ਜਲਦ ਮੇਰੇ ''ਚਮਤਕਾਰੀ'' ਦੋਸਤ ਆਉਣਗੇ ਵ੍ਹਾਈਟ ਹਾਊਸ : ਟਰੰਪ

04/26/2019 8:36:21 PM

ਵਾਸ਼ਿੰਗਟਨ - ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਖਿਆ ਹੈ ਕਿ ਉਨ੍ਹਾਂ ਦੇ ਚੀਨੀ ਹਮਰੁਤਬਾ ਸ਼ੀ ਜਿਨਪਿੰਗ ਜਲਦ ਹੀ ਵ੍ਹਾਈਟ ਹਾਊਸ ਆਉਣਗੇ। ਉਨ੍ਹਾਂ ਨੇ ਉਮੀਦ ਜਤਾਈ ਕਿ ਦੁਨੀਆ ਦੀਆਂ 2 ਸਭ ਤੋਂ ਵੱਡੀਆਂ ਅਰਥਵਿਵਸਥਾਵਾਂ ਇਕ ਵਪਾਰਕ ਸੌਦੇ 'ਤੇ ਇਕੱਠੀਆਂ ਕੰਮ ਕਰ ਸਕਦੀਆਂ ਹਨ।
ਨਿਊਯਾਰਕ ਟਾਈਮਜ਼ ਮੁਤਾਬਕ, ਵ੍ਹਾਈਟ ਹਾਊਸ 'ਚ ਇਕ ਪ੍ਰੋਗਰਾਮ ਦੌਰਾਨ ਟਰੰਪ ਨੇ ਇਹ ਟਿੱਪਣੀ ਕੀਤੀ ਪਰ ਸਟਾਫ ਨੂੰ ਇਹ ਨਹੀਂ ਦੱਸਿਆ ਕਿ ਮੁਲਾਕਾਤ ਕਦੋਂ ਹੋਵੇਗੀ ਅਤੇ ਇਸ ਦਾ ਉਦੇਸ਼ ਕੀ ਹੋਵੇਗਾ। ਵ੍ਹਾਈਟ ਹਾਊਸ ਦੇ ਇਤਿਹਾਸ 'ਚ ਰਾਸ਼ਟਰਪਤੀ ਨੇ ਸ਼ੀ ਨੂੰ 'ਚਮਤਕਾਰੀ' ਦੱਸਿਆ। ਟਰੰਪ ਨੇ ਕਿਹਾ ਕਿ ਵ੍ਹਾਈਟ ਹਾਊਸ ਦੀ 1799 ਤੋਂ ਹੀ ਇਤਿਹਾਸ 'ਚ ਥਾਂ ਹੈ, ਇਹ ਬਹੁਤ ਪਹਿਲਾਂ ਦੀ ਗੱਲ ਹੈ। ਹੁਣ ਜਦੋਂ ਰਾਸ਼ਟਰਪਤੀ ਸ਼ੀ ਚੀਨ ਤੋਂ ਇਥੇ ਆਉਣਗੇ ਅਤੇ ਮੈਂ ਉਨ੍ਹਾਂ ਕਹਾਂਗਾ ਕਿ ਇਹ 1799 ਦੀ ਇਮਾਰਤ ਹੈ ਜੋ ਸ਼ਾਇਦ ਇਹ ਉਨ੍ਹਾਂ ਨੂੰ ਆਧੁਨਿਕ ਘਰ ਲਗੇ ਕਿਉਂਕਿ ਉਨ੍ਹਾਂ ਦਾ ਸੱਭਿਆਚਾਰ 5,000 ਸਾਲ ਪੁਰਾਣਾ ਹੈ।
ਉਨ੍ਹਾਂ ਅੱਗੇ ਆਖਿਆ, 'ਪਰ ਇਸ ਨਾਲ ਕੋਈ ਫਰਕ ਨਹੀਂ ਪੈਂਦਾ ਤੁਸੀਂ ਕਿੱਥੇ ਜਾਂਦੇ ਹੋ, ਕੀ ਸਮਾਂ ਹੈ, ਕਿਹੜਾ ਦਿਨ ਹੈ, ਵ੍ਹਾਈਟ ਹਾਊਸ ਜਿਹਾ ਮਹਾਨ ਕੁਝ ਵੀ ਨਹੀਂ ਹੈ। ਉਨ੍ਹਾਂ ਦੀ ਟਿੱਪਣੀ ਅਜਿਹੇ ਸਮੇਂ 'ਚ ਆਈ ਹੈ ਜਦੋਂ ਵ੍ਹਾਈਟ ਹਾਊਸ ਨੇ ਇਸ ਹਫਤੇ ਐਲਾਨ ਕੀਤਾ ਹੈ ਕਿ ਪ੍ਰਮੁੱਖ ਵਪਾਰ ਵਾਰਤਾਕਾਰ ਰਾਬਰਟ ਈ ਲਾਇਟੇਗਰ ਅਤੇ ਟ੍ਰੇਜਰੀ ਸਕੱਤਰ ਸਟੀਨ ਮੇਨੁਚਿਨ 30 ਅਪ੍ਰੈਲ ਤੋਂ ਸ਼ੁਰੂ ਹੋਣ ਵਾਲੀ ਗੱਲਬਾਤ ਲਈ ਐਤਵਾਰ ਨੂੰ ਬੀਜਿੰਗ ਦਾ ਦੌਰਾ ਕਰਨਗੇ। ਇਸ ਤੋਂ ਬਾਅਦ 8 ਮਈ ਤੋਂ ਸ਼ੁਰੂ ਹੋਣ ਵਾਲੀ ਗੱਲਬਾਤ ਲਈ ਉਨ੍ਹਾਂ ਦੇ ਚੀਨੀ ਹਮਰੁਤਬਾ ਅਤੇ ਵਾਇਸ ਪ੍ਰੀਮੀਅਰ ਲੀਊ ਹੇ ਅਮਰੀਕਾ ਆਉਣਗੇ। ਟਰੰਪ ਦੇ ਵਪਾਰਕ ਸਲਾਹਕਾਰ ਵਾਸ਼ਿੰਗਟਨ ਅਤੇ ਬੀਜਿੰਗ ਵਿਚਾਲੇ ਦੂਰੀਆਂ ਅਤੇ ਚੱਲ ਰਹੀ ਵਪਾਰਕ ਜੰਗ (ਟ੍ਰੇਡ ਵਾਰ) ਨੂੰ ਖਤਮ ਕਰਨ 'ਚ ਮਹੀਨਿਆਂ ਤੋਂ ਲੱਗੇ ਹਨ। ਵਪਾਰਕ ਜੰਗ ਦੇ ਚੱਲਦੇ ਪ੍ਰਸ਼ਾਂਤ ਮਹਾਸਾਗਰ ਦੇ ਦੋਹਾਂ ਪਾਸੇ ਆਰਥਿਕ ਨੁਕਸਾਨ ਹੋ ਰਿਹਾ ਹੈ।


Khushdeep Jassi

Content Editor

Related News