ਬਾਈਡੇਨ ਨੇ ਈਦ ਦੀ ਦਿੱਤੀ ਪਾਰਟੀ ਪਰ ਮੁਸਲਿਮ ਮੇਅਰ ਨੂੰ ਵ੍ਹਾਈਟ ਹਾਊਸ ਦੇ ਸਮਾਰੋਹ ’ਚ ਨਹੀਂ ਮਿਲੀ Entry

Wednesday, May 03, 2023 - 05:03 AM (IST)

ਬਾਈਡੇਨ ਨੇ ਈਦ ਦੀ ਦਿੱਤੀ ਪਾਰਟੀ ਪਰ ਮੁਸਲਿਮ ਮੇਅਰ ਨੂੰ ਵ੍ਹਾਈਟ ਹਾਊਸ ਦੇ ਸਮਾਰੋਹ ’ਚ ਨਹੀਂ ਮਿਲੀ Entry

ਵਾਸ਼ਿੰਗਟਨ (ਏ. ਐੱਨ. ਆਈ.) : ਅਮਰੀਕਾ ਦੇ ਵ੍ਹਾਈਟ ਹਾਊਸ ਤੋਂ ਇਕ ਅਜੀਬ ਮਾਮਲਾ ਸਾਹਮਣੇ ਆਇਆ ਹੈ। ਇੱਥੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਵ੍ਹਾਈਟ ਹਾਊਸ 'ਚ ਈਦ ਦੀ ਪਾਰਟੀ ਦਿੱਤੀ, ਜਿਸ ਵਿੱਚ ਸੈਂਕੜੇ ਲੋਕ ਪੁੱਜੇ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਇਕ ਮੁਸਲਮਾਨ ਮੇਅਰ ਨੂੰ ਇਸ ਸਮਾਰੋਹ ਤੋਂ ਦੂਰ ਰੱਖਿਆ ਗਿਆ। ਅਮਰੀਕਾ ਦੀ ਖੁਫੀਆ ਸੇਵਾ ਨੇ ਕਿਹਾ ਕਿ ਉਸ ਨੇ ਨਿਊਜਰਸੀ ਦੇ ਪ੍ਰੋਸਪੈਕਟ ਪਾਰਕ ਤੋਂ ਇਕ ਮੁਸਲਿਮ ਮੇਅਰ ਨੂੰ ਰਮਜਾਨ ਖਤਮ ਹੋਣ ਮੌਕੇ ਵ੍ਹਾਈਟ ਹਾਊਸ ਵੱਲੋਂ ਆਯੋਜਿਤ ਹੋਣ ਵਾਲੇ ਇਕ ਪ੍ਰੋਗਰਾਮ 'ਚ ਭਾਗ ਲੈਣ ਤੋਂ ਰੋਕ ਦਿੱਤਾ। ਇਸ ਪ੍ਰੋਗਰਾਮ 'ਚ ਰਾਸ਼ਟਰਪਤੀ ਜੋਅ ਬਾਈਡੇਨ ਵੀ ਸ਼ਾਮਲ ਹੋਏ।

ਇਹ ਵੀ ਪੜ੍ਹੋ : ਮਾਣ ਵਾਲੀ ਗੱਲ : IAF ਦੇ ਸੁਖੋਈ-30MKI ਤੇ ਰਾਫੇਲ ਅੰਤਰਰਾਸ਼ਟਰੀ ਅਭਿਆਸ 'ਚ ਹੋਏ ਸ਼ਾਮਲ

‘ਕੌਂਸਲ ਆਨ ਅਮਰੀਕਨ-ਇਸਲਾਮਿਕ ਰਿਲੇਸ਼ਨਸ’ (CAIR) ਦੇ ਨਿਊਜਰਸੀ ਚੈਪਟਰ ਮੁਤਾਬਕ ਮੇਅਰ ਮੁਹੰਮਦ ਖੈਰਉੱਲਾ ਈਦ-ਉਲ-ਫਿਤਰ ਸਮਾਰੋਹ 'ਚ ਭਾਗ ਲੈਣ ਲਈ ਵ੍ਹਾਈਟ ਹਾਊਸ ਪਹੁੰਚਣ ਹੀ ਵਾਲੇ ਸਨ ਕਿ ਉਨ੍ਹਾਂ ਨੂੰ ਵ੍ਹਾਈਟ ਹਾਊਸ ਤੋਂ ਇਕ ਕਾਲ ਆਈ, ਜਿਸ ਵਿੱਚ ਦੱਸਿਆ ਗਿਆ ਕਿ ਖੁਫੀਆ ਸੇਵਾ (Secret Service) ਨੇ ਉਨ੍ਹਾਂ ਨੂੰ ਪ੍ਰੋਗਰਾਮ 'ਚ ਭਾਗ ਲੈਣ ਦੀ ਇਜਾਜ਼ਤ ਨਹੀਂ ਦਿੱਤੀ ਹੈ ਤੇ ਉਹ ਪ੍ਰੋਗਰਾਮ 'ਚ ਭਾਗ ਨਹੀਂ ਲੈ ਸਕਦੇ, ਜਿਥੇ ਬਾਈਡੇਨ ਨੇ ਸੈਂਕੜੇ ਮਹਿਮਾਨਾਂ ਨੂੰ ਸੰਬੋਧਨ ਕੀਤਾ। ਜ਼ਿਕਰਯੋਗ ਹੈ ਕਿ ਵ੍ਹਾਈਟ ਹਾਊਸ 'ਚ ਰਾਸ਼ਟਰਪਤੀ ਬਾਈਡੇਨ ਨੇ ਸੋਮਵਾਰ ਨੂੰ ਈਦ ਦੀ ਪਾਰਟੀ ਦਿੱਤੀ ਸੀ।

ਇਹ ਵੀ ਪੜ੍ਹੋ : Go First ਨੂੰ DGCA ਦਾ ਨੋਟਿਸ, ਪੁੱਛਿਆ- 3 ਤੇ 4 ਮਈ ਨੂੰ ਕਿਉਂ ਰੱਦ ਕੀਤੀਆਂ ਗਈਆਂ ਉਡਾਣਾਂ?

ਵ੍ਹਾਈਟ ਹਾਊਸ ਨੇ ਕਿਉਂ ਰੋਕਿਆ?

ਮੇਅਰ ਮੁਹੰਮਦ ਖੈਰਉੱਲਾ ਨੇ ਕਿਹਾ ਕਿ ਵ੍ਹਾਈਟ ਹਾਊਸ ਦੇ ਅਧਿਕਾਰੀ ਨੇ ਇਹ ਨਹੀਂ ਦੱਸਿਆ ਕਿ ਸੀਕ੍ਰੇਟ ਸਰਵਿਸ ਨੇ ਉਨ੍ਹਾਂ ਦੇ ਦਾਖਲੇ 'ਤੇ ਰੋਕ ਕਿਉਂ ਲਗਾਈ। 47 ਸਾਲਾ ਖੈਰਉੱਲਾ ਨੇ ਅਮਰੀਕੀ-ਇਸਲਾਮਿਕ ਸਬੰਧਾਂ ਬਾਰੇ ਕੌਂਸਲ ਦੇ ਨਿਊ ਜਰਸੀ ਚੈਪਟਰ ਨੂੰ ਸੂਚਿਤ ਕੀਤਾ ਹੈ ਕਿ ਉਸ ਨੂੰ ਸਮਾਗਮ ਵਿੱਚ ਸ਼ਾਮਲ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਗਈ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News