ਤੁਰਕੀ ਦੇ ਮੁਸਲਿਮ ਧਾਰਮਿਕ ਆਗੂ ਨੂੰ ਹੋਈ 1075 ਸਾਲ ਦੀ ਸਜ਼ਾ

1/12/2021 6:01:24 PM

ਇਸਤਾਂਬੁਲ (ਬਿਊਰੋ): ਤੁਰਕੀ ਦੇ ਮੁਸਲਿਮਾਂ ਦੇ ਇਕ ਧੜੇ ਦੇ ਆਗੂ ਅਦਨਾਨ ਓਕਤਾਰ ਨੂੰ ਇਸਤਾਂਬੁਲ ਦੀ ਇਕ ਅਦਾਲਤ ਨੇ 10 ਵੱਖ-ਵੱਖ ਅਪਰਾਧਾਂ ਵਿਚ 1075 ਸਾਲ ਦੀ ਸਜ਼ਾ ਸੁਣਾਈ ਹੈ। ਅਦਨਾਨ ਇਕ ਧੜੇ ਦਾ ਪ੍ਰਮੁੱਖ ਹੈ ਅਤੇ ਇਸਤਗਾਸਾ ਪੱਖ ਉਸ ਦੇ ਸੰਗਠਨ ਨੂੰ ਅਪਰਾਧਿਕ ਮੰਨਦਾ ਹੈ। ਸਾਲ 2018 ਵਿਚ ਦੇਸ਼ ਭਰ ਵਿਚ ਮਾਰੇ ਗਏ ਛਾਪੇ ਵਿਚ ਓਕਤਾਰ ਦੇ ਦਰਜਨਾਂ ਸ਼ਰਧਾਲੂ ਗ੍ਰਿਫ਼ਤਾਰ ਕੀਤੇ ਗਏ ਸਨ। 

PunjabKesari

ਅਦਨਾਨ ਓਕਤਾਰ ਲੋਕਾਂ ਨੂੰ ਕੱਟੜਪੰਥੀ ਵਿਚਾਰਧਾਰਾ ਬਾਰੇ ਉਪਦੇਸ਼ ਦਿੰਦਾ ਸੀ ਜਦਕਿ ਬੀਬੀਆਂ ਨੂੰ ਉਹ 'ਬਿੱਲੀਆਂ' ਬੁਲਾਉਂਦਾ ਸੀ। ਉਹ ਟੀਵੀ ਸ਼ੋਅ ਵਿਚ ਇਹਨਾਂ ਬੀਬੀਆਂ ਦੇ ਨਾਲ ਡਾਂਸ ਵੀ ਕਰਦਾ ਸੀ ਜੋ ਪਲਾਸਟਿਕ ਸਰਜਰੀ ਕਰਵਾਈਆਂ ਹੋਈਆਂ ਸਨ। ਐੱਨਟੀਵੀ ਦੀ ਰਿਪੋਰਟ ਦੇ ਮੁਤਾਬਕ, ਅਦਨਾਨ 'ਤੇ ਯੌਨ ਅਪਰਾਧ, ਨਾਬਾਲਗਾਂ ਦੇ ਯੌਨ ਸ਼ੋਸ਼ਣ, ਧੋਖਾਧੜੀ ਅਤੇ ਰਾਜਨੀਤਕ ਤੇ ਮਿਲਟਰੀ ਜਾਸੂਸੀ ਕਰਨ ਦਾ ਦੋਸ਼ ਲਗਾਇਆ ਗਿਆ। ਕਰੀਬ 236 ਲੋਕਾਂ ਨੇ ਖਿਲਾਫ਼ ਮਾਮਲਾ ਚਲਾਇਆ ਗਿਆ ਅਤੇ ਇਹਨਾਂ ਵਿਚੋਂ 78 ਲੋਕ ਗ੍ਰਿਫ਼ਤਾਰ ਕੀਤੇ ਗਏ।
 

ਮਿਲੀਆਂ 69 ਹਜ਼ਾਰ ਗਰਭਨਿਰੋਧਕ ਗੋਲੀਆਂ

PunjabKesari

ਸੁਣਵਾਈ ਦੌਰਾਨ ਅਦਨਾਨ ਦੇ ਬਾਰੇ ਵਿਚ ਕਈ ਰਹੱਸਾਂ ਅਤੇ ਖੌਫਨਾਕ ਯੌਨ ਅਪਰਾਧਾਂ ਦਾ ਖੁਲਾਸਾ ਹੋਇਆ। ਅਦਨਾਨ ਨੇ ਦਸੰਬਰ ਵਿਚ ਸੁਣਵਾਈ ਦੇ ਦੌਰਾਨ ਜੱਜ ਨੂੰ ਦੱਸਿਆ ਸੀ ਕਿ ਉਸ ਦੀਆਂ ਕਰੀਬ 1000 ਗਰਲਫ੍ਰੈਂਡ ਹਨ। ਉਸ ਨੇ ਕਿਹਾ ਸੀ ਕਿ ਬੀਬੀਆਂ ਦੇ ਪ੍ਰਤੀ ਮੇਰੇ ਦਿਲ ਵਿਚ ਪਿਆਰ ਭਰਿਆ ਹੋਇਆ ਹੈ। ਪਿਆਰ ਇਨਸਾਨ ਦੀ ਖਾਸੀਅਤ ਹੈ। ਇਹ ਇਕ ਮੁਸਲਮਾਨ ਦਾ ਗੁਣ ਹੈ। ਇਕ ਹੋਰ ਸਵਾਲ ਦੇ ਜਵਾਬ ਵਿਚ ਉਸ ਨੇ ਕਿਹਾ ਸੀ ਕਿ ਮੈਂ ਬਾਪ ਬਣਨ ਦੀ ਅਸਧਾਰਨ ਸਮਰੱਥਾ ਰੱਖਦਾ ਹਾਂ।

ਪੜ੍ਹੋ ਇਹ ਅਹਿਮ ਖਬਰ- ਇਮਰਾਨ ਨੇ ਦੁਬਈ ਦੇ ਸ਼ਾਹੀ ਪਰਿਵਾਰ ਨੂੰ ਹੁਬਾਰਾ ਪੰਛੀ ਦੇ ਸ਼ਿਕਾਰ ਦੀ ਦਿੱਤੀ ਇਜਾਜ਼ਤ

ਅਦਨਾਨ ਸਭ ਤੋਂ ਪਹਿਲਾਂ ਸਾਲ 1990 ਦੇ ਦਹਾਕੇ ਵਿਚ ਦੁਨੀਆ ਦੇ ਸਾਹਮਣੇ ਆਇਆ ਸੀ। ਉਸ ਸਮੇਂ ਉਹ ਇਕ ਅਜਿਹੇ ਧੜੇ ਦਾ ਆਗੂ ਸੀ ਜੋ ਕਈ ਵਾਰ ਸੈਕਸ ਸਕੈਂਡਲ ਵਿਚ ਫਸ ਚੁੱਕਾ ਸੀ। ਉਸ ਦੇ ਏ9 ਟੀਵੀ ਚੈਨਲ ਨੇ ਸਾਲ 2011 ਵਿਚ ਆਨਲਾਈਨ ਪ੍ਰਸਾਰਨ ਸ਼ੁਰੂ ਕੀਤਾ ਸੀ ਜਿਸ ਦੀ ਤੁਰਕੀ ਦੇ  ਧਾਰਮਿਕ ਆਗੂਆਂ ਨੇ ਸਖ਼ਤ ਨਿੰਦਾ ਕੀਤੀ ਸੀ। ਇਕ ਬੀਬੀ ਨੇ ਸੁਣਵਾਈ ਦੇ ਦੌਰਾਨ ਦੱਸਿਆ ਕਿ ਅਦਨਾਨ ਨੇ ਕਈ ਵਾਰ ਉਸ ਦਾ ਅਤੇ ਹੋਰ ਬੀਬੀਆਂ ਦਾ ਯੌਨ ਸ਼ੋਸ਼ਣ ਕੀਤਾ। ਉਸ ਨੇ ਕਈ ਬੀਬੀਆਂ ਨਾਲ ਜ਼ਬਰਦਸਤੀ ਬਲਾਤਕਾਰ ਕੀਤਾ ਅਤੇ ਉਹਨਾਂ ਨੂੰ ਗਰਭਨਿਰੋਧਕ ਦਵਾਈਆਂ ਖਾਣ ਲਈ ਮਜਬੂਰ ਕੀਤਾ ਗਿਆ। ਛਾਪੇਮਾਰੀ ਦੌਰਾਨ ਅਦਨਾਨ ਦੇ ਘਰੋਂ 69 ਹਜ਼ਾਰ ਗਰਭਨਿਰੋਧਕ ਗੋਲੀਆਂ ਮਿਲੀਆਂ ਸਨ।

ਨੋਟ- ਤੁਰਕੀ ਦੇ ਮੁਸਲਿਮ ਧਾਰਮਿਕ ਆਗੂ ਨੂੰ ਹੋਈ 1075 ਸਾਲ ਦੀ ਸਜ਼ਾ, ਖ਼ਬਰ ਬਾਰੇ ਦੱਸੋ ਆਪਣੀ ਰਾਏ।


Vandana

Content Editor Vandana