ਇਕ ਜੰਗ ਖ਼ਤਮ, ਦੂਜੀ ਤਿਆਰ ! ਹੁਣ ਚੀਨ ਨੇ ਖਿੱਚੀ ਤਿਆਰੀ, ਭੇਜ''ਤੇ ਜੰਗੀ ਜਹਾਜ਼

Wednesday, Jun 17, 2026 - 11:28 AM (IST)

ਇਕ ਜੰਗ ਖ਼ਤਮ, ਦੂਜੀ ਤਿਆਰ ! ਹੁਣ ਚੀਨ ਨੇ ਖਿੱਚੀ ਤਿਆਰੀ, ਭੇਜ''ਤੇ ਜੰਗੀ ਜਹਾਜ਼

ਇੰਟਰਨੈਸ਼ਨਲ ਡੈਸਕ- 100 ਦਿਨਾਂ ਤੋਂ ਵੀ ਲੰਬੇ ਸਮੇਂ ਤੱਕ ਮਿਡਲ ਈਸਟ 'ਚ ਅਮਰੀਕਾ-ਇਜ਼ਰਾਈਲ ਤੇ ਇਰਾਨ ਵਿਚਾਲੇ ਚੱਲੀ ਜੰਗ ਹੁਣ ਜਦੋਂ ਆਖ਼ਿਰਕਾਰ ਖ਼ਤਮ ਹੋ ਗਈ ਹੈ ਤਾਂ ਹੁਣ ਪੂਰਬੀ ਏਸ਼ੀਆ 'ਚ ਜੰਗ ਦੇ ਬੱਦਲ ਛਾਉਣ ਲੱਗ ਪਏ ਹਨ। ਚੀਨ ਨੇ ਤਾਇਵਾਨ ਆਲੇ-ਦੁਆਲੇ ਆਪਣੀਆਂ ਫ਼ੌਜੀ ਕਾਰਵਾਈਆਂ ਹੋਰ ਤੇਜ਼ ਕਰ ਦਿੱਤੀਆਂ ਹਨ। ਤਾਇਵਾਨ ਦੇ ਰਾਸ਼ਟਰੀ ਰੱਖਿਆ ਮੰਤਰਾਲੇ ਨੇ ਬੁੱਧਵਾਰ ਸਵੇਰੇ 6 ਵਜੇ ਆਪਣੇ ਸਮੁੰਦਰੀ ਖੇਤਰ ਦੇ ਆਲੇ-ਦੁਆਲੇ ਚੀਨ ਦੇ 6 ਜੰਗੀ ਜਹਾਜ਼ਾਂ ਦੀ ਮੌਜੂਦਗੀ ਦੀ ਪੁਸ਼ਟੀ ਕੀਤੀ ਹੈ।

ਤਾਇਵਾਨ ਦੇ ਰੱਖਿਆ ਮੰਤਰਾਲੇ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਇਕ ਪੋਸਟ ਸਾਂਝੀ ਕਰਦਿਆਂ ਦੱਸਿਆ ਕਿ ਉਨ੍ਹਾਂ ਦੀਆਂ ਹਥਿਆਰਬੰਦ ਫੌਜਾਂ ਸਥਿਤੀ 'ਤੇ ਲਗਾਤਾਰ ਨਜ਼ਰ ਰੱਖ ਰਹੀਆਂ ਹਨ ਤੇ ਚੀਨੀ ਕਾਰਵਾਈਆਂ ਦਾ ਕਰਾਰਾ ਜਵਾਬ ਦੇਣ ਲਈ ਤਿਆਰ ਹਨ। ਹਾਲਾਂਕਿ, ਇਸ ਸਮੇਂ ਦੌਰਾਨ ਤਾਇਵਾਨ ਦੇ ਆਲੇ-ਦੁਆਲੇ ਕੋਈ ਚੀਨੀ ਫ਼ੌਜੀ ਹਵਾਈ ਜਹਾਜ਼ ਨਹੀਂ ਦੇਖਿਆ ਗਿਆ। ਜ਼ਿਕਰਯੋਗ ਹੈ ਕਿ ਇਸ ਤੋਂ ਇੱਕ ਦਿਨ ਪਹਿਲਾਂ, ਯਾਨੀ ਮੰਗਲਵਾਰ ਨੂੰ ਵੀ ਇੱਥੇ ਚੀਨ ਦੇ 6 ਜੰਗੀ ਜਹਾਜ਼ ਦੇਖੇ ਗਏ ਸਨ।

ਇਹ ਵੀ ਪੜ੍ਹੋ- ਵ੍ਹਾਈਟ ਹਾਊਸ 'ਚ UFC ਦੌਰਾਨ ਹਮਲੇ ਦੀ ਸਾਜ਼ਿਸ਼ ! FBI ਨੇ ਕੀਤੀ ਨਾਕਾਮ

ਜ਼ਿਕਰਯੋਗ ਹੈ ਕਿ ਚੀਨ ਅਤੇ ਤਾਇਵਾਨ ਵਿਚਾਲੇ ਚੱਲ ਰਿਹਾ ਇਹ ਵਿਵਾਦ ਕਾਫ਼ੀ ਪੁਰਾਣਾ ਅਤੇ ਗੁੰਝਲਦਾਰ ਹੈ। ਚੀਨ ਲਗਾਤਾਰ ਦਾਅਵੇ ਕਰਦਾ ਆ ਰਿਹਾ ਹੈ ਕਿ ਤਾਇਵਾਨ ਉਸ ਦਾ ਹੀ ਇੱਕ ਅਟੁੱਟ ਹਿੱਸਾ ਹੈ। ਇਹ ਵਿਵਾਦ 1683 'ਚ ਚਿੰਗ ਰਾਜਵੰਸ਼ ਦੇ ਸਮੇਂ ਤੋਂ ਸ਼ੁਰੂ ਹੋਇਆ ਸੀ, ਜਦੋਂ ਚੀਨ ਨੇ ਇਸ ਟਾਪੂ 'ਤੇ ਕਬਜ਼ਾ ਕੀਤਾ ਸੀ। ਦੂਜੇ ਪਾਸੇ, ਤਾਇਵਾਨ ਖ਼ੁਦ ਨੂੰ ਇਕ ਆਜ਼ਾਦ ਦੇਸ਼ ਮੰਨਦਾ ਹੈ, ਜਿੱਥੇ ਉਸ ਦੀ ਆਪਣੀ ਵੱਖਰੀ ਸਰਕਾਰ, ਫ਼ੌਜ ਅਤੇ ਆਰਥਿਕਤਾ ਹੈ।

ਇਹ ਵੀ ਪੜ੍ਹੋ- ਭਾਰਤ ਤੇ ਕੈਨੇਡਾ ਵਿਚਾਲੇ ਹੋਵੇਗਾ ਫ੍ਰੀ ਟਰੇਡ ਐਗਰੀਮੈਂਟ ! ਸਾਲ ਦੇ ਅਖ਼ੀਰ ਤੱਕ ਪੂਰੀ ਹੋਵੇਗੀ ਗੱਲਬਾਤ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News