ਯੂਕ੍ਰੇਨ ਖ਼ਿਲਾਫ਼ ਜੰਗ ਲੜਨ ’ਤੇ ਪੁਤਿਨ ਦੀ ਆਲੋਚਕ ਦੇ ਕਾਤਲ ਨੂੰ ਮਿਲੀ ਮੁਆਫ਼ੀ
Wednesday, Nov 15, 2023 - 12:20 PM (IST)

ਮਾਸਕੋ (ਏ. ਐੱਨ. ਆਈ.)– ਰੂਸੀ ਪੱਤਰਕਾਰ ਅੰਨਾ ਪੋਲਿਤਕੋਵਸਕਾਇਆ ਦੇ ਕਾਤਲ ਸਰਗੇਈ ਖਾਦਜ਼ਿਕੁਰਬਾਨੋਵ ਨੂੰ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਯੂਕ੍ਰੇਨ ’ਚ ਰੂਸੀ ਫੌਜ ਲਈ ਲੜਨ ਤੋਂ ਬਾਅਦ ਮੁਆਫ਼ ਕਰ ਦਿੱਤਾ ਹੈ।
ਪੁਤਿਨ ਤੇ ਚੇਚੇਨਿਆ ’ਚ ਕ੍ਰੇਮਲਿਨ ਦੀਆਂ ਜੰਗਾਂ ਦੀ ਕੱਟੜ ਆਲੋਚਕ ਪੱਤਰਕਾਰ ਅੰਨਾ ਪੋਲਿਤਕੋਵਸਕਾਇਆ ਨੂੰ 7 ਅਕਤੂਬਰ, 2006 ਨੂੰ ਕੇਂਦਰੀ ਮਾਸਕੋ ’ਚ ਉਸ ਦੇ ਅਪਾਰਟਮੈਂਟ ਦੇ ਐਂਟਰੀ ਗੇਟ ’ਚ ਗੋਲੀ ਮਾਰ ਦਿੱਤੀ ਗਈ ਸੀ। ਉਹ 48 ਸਾਲ ਦੀ ਸੀ।
ਇਹ ਖ਼ਬਰ ਵੀ ਪੜ੍ਹੋ : ਅਕਤੂਬਰ 'ਚ ਚੀਨ ਦੀ ਅਰਥਵਿਵਸਥਾ 'ਚ ਸੁਧਾਰ ਦੇ ਸੰਕੇਤ
ਇਕ ਸਾਬਕਾ ਪੁਲਸ ਅਧਿਕਾਰੀ ਖਾਦਜ਼ਿਕੁਰਬਾਨੋਵ ਨੂੰ ਲਗਭਗ ਇਕ ਦਹਾਕਾ ਪਹਿਲਾਂ ਪੋਲਿਤਕੋਵਸਕਾਇਆ ਦੇ ਕਤਲ ’ਚ ਉਸ ਦੀ ਸ਼ਮੂਲੀਅਤ ਲਈ 20 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਸੀ।
ਖਾਦਜ਼ਿਕੁਰਬਾਨੋਵ ਦੇ ਵਕੀਲ ਅਲੈਕਸੀ ਮਿਖਾਲਚਿਕ ਨੇ ਕਿਹਾ ਕਿ ਖਾਦਜ਼ਿਕੁਰਬਾਨੋਵ ਨੇ ਆਪਣੇ ਪਹਿਲੇ ਇਕਰਾਰਨਾਮੇ ਦੇ ਤਹਿਤ ਇਕ ਕੈਦੀ ਦੇ ਰੂਪ ’ਚ ਯੂਕ੍ਰੇਨ ’ਚ ਰੂਸ ਦੀ ਫੌਜੀ ਕਾਰਵਾਈ ’ਚ ਹਿੱਸਾ ਲਿਆ ਸੀ।
ਵਕੀਲ ਨੇ ਇਹ ਨਹੀਂ ਦੱਸਿਆ ਕਿ ਉਸ ਦੇ ਮੁਵੱਕਿਲ ਨੇ ਕਦੋਂ ਜੰਗ ਲਈ ਦਸਤਖ਼ਤ ਕੀਤੇ ਤੇ ਕਦੋਂ ਉਸ ਨੂੰ ਰਾਸ਼ਟਰਪਤੀ ਤੋਂ ਮੁਆਫ਼ੀ ਮਿਲੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।