ਆਸਟ੍ਰੇਲੀਆ : ਬੱਚੀ ਨੂੰ ਜਨਮ ਦੇਣ ਲਈ ਮਾਂ ਨੇ ਜੋ ਕੀਤਾ, ਪੜ੍ਹ ਕੇ ਤੁਸੀਂ ਵੀ ਹੋਵੋਗੇ ਹੈਰਾਨ

09/26/2018 5:13:29 PM

ਕਾਰਥਾ (ਏਜੰਸੀ)— ਮਾਂ ਨੂੰ ਰੱਬ ਦਾ ਦੂਜਾ ਰੂਪ ਕਿਹਾ ਜਾਂਦਾ ਹੈ, ਜੋ ਆਪਣੇ ਬੱਚੇ ਲਈ ਹਰ ਤਕਲੀਫ ਨੂੰ ਸਹਿਣ ਕਰਦੀ ਹੈ। ਪੱਛਮੀ ਆਸਟ੍ਰੇਲੀਆ ਦੇ ਸ਼ਹਿਰ ਕਾਰਥਾ 'ਚ ਇਕ ਮਾਂ ਨੇ ਆਪਣੀ ਬੱਚੀ ਨੂੰ ਜਨਮ ਦੇਣ ਲਈ ਜੋ ਕੀਤਾ, ਉਹ ਹਰ ਕਿਸੇ ਲਈ ਹੈਰਾਨੀ ਦੀ ਗੱਲ ਹੋਵੇਗੀ। ਪੇਸ਼ੇ ਤੋਂ ਨਰਸ ਕਾਰਲੇ ਨਾਂ ਦੀ 36 ਸਾਲਾ ਔਰਤ ਨੇ ਤੀਜੀ ਵਾਰ ਮਾਂ ਬਣਨ ਦਾ ਫੈਸਲਾ ਕੀਤਾ ਪਰ ਡਾਕਟਰਾਂ ਦਾ ਕਹਿਣਾ ਸੀ ਕਿ ਉਸ ਦੇ ਬੱਚੇ ਦਾ ਜਨਮ ਨਾਰਮਲ ਡਿਲਿਵਰੀ ਨਾਲ ਨਹੀਂ ਹੋ ਸਕੇਗਾ, ਕਿਉਂਕਿ ਅਜਿਹਾ ਕਰਨਾ ਉਸ ਦੀ ਸਿਹਤ ਲਈ ਠੀਕ ਨਹੀਂ। ਕਾਰਲੇ ਇਸ ਗੱਲ ਤੋਂ ਨਾਰਾਜ਼ ਹੋ ਗਈ ਅਤੇ ਉਸ ਨੇ ਡਾਕਟਰਾਂ ਦੀ ਦੇਖ-ਰੇਖ ਵਿਚ ਆਪਣੀ ਬੱਚੀ ਨੂੰ ਆਪਣੇ ਹੀ ਹੱਥਾਂ ਨਾਲ ਨਵੇਂ ਤਰ੍ਹਾਂ ਦੀ ਸਿਜੇਰੀਅਨ ਡਿਲਿਵਰੀ ਜ਼ਰੀਏ ਜਨਮ ਦਿੱਤਾ।

PunjabKesari

ਬੱਚੀ ਨੂੰ ਜਨਮ ਦੇਣ ਸਮੇਂ ਡਾਕਟਰਾਂ ਦੀ ਟੀਮ ਸੀ ਪਰ ਦਰਦ ਦਰਮਿਆਨ ਵੀ ਉਹ ਨਿਰਾਸ਼ ਨਹੀਂ ਹੋਈ। ਉਸ ਨੇ ਆਪਣੀ ਡਿਲਿਵਰੀ ਖੁਦ ਕੀਤੀ। ਇਸ ਨੂੰ ਮਾਂ ਦੀ ਮਦਦ ਨਾਲ ਕੀਤੀ ਜਾਣ ਵਾਲੀ ਸਿਜੇਰੀਅਨ ਡਿਲਿਵਰੀ ਕਹਿੰਦੇ ਹਨ। ਉਸ ਅਨੁਭਵ ਬਾਰੇ ਕਾਰਲੇ ਦੱਸਦੀ ਹੈ ਕਿ ਮੈਂ ਪਹਿਲਾਂ ਵੀ ਦੋ ਬੇਟਿਆਂ ਨੂੰ ਜਨਮ ਦਿੱਤਾ ਹੈ ਪਰ ਬੇਟੀ ਦੇ ਜਨਮ ਦਾ ਅਨੁਭਵ ਮੇਰੇ ਲਈ ਸ਼ਬਦਾਂ ਵਿਚ ਬਿਆਨ ਕਰ ਸਕਣ ਵਾਲਾ ਨਹੀਂ ਹੈ। ਮੈਂ ਹਮੇਸ਼ਾ ਤੋਂ ਹੀ ਆਪਣੇ ਬੱਚੇ ਦੀ ਪਹਿਲੀ ਛੋਹ ਆਪਣੇ ਹੱਥਾਂ ਨਾਲ ਕਰਨਾ ਚਾਹੁੰਦੀ ਸੀ ਅਤੇ ਮੈਨੂੰ ਖੁਸ਼ੀ ਹੈ ਕਿ ਮੇਰੀ ਇਹ ਇੱਛਾ ਪੂਰੀ ਹੋ ਸਕੀ।


Related News