀਤੇ ਸਾਲ ਦਾ ਨੋਬੇਲ ਸ਼ਾਂਤੀ ਪੁਰਸਕਾਰ ਉਨ੍ਹਾਂ ਨੂੰ ਹੀ ਮਿਲਣਾ ਚਾਹੀਦਾ ਸੀ ਪਰ ਉਨ੍ਹਾਂ ਦੀ ਦਾਅਵੇਦਾਰੀ ਦੀ ਅਣਦੇਖੀ ਕੀਤੀ ਗਈ। ਇਸ ਨੂੰ ਲੈ ਕੇ ਡੋਨਾਲਡ ਟਰੰਪ ਨੇ ਇਕ ਬਿਆਨ ਦਿੱਤਾ ਹੈ। ਓਹਾਯੋ ਦੇ ਟੋਲੇਡੋ 'ਚ ਆਪਣੇ ਸਮਰਥਕਾਂ ਵਿਚਾਲੇ ਉਨ੍ਹਾਂ ਆਖਿਆ ਕਿ ਮੈਂ ਤੁਹਾਨੂੰ ਲੋਕਾਂ ਨੂੰ ਨੋਬੇਲ ਸ਼ਾਂਤੀ ਪੁਰਸਕਾਰ ਦੇ ਬਾਰੇ 'ਚ ਦੱਸਣਾ ਚਾਹੁੰਦਾ ਹਾਂ। ਮੈਂ ਸਮਝੌਤਾ ਕੀਤਾ, ਮੈਂ ਇਕ ਦੇਸ਼ ਨੂੰ ਬਚਾਇਆ ਅਤੇ ਉਸ ਤੋਂ ਬਾਅਦ ਮੈਨੂੰ ਸੁਣਨ ਨੂੰ ਮਿਲਿਆ ਕਿ ਉਸ ਦੇਸ਼ ਦੇ ਪ੍ਰਮੁੱਖ ਨੂੰ ਨੋਬੇਲ ਪੁਰਸਕਾਰ ਦਿੱਤਾ ਜਾ ਰਿਹਾ ਹੈ, ਦੇਸ਼ ਨੂੰ ਬਚਾਉਣ ਲਈ ਉਦੋਂ ਮੈਂ ਖੁਦ ਨੂੰ ਆਖਿਆ ਕਿ ਕੀ ਮੈਂ ਇਸ 'ਚ ਕੁਝ ਕਰ ਸਕਦਾ ਹਾਂ? ਪਰ ਮਾਇਨੇ ਇਹੀ ਰੱਖਦਾ ਹੈ ਕਿ ਸਾਡੇ ਲੋਕਾਂ ਨੂੰ ਇਸ ਦਾ ਪਤਾ ਹੈ। ਮੈਂ ਇਕ ਵੱਡੀ ਜੰਗ ਟਾਲੀ ਹੈ। ਉਨ੍ਹਾਂ ਦਾ ਇਹ ਵੀਡੀਓ ਟਵਿੱਟਰ 'ਤੇ ਸ਼ੇਅਰ ਵੀ ਕੀਤਾ ਗਿਆ ਹੈ।

 


ਕੀ ਆਖ ਰਹੇ ਸਨ ਡੋਨਾਲਡ ਟਰੰਪ?
ਡੋਨਾਲਡ ਟਰੰਪ ਨੇ ਨਾ ਤਾਂ ਨੋਬੇਲ ਪੁਰਸਕਾਰ ਜੇਤੂ ਦਾ ਨਾਂ ਲਿਆ ਅਤੇ ਨਾ ਹੀ ਉਨ੍ਹਾਂ ਦੇ ਦੇਸ਼ ਦਾ ਪਰ ਜ਼ਾਹਿਰ ਹੈ ਕਿ ਉਹ ਇਥੋਪੀਆ ਦੇ ਪ੍ਰਧਾਨ ਮੰਤਰੀ ਅਬੀ ਅਹਿਮਦ ਦੀ ਗੱਲ ਕਰ ਰਹੇ ਸਨ। 43 ਸਾਲ ਦੇ ਅਬੀ ਅਹਿਮਦ ਅਫਰੀਕਾ 'ਚ ਸਭ ਤੋਂ ਘੱਟ ਉਮਰ 'ਚ ਕਿਸੇ ਦੇਸ਼ ਦੇ ਪ੍ਰਧਾਨ ਮੰਤਰੀ ਬਣਨ ਵਾਲੇ ਸ਼ਖਸ ਹਨ। ਅਬੀ ਅਹਿਮਦ ਅਪ੍ਰੈਲ, 2018 'ਚ ਇਥੋਪੀਆ 'ਚ ਮਹੀਨਿਆਂ ਤੱਕ ਚਲੇ ਸਰਕਾਰ ਵਿਰੋਧੀ ਪ੍ਰਦਰਸ਼ਨ ਤੋਂ ਬਾਅਦ ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਸਨ। ਵਿਰੋਧ ਪ੍ਰਦਰਸ਼ਨ ਦੇ ਚੱਲਦੇ ਸਾਬਕਾ ਪ੍ਰਧਾਨ ਮੰਤਰੀ ਨੂੰ ਆਪਣੇ ਅਹੁਦਾ ਛੱਡਣਾ ਪਿਆ ਸੀ।

ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਉਨ੍ਹਾਂ ਨੇ ਇਥੋਪੀਆ 'ਚ ਵੱਡੇ ਪੈਮਾਨੇ 'ਤੇ ਉਦਾਰੀਕਰਣ ਦੀ ਸ਼ੁਰੂਆਤ ਕੀਤੀ। ਉਨ੍ਹਾਂ ਨੇ ਜੇਲ 'ਚ ਬੰਦ ਹਜ਼ਾਰਾਂ ਵਰਕਰਾਂ ਨੂੰ ਰਿਹਾਅ ਕਰ ਦਿੱਤਾ ਅਤੇ ਨਵੇਂ ਚੁਣੀ ਗਈ ਅਸੰਤੁਸ਼ਟਾ ਨੂੰ ਦੇਸ਼ 'ਚ ਵਾਪਸ ਜਾਣ ਦੀ ਇਜਾਜ਼ਤ ਦਿੱਤੀ। ਉਨ੍ਹਾਂ ਦੇਸ਼ 'ਚ ਮੀਡੀਆ ਨੂੰ ਸੁਤੰਤਰਤਾਪੂਰਵਕ ਕੰਮ ਕਰਨ ਦਿੱਤਾ ਅਤੇ ਅਹਿਮ ਅਹੁਦਿਆਂ 'ਤੇ ਔਰਤਾਂ ਨੂੰ ਨੁਮਾਇੰਦਗੀ ਦਿੱਤੀ। ਬੀਤੇ ਸਾਲ ਅਕਤੂਬਰ 'ਚ ਉਨ੍ਹਾਂ ਨੂੰ ਨੋਬੇਲ ਸ਼ਾਂਤੀ ਪੁਰਸਕਾਰ ਦਿੱਤਾ ਗਿਆ।

ਅਬੀ ਅਹਿਮਦ ਨੂੰ ਕਿਉਂ ਮਿਲਿਆ ਸੀ ਨੋਬੇਲ
ਨੋਬੇਲ ਕਮੇਟੀ ਨੇ ਅਬੀ ਅਹਿਮਦ ਦੇ ਨਾਂ ਦਾ ਐਲਾਨ ਕਰਦੇ ਹੋਏ ਆਖਿਆ ਕਿ ਅਬੀ ਨੂੰ ਗੁਆਂਢੀ ਇਰੀਟ੍ਰੀਆ ਦੇ ਨਾਲ ਸੀਮਾ ਵਿਵਾਦ ਨੂੰ ਖਤਮ ਕਰਨ ਨੂੰ ਲੈ ਕੇ ਉਨ੍ਹਾਂ ਦੇ ਨਿਰਣਾਇਕ ਪਹਿਲਕਦਮੀ ਲਈ ਸਨਮਾਨਿਤ ਕੀਤਾ ਗਿਆ ਹੈ। ਅਬੀ ਅਹਿਮਦ ਨੇ ਇਥੋਪੀਆਈ ਪ੍ਰਧਾਨ ਮੰਤਰੀ ਦੇ ਤੌਰ 'ਤੇ ਗੁਆਂਢੀ ਦੇਸ਼ ਇਰੀਟ੍ਰੀਆ ਦੇ ਨਾਲ 2 ਦਹਾਕੇ ਤੋਂ ਵੀ ਜ਼ਿਆਦਾ ਸਮੇਂ ਤੋਂ ਚੱਲੇ ਆ ਰਹੇ ਸੰਘਰਸ਼ ਨੂੰ ਖਤਮ ਕਰਦੇ ਹੋਏ ਉਸ ਦੇ ਨਾਲ ਸ਼ਾਂਤੀ ਸਥਾਪਿਤ ਕੀਤੀ।

ਇਥੋਪੀਆ ਨੇ ਜੁਲਾਈ, 2018 'ਚ ਇਰੀਟ੍ਰਿਆ ਦੇ ਨਾਲ ਸ਼ਾਂਤੀ ਸਮਝੌਤਾ ਕੀਤਾ। ਇਸ ਦੇ ਨਾਲ ਹੀ 1998-2000 'ਚ ਸ਼ੁਰੂ ਹੋਏ ਫੌਜੀ ਗਤੀਰੋਧ 20 ਸਾਲ ਤੋਂ ਬਾਅਦ ਖਤਮ ਹੋ ਗਿਆ ਸੀ। ਸਤੰਬਰ 2018 'ਚ ਅਬੀ ਨੇ ਇਰੀਟ੍ਰਿਆ ਅਤੇ ਜ਼ਿਬੂਤੀ ਵਿਚਾਲੇ ਕਈ ਸਾਲਾਂ ਤੋਂ ਚੱਲੀ ਆ ਰਹੀ ਸਿਆਸੀ ਦੁਸ਼ਮਣੀ ਨੂੰ ਖਤਮ ਕਰ ਕੂਟਨੀਤਕ ਰਿਸ਼ਤਿਆਂ ਨੂੰ ਆਮ ਬਣਾਉਣ 'ਚ ਮਦਦ ਕੀਤੀ। ਇਸ ਤੋਂ ਇਲਾਵਾ ਅਬੀ ਨੇ ਕੀਨੀਆ ਅਤੇ ਸੋਮਾਲੀਆ 'ਚ ਸਮੁੰਦਰੀ ਇਲਾਕੇ ਨੂੰ ਲੈ ਕੇ ਚਲੇ ਆ ਰਹੇ ਸੰਘਰਸ਼ ਨੂੰ ਖਤਮ ਕਰਨ 'ਚ ਵਿਚੋਲਗੀ ਕੀਤੀ।

PunjabKesari

ਇਥੋਪੀਆ-ਇਰੀਟ੍ਰਿਆ ਸਮਝੌਤੇ 'ਚ ਟਰੰਪ ਨੇ ਕੀਤੀ ਸੀ ਮਦਦ
ਸੱਚ ਇਹ ਹੈ ਕਿ ਡੋਨਾਲਡ ਟਰੰਪ ਨੇ ਇਸ ਸਮਝੌਤੇ 'ਚ ਕੋਈ ਮਦਦ ਨਹੀਂ ਕੀਤੀ ਸੀ ਕਿਉਂਕਿ ਸ਼ਾਂਤੀ ਵਾਰਤਾ 'ਚ ਅਮਰੀਕਾ ਨੂੰ ਪ੍ਰਭਾਵ ਘੱਟ ਸੀ। ਬੀ. ਬੀ. ਸੀ. ਮੁਤਾਬਕ ਦੋਹਾਂ ਦੇਸ਼ਾਂ ਵਿਚਾਲੇ ਸ਼ਾਂਤੀ ਸਮਝੌਤਾ ਕਰਾਉਣ 'ਚ ਸਾਊਦੀ ਅਰਬ ਦਾ ਅਹਿਮ ਰੋਲ ਸੀ। ਇਸ ਸ਼ਾਂਤੀ ਸਮਝੌਤੇ ਦੇ ਚੱਲਦੇ ਇਰੀਟ੍ਰੀਆ 'ਤੇ 2009 ਤੋਂ ਲੱਗੀਆਂ ਪਾਬੰਦੀਆਂ ਹਟਾਈਆਂ ਗਈਆਂ। ਸਮਝੌਤੇ ਤੋਂ 4 ਮਹੀਨਿਆਂ ਬਾਅਦ ਨਵੰਬਰ, 2018 'ਚ ਯੂ. ਐੱਨ. ਸਕਿਊਰਿਟੀ ਕਾਉਂਸਿਲ ਨੇ ਪਾਬੰਦੀ ਹਟਾਉਣ ਦਾ ਫੈਸਲਾ ਲਿਆ ਸੀ।

ਪਰ ਟਰੰਪ ਹੁਣ ਕਿਉਂ ਬਿਆਨ ਦੇ ਰਹੇ ਹਨ
ਇਹ ਸਪੱਸ਼ਟ ਨਹੀਂ ਹੈ ਕਿਉਂਕਿ ਨੋਬੇਲ ਸ਼ਾਂਤੀ ਪੁਰਸਕਾਰ ਦਾ ਐਲਾਨ ਬੀਤੇ ਸਾਲ 11 ਅਕਤੂਬਰ ਨੂੰ ਹੋਇਆ ਸੀ। ਇਸ ਤੋਂ ਬਾਅਦ 10 ਦਸੰਬਰ ਨੂੰ ਅਬੀ ਅਹਿਮਦ ਨੇ ਪੁਰਸਕਾਰ ਲੈ ਕੇ ਆਪਣਾ ਭਾਸ਼ਣ ਵੀ ਦੇ ਦਿੱਤਾ। ਦਿਲਚਸਪ ਗੱਲ ਇਹ ਹੈ ਕਿ ਡੋਨਾਲਡ ਟਰੰਪ ਨੋਬੇਲ ਸ਼ਾਂਤੀ ਪੁਰਸਕਾਰ ਲਈ ਅਧਿਕਾਰਕ ਤੌਰ 'ਤੇ ਵਧਾਈ ਨਹੀਂ ਦਿੱਤੀ ਪਰ ਉਨ੍ਹਾਂ ਦੀ ਧੀ ਅਤੇ ਉਨ੍ਹਾਂ ਦੇ ਸੀਨੀਅਰ ਐਡਵਾਇਜ਼ਰ ਇਵਾਂਕਾ ਟਰੰਪ ਅਤੇ ਅਮਰੀਕੀ ਵਿਦੇਸ਼ ਮੰਤਰੀ ਮਾਇਕ ਪੋਂਪੀਓ ਨੇ ਅਬੀ ਨੂੰ ਵਧਾਈ ਦਿੱਤੀ ਸੀ। ਉਂਝ ਜਨਤਕ ਤੌਰ 'ਤੇ ਟਰੰਪ ਆਖ ਚੁੱਕੇ ਹਨ ਕਿ ਉਨ੍ਹਾਂ ਨੂੰ ਨੋਬੇਲ ਪੁਰਸਕਾਰ ਮਿਲਣਾ ਚਾਹੀਦਾ, ਉਨ੍ਹਾਂ ਦੇ ਦੂਜੇ ਯੋਗਦਾਨਾਂ ਤੋਂ ਇਲਾਵਾ ਉੱਤਰੀ ਕੋਰੀਆਈ ਨੇਤਾ ਕਿਮ ਜੋਂਗ ਓਨ ਨੂੰ ਪ੍ਰਮਾਣੂ ਹਥਿਆਰ ਛੱਡਣ ਲਈ ਤਿਆਰ ਕਰ ਰਹੇ ਹਨ।


Khushdeep Jassi

Content Editor

Related News