ਦੋਸਤ ਹੋਵੇ ਤਾਂ ਅਜਿਹਾ; ਟਰੰਪ ਨੂੰ ਰਾਸ਼ਟਰਪਤੀ ਚੋਣ ਜਿਤਾਉਣ ਲਈ ਐਲੋਨ ਮਸਕ ਨੇ ਖਰਚ ਕੀਤੇ 2200 ਕਰੋੜ ਰੁਪਏ

Saturday, Dec 07, 2024 - 03:48 PM (IST)

ਇੰਟਰਨੈਸ਼ਨਲ ਡੈਸਕ- ਡੋਨਾਲਡ ਟਰੰਪ ਨੂੰ ਅਮਰੀਕੀ ਰਾਸ਼ਟਰਪੀ ਚੋਣਾਂ ਜਿਤਾਉਣ ਵਿਚ ਅਰਬਪਤੀ ਉਦਯੋਗਪਤੀ ਐਲੋਨ ਮਸਕ ਨੇ ਅਹਿਮ ਭੂਮਿਕਾ ਨਿਭਾਈ। ਇਸ ਦੇ ਲਈ ਮਸਕ ਨੇ ਟਰੰਪ ਨੂੰ ਜਿਤਾਉਣ ਲਈ 270 ਮਿਲੀਅਨ ਡਾਲਰ (2200 ਕਰੋੜ ਰੁਪਏ) ਖਰਚ ਕਰ ਦਿੱਤੇ, ਜਿਸ ਨਾਲ ਉਹ ਦੇਸ਼ ਦੇ ਸਭ ਤੋਂ ਵੱਡੇ ਸਿਆਸੀ ਦਾਨੀ ਬਣ ਗਏ ਹਨ। ਨਵੇਂ ਸੰਘੀ ਦਸਤਾਵੇਜ਼ਾਂ ਵਿਚ ਇਹ ਖੁਲਾਸਾ ਹੋਇਆ ਹੈ। ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਮਸਕ ਨੇ ਅਮਰੀਕੀ ਰਾਸ਼ਟਰਪਤੀ ਚੋਣਾਂ 'ਚ ਟਰੰਪ ਦਾ ਖੁੱਲ੍ਹ ਕੇ ਸਮਰਥਨ ਕੀਤਾ ਸੀ ਅਤੇ ਉਨ੍ਹਾਂ ਲਈ ਜ਼ੋਰਦਾਰ ਪ੍ਰਚਾਰ ਵੀ ਕੀਤਾ ਸੀ। ਉਨ੍ਹਾਂ ਨੇ ਟਰੰਪ ਦੀ ਚੋਣ ਮੁਹਿੰਮ 'ਤੇ ਵੀ ਖੁੱਲ੍ਹੇਆਮ ਪੈਸਾ ਖਰਚ ਕੀਤਾ। ਨਵੇਂ ਸੰਘੀ ਦਸਤਾਵੇਜ਼ਾਂ ਅਨੁਸਾਰ, ਸਪੇਸਐਕਸ ਅਤੇ ਟੇਸਲਾ ਦੇ ਸੀਈਓ, ਮਸਕ ਨੇ ਅਮਰੀਕਾ ਪੀਏਸੀ ਨੂੰ 238 ਮਿਲੀਅਨ ਡਾਲਰ ਦਾਨ ਕੀਤੇ, ਜੋ ਇੱਕ ਰਾਜਨੀਤਿਕ ਐਕਸ਼ਨ ਕਮੇਟੀ ਹੈ, ਜਿਸਦੀ ਸਥਾਪਨਾ ਉਨ੍ਹਾਂ ਨੇ ਟਰੰਪ ਦੇ ਸਮਰਥਨ ਲਈ ਕੀਤੀ ਸੀ।

ਇਹ ਵੀ ਪੜ੍ਹੋ: ਲਗਾਤਾਰ 13 ਘੰਟੇ ਪੀਤੀ ਸ਼ਰਾਬ, ਫਰਾਂਸ 'ਚ ਭਾਰਤੀ ਨੌਜਵਾਨ ਦੀ ਮੌਤ

ਇਸ ਤੋਂ ਇਲਾਵਾ 20 ਮਿਲੀਅਨ ਡਾਲਰ RBG PAC ਨੂੰ ਦਿੱਤੇ ਸਨ, ਜੋ ਇੱਕ ਅਜਿਹਾ ਸਮੂਹ ਸੀ, ਜਿਸਨੇ ਗਰਭਪਾਤ ਦੇ ਮੁੱਖ ਵੋਟਰ ਮੁੱਦੇ 'ਤੇ ਟਰੰਪ ਦੇ ਕੱਟੜਪੰਥੀ ਅਕਸ ਨੂੰ ਨਰਮ ਕਰਨ ਲਈ ਵਿਗਿਆਪਨ ਦੀ ਵਰਤੋਂ ਕੀਤੀ ਸੀ। ਵਾਸ਼ਿੰਗਟਨ ਪੋਸਟ ਦੇ ਅਨੁਸਾਰ, ਐਲੋਨ ਨੇ ਦਾਨ ਦੇ ਮਾਮਲੇ ਵਿੱਚ ਟਿਮ ਮੇਲਨ ਨੂੰ ਪਿੱਛੇ ਛੱਡ ਦਿੱਤਾ ਹੈ, ਜਿਨ੍ਹਾਂ ਨੇ ਰਿਪਬਲਿਕਨਾਂ ਨੂੰ ਲਗਭਗ 200 ਮਿਲੀਅਨ ਡਾਲਰ ਦਾ ਦਾਨ ਦਿੱਤਾ ਸੀ ਅਤੇ ਰਿਪਬਲਿਕਨਾਂ ਲਈ ਸਭ ਤੋਂ ਵੱਧ ਦਾਨੀ ਸਨ।

ਇਹ ਵੀ ਪੜ੍ਹੋ: ਬੰਗਲਾਦੇਸ਼ 'ਚ ਇਸਕੋਨ ਮੰਦਿਰ 'ਤੇ ਹਮਲਾ, ਭੰਨਤੋੜ ਮਗਰੋਂ ਲਾਈ ਗਈ ਅੱਗ

ਅਮਰੀਕੀ ਰਾਸ਼ਟਰਪਤੀ ਚੋਣਾਂ ਜਿੱਤਣ ਤੋਂ ਬਾਅਦ ਟਰੰਪ ਨੇ ਐਲੋਨ ਮਸਕ ਦੀ ਮਦਦ ਨੂੰ ਯਾਦ ਰੱਖਿਆ ਅਤੇ ਉਨ੍ਹਾਂ ਨੂੰ DOGE  ਵਿਭਾਗ ਦੀ ਜ਼ਿੰਮੇਵਾਰੀ ਸੌਂਪੀ। ਦਰਅਸਲ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਨਵਾਂ ਵਿਭਾਗ ਬਣਾਉਣ ਦਾ ਐਲਾਨ ਕੀਤਾ ਸੀ। ਇਸ ਵਿਭਾਗ ਦਾ ਨਾਂ DOGE (Department of Government Efficiency, DOGE) ਰੱਖਿਆ ਗਿਆ ਸੀ। ਇਸ ਵਿਭਾਗ ਦੀ ਜ਼ਿੰਮੇਵਾਰੀ ਐਲੋਨ ਮਸਕ ਦੇ ਨਾਲ ਵਿਵੇਕ ਰਾਮਾਸਵਾਮੀ ਨੂੰ ਦਿੱਤੀ ਗਈ ਹੈ। ਇਹ ਵਿਭਾਗ ਸਰਕਾਰੀ ਕੰਮਾਂ ਦੀ ਆਊਟਪੁੱਟ ਵਧਾਉਣ ਦੇ ਕਦਮਾਂ 'ਤੇ ਕੰਮ ਕਰੇਗਾ ਅਤੇ ਸਰਕਾਰੀ ਖਰਚਿਆਂ ਨੂੰ ਘਟਾਉਣ 'ਤੇ ਵੀ ਕੰਮ ਕਰੇਗਾ। 

ਇਹ ਵੀ ਪੜ੍ਹੋ: ਇਹ ਹੈ ਦੁਨੀਆ ਦੀ ਆਖਰੀ ਸੜਕ, ਇੱਥੇ ਇਕੱਲੇ ਜਾਣ ਦੀ ਹੈ ਮਨਾਹੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


cherry

Content Editor

Related News