‘ਬਲੋਚਿਸਤਾਨ’ ’ਚ ਮੁਨੀਰ ਦੀ ਏਅਰਸਟ੍ਰਾਈਕ, 30 ਦੀ ਮੌਤ

Friday, Aug 14, 2026 - 09:44 AM (IST)

‘ਬਲੋਚਿਸਤਾਨ’ ’ਚ ਮੁਨੀਰ ਦੀ ਏਅਰਸਟ੍ਰਾਈਕ, 30 ਦੀ ਮੌਤ

ਕੁਏਟਾ - ਪਾਕਿਸਤਾਨੀ ਫੌਜ ਨੇ ਇਕ ਵਾਰ ਫਿਰ ਆਪਣੀ ਨਾਕਾਮੀ ਲੁਕਾਉਣ ਲਈ ਬਲੋਚਿਸਤਾਨ ਦੇ ਲੋਕਾਂ ’ਤੇ ਹਵਾਈ ਹਮਲੇ ਕੀਤੇ ਹਨ। ਬਲੋਚ ਮੀਡੀਆ ਮੁਤਾਬਕ ਇਕ ਦਿਨ ਪਹਿਲਾਂ ਇਸ ਇਲਾਕੇ ’ਚ ਆਜ਼ਾਦੀ ਦਾ ਜਸ਼ਨ ਮਨਾਇਆ ਗਿਆ ਸੀ, ਜਿਸ ਤੋਂ ਤੁਰੰਤ ਬਾਅਦ ਇੱਥੇ ਪਾਕਿਸਤਾਨੀ ਲੜਾਕੂ ਐੱਫ-16 ਜਹਾਜ਼ਾਂ ਨੇ ਮੌਤ ਵਰ੍ਹਾ ਦਿੱਤੀ। ਸੋਰਾਬ ਦੇ ਗਿਦਾਰ ਇਲਾਕੇ ਦੇ ਗੋਂਧਨ ’ਚ ਕਈ ਥਾਵਾਂ ਨੂੰ ਨਿਸ਼ਾਨਾ ਬਣਾ ਕੇ ਪਾਕਿਸਤਾਨੀ ਏਅਰਫੋਰਸ ਨੇ ਬੰਬਾਰੀ ਕੀਤੀ। ਰਿਪੋਰਟ ’ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਨ੍ਹਾਂ ਹਮਲਿਆਂ ’ਚ ਘੱਟੋ-ਘੱਟ 30 ਨਾਗਰਿਕਾਂ ਦੀ ਮੌਤ ਹੋਈ ਹੈ, ਜਦਕਿ ਕਈ ਹੋਰ ਲੋਕ ਜ਼ਖਮੀ ਦੱਸੇ ਜਾ ਰਹੇ ਹਨ।

ਬੰਬਾਰੀ ’ਚ ਵੱਡੀ ਗਿਣਤੀ ’ਚ ਘਰ ਵੀ ਨੁਕਸਾਨੇ ਜਾਣ ਦੀ ਗੱਲ ਕਹੀ ਗਈ ਹੈ। ਉੱਥੇ ਹੀ, ਸਥਾਨਕ ਸੰਗਠਨਾਂ ਦਾ ਦੋਸ਼ ਹੈ ਕਿ ਫੌਜੀ ਕਾਰਵਾਈ ’ਚ ਆਮ ਲੋਕਾਂ ਦੇ ਘਰ ਵੀ ਪ੍ਰਭਾਵਿਤ ਹੋਏ, ਜਿਸ ਨਾਲ ਕਈ ਪਰਿਵਾਰਾਂ ਦੇ ਸਾਹਮਣੇ ਜਾਨ-ਮਾਲ ਦੇ ਨਾਲ-ਨਾਲ ਘਰ ਗੁਆਉਣ ਦਾ ਸੰਕਟ ਖੜ੍ਹਾ ਹੋ ਗਿਆ ਹੈ। ਪਾਕਿਸਤਾਨੀ ਫੌਜ ਦੇ ਮੀਡੀਆ ਵਿੰਗ ਦਾ ਕਹਿਣਾ ਹੈ ਕਿ ਇਲਾਕੇ ’ਚ ਕਾਰਵਾਈ ਖ਼ੁਫ਼ੀਆ ਜਾਣਕਾਰੀ ਦੇ ਆਧਾਰ ’ਚ ਕੀਤੀ ਜਾ ਰਹੀ ਹੈ।


author

DILSHER

Content Editor

Related News