MV ਹੋਂਡੀਅਸ ਜਹਾਜ਼ ਸਵਾਰ 3 ਹੋਰ ਸਵਾਰਾਂ ਦੀ ਹੰਤਾ ਰਿਪੋਰਟ ਆਈ Positive ! ਕਈ ਦੇਸ਼ਾਂ ਨੂੰ ਪਈ Tension

Monday, May 11, 2026 - 04:12 PM (IST)

MV ਹੋਂਡੀਅਸ ਜਹਾਜ਼ ਸਵਾਰ 3 ਹੋਰ ਸਵਾਰਾਂ ਦੀ ਹੰਤਾ ਰਿਪੋਰਟ ਆਈ Positive ! ਕਈ ਦੇਸ਼ਾਂ ਨੂੰ ਪਈ Tension

ਇੰਟਰਨੈਸ਼ਨਲ ਡੈਸਕ- ਹੰਤਾ ਵਾਇਰਸ ਦੇ ਪ੍ਰਕੋਪ ਨਾਲ ਜੂਝ ਰਹੇ ਕਰੂਜ਼ ਜਹਾਜ਼ MV ਹੋਂਡੀਅਸ ਤੋਂ ਸੁਰੱਖਿਅਤ ਕੱਢੇ ਗਏ ਯਾਤਰੀਆਂ ਵਿੱਚੋਂ ਇੱਕ ਫਰਾਂਸੀਸੀ ਔਰਤ ਅਤੇ ਦੋ ਅਮਰੀਕੀ ਨਾਗਰਿਕ ਵੀ ਹੰਤਾ ਵਾਇਰਸ ਨਾਲ ਸੰਕਰਮਿਤ ਪਾਏ ਗਏ ਹਨ। ਇਸ ਖ਼ਬਰ ਨੇ ਕਈ ਦੇਸ਼ਾਂ ਦੀਆਂ ਸਰਕਾਰਾਂ ਨੂੰ ਚਿੰਤਾ ਵਿੱਚ ਪਾ ਦਿੱਤਾ ਹੈ, ਜੋ ਆਪਣੇ ਨਾਗਰਿਕਾਂ ਨੂੰ ਵਾਪਸ ਲਿਆਉਣ ਅਤੇ ਉਨ੍ਹਾਂ ਨੂੰ ਕੁਆਰੰਟੀਨ ਵਿੱਚ ਰੱਖਣ ਦੀ ਕੋਸ਼ਿਸ਼ ਕਰ ਰਹੀਆਂ ਹਨ।

ਫਰਾਂਸ ਦੀ ਸਿਹਤ ਮੰਤਰੀ ਸਟੇਫਨੀ ਰਿਸਟ ਨੇ ਦੱਸਿਆ ਕਿ ਜਹਾਜ਼ ਸਵਾਰ ਇੱਕ ਮਹਿਲਾ ਯਾਤਰੀ ਦੀ ਹਾਲਤ ਪੈਰਿਸ ਪਹੁੰਚਣ ਤੋਂ ਬਾਅਦ ਵਿਗੜ ਗਈ ਹੈ। ਉਸ ਵਿੱਚ ਉਡਾਣ ਦੌਰਾਨ ਹੀ ਲੱਛਣ ਦਿਖਣੇ ਸ਼ੁਰੂ ਹੋ ਗਏ ਸਨ ਅਤੇ ਹੁਣ ਉਹ ਹਸਪਤਾਲ ਵਿੱਚ ਇਲਾਜ ਅਧੀਨ ਹੈ।

ਨੇਬਰਾਸਕਾ ਭੇਜੇ ਗਏ 17 ਅਮਰੀਕੀ ਯਾਤਰੀਆਂ ਵਿੱਚੋਂ ਇੱਕ ਵਿਅਕਤੀ ਪਾਜ਼ੀਟਿਵ ਪਾਇਆ ਗਿਆ ਹੈ, ਹਾਲਾਂਕਿ ਉਸ ਵਿੱਚ ਕੋਈ ਲੱਛਣ ਨਹੀਂ ਹਨ। ਇੱਕ ਹੋਰ ਯਾਤਰੀ ਵਿੱਚ ਹਲਕੇ ਲੱਛਣ ਮਿਲੇ ਹਨ। ਸਾਰੇ ਅਮਰੀਕੀ ਯਾਤਰੀਆਂ ਨੂੰ ਯੂਨੀਵਰਸਿਟੀ ਆਫ ਨੇਬਰਾਸਕਾ ਮੈਡੀਕਲ ਸੈਂਟਰ ਦੇ ਕੁਆਰੰਟੀਨ ਸੈਂਟਰ ਵਿੱਚ ਰੱਖਿਆ ਗਿਆ ਹੈ।

ਇਹ ਵੀ ਪੜ੍ਹੋ- ''ਮੈਂ ਮਰਿਆ ਤਾਂ ਤੁਹਾਡਾ ਦੇਸ਼ ਵੀ ਖ਼ਤਮ..!'', ਕਿਮ ਜੋਂਗ ਨੇ ਪਰਮਾਣੂ ਹਮਲੇ ਨੂੰ ਲੈ ਕੇ ਕੀਤਾ ਵੱਡਾ ਐਲਾਨ

ਜ਼ਿਕਰਯੋਗ ਹੈ ਕਿ ਇਸ ਘਾਤਕ ਵਾਇਰਸ ਕਾਰਨ ਹੁਣ ਤੱਕ 3 ਲੋਕਾਂ ਦੀ ਮੌਤ ਹੋ ਚੁੱਕੀ ਹੈ। ਜਹਾਜ਼ 'ਤੇ ਸਵਾਰ ਲਗਭਗ 140 ਲੋਕਾਂ ਵਿੱਚੋਂ ਪਹਿਲਾਂ ਹੀ 5 ਯਾਤਰੀ ਸੰਕਰਮਿਤ ਪਾਏ ਗਏ ਸਨ। ਵਿਸ਼ਵ ਸਿਹਤ ਸੰਗਠਨ (WHO) ਦੇ ਡਾਇਰੈਕਟਰ-ਜਨਰਲ ਟੇਡਰੋਸ ਅਦਨੋਮ ਘੇਬਰੇਅਸਸ ਨੇ ਸਥਿਤੀ ਨੂੰ ਸਪੱਸ਼ਟ ਕਰਦੇ ਹੋਏ ਕਿਹਾ ਕਿ ਇਹ ਕੋਵਿਡ-19 ਵਰਗੀ ਸਥਿਤੀ ਨਹੀਂ ਹੈ। ਆਮ ਜਨਤਾ ਲਈ ਇਸ ਦਾ ਖ਼ਤਰਾ ਬਹੁਤ ਘੱਟ ਹੈ, ਇਸ ਲਈ ਡਰਨ ਜਾਂ ਘਬਰਾਉਣ ਦੀ ਲੋੜ ਨਹੀਂ ਹੈ।

ਹਾਲਾਂਕਿ, WHO ਨੇ ਯਾਤਰੀਆਂ ਦੇ ਆਪਣੇ ਦੇਸ਼ ਪਹੁੰਚਣ 'ਤੇ ਉਨ੍ਹਾਂ ਦੀ ਮੈਡੀਕਲ ਜਾਂਚ ਕਰਵਾਉਣ ਦੀ ਸਲਾਹ ਕੀਤੀ ਹੈ। ਸਪੇਨ ਦੇ ਕੈਨਰੀ ਟਾਪੂ 'ਤੇ ਜਹਾਜ਼ ਦੇ ਪਹੁੰਚਣ ਤੋਂ ਬਾਅਦ ਫੌਜੀ ਅਤੇ ਸਰਕਾਰੀ ਜਹਾਜ਼ਾਂ ਰਾਹੀਂ ਯਾਤਰੀਆਂ ਨੂੰ ਵਾਪਸ ਭੇਜਿਆ ਜਾ ਰਿਹਾ ਹੈ। ਸਪੇਨ ਦੀ ਸਿਹਤ ਮੰਤਰੀ ਮੋਨਿਕਾ ਗਾਰਸੀਆ ਨੇ ਦੱਸਿਆ ਕਿ ਆਸਟ੍ਰੇਲੀਆ ਅਤੇ ਨੀਦਰਲੈਂਡ ਵੀ ਆਪਣੇ ਨਾਗਰਿਕਾਂ ਲਈ ਵਿਸ਼ੇਸ਼ ਉਡਾਣਾਂ ਭੇਜ ਰਹੇ ਹਨ।

ਇਹ ਵੀ ਪੜ੍ਹੋ- ਲੀਕ ਹੋ ਗਿਆ ਪੇਪਰ ! 180 'ਚੋਂ 140 ਸਵਾਲ ਹੋਏ Match, ਫ਼ਿਕਰਾਂ 'ਚ ਪਏ NEET ਦੇ ਵਿਦਿਆਰਥੀ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News