ਕੈਨੇਡਾ ''ਚ ਕਰੇਨ ਡਿੱਗਣ ਕਾਰਨ ਵਾਪਰਿਆ ਭਿਆਨਕ ਹਾਦਸਾ, ਕਈ ਲੋਕਾਂ ਦੀ ਮੌਤ ਦਾ ਖ਼ਦਸ਼ਾ (ਤਸਵੀਰਾਂ)

Tuesday, Jul 13, 2021 - 10:00 PM (IST)

ਕੈਨੇਡਾ ''ਚ ਕਰੇਨ ਡਿੱਗਣ ਕਾਰਨ ਵਾਪਰਿਆ ਭਿਆਨਕ ਹਾਦਸਾ, ਕਈ ਲੋਕਾਂ ਦੀ ਮੌਤ ਦਾ ਖ਼ਦਸ਼ਾ (ਤਸਵੀਰਾਂ)

ਓਟਾਵਾ (ਵਾਰਤਾ): ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਕੈਲੋਨਾ ਸ਼ਹਿਰ ਵਿਚ ਸੋਮਵਾਰ ਨੂੰ ਇਕ ਕਰੇਨ ਹਾਦਸਾ ਵਾਪਰਿਆ। ਕਰੇਨ ਦੇ ਅਚਾਨਕ ਡਿੱਗਣ ਨਾਲ ਕਈ ਲੋਕ ਮਾਰੇ ਗਏ ਅਤੇ ਤਿੰਨ ਹੋਰ ਜ਼ਖਮੀ ਹੋ ਗਏ।ਗਲੋਬਲ ਨਿਊਜ਼ ਨੇ ਇਹ ਜਾਣਕਾਰੀ ਦਿੱਤੀ। 

PunjabKesari

ਪੜ੍ਹੋ ਇਹ ਅਹਿਮ ਖਬਰ-  ਚੀਨ 'ਚ ਢਹਿ-ਢੇਰੀ ਹੋਇਆ ਹੋਟਲ, 8 ਲੋਕਾਂ ਦੀ ਮੌਤ

ਉਸਾਰੀ ਅਧੀਨ ਇਕ ਉੱਚੀ ਇਮਾਰਤ ਨਾਲ ਜੁੜਿਆ ਕਰੇਨ ਹਾਦਸਾ ਸੋਮਵਾਰ ਸਵੇਰੇ 11 ਵਜੇ (1800 ਜੀ.ਐੱਮ.ਟੀ) ਵਾਪਰਿਆ ਅਤੇ ਕਰੇਨ ਨੇੜਲੀ ਇਮਾਰਤ ਅਤੇ ਇਕ ਘਰ 'ਤੇ ਡਿੱਗ ਪਈ। ਘਟਨਾ ਵਾਲੀ ਥਾਂ ਤੋਂ ਟੀਵੀ ਵੀਡੀਓ ਵਿਚ ਇਮਾਰਤ ਅਤੇ ਘੱਟੋ ਘੱਟ ਇਕ ਵਾਹਨ ਨੂੰ ਵੱਡਾ ਨੁਕਸਾਨ ਪਹੁੰਚਿਆ ਦਿਖਾਇਆ ਗਿਆ ਹੈ। 

PunjabKesari

ਸਾਵਧਾਨੀ ਦੇ ਤਹਿਤ ਇਮਾਰਤ ਦੇ ਆਲੇ ਦੁਆਲੇ ਦਾ 250 ਫੁੱਟ (76.2 ਮੀਟਰ) ਦਾ ਘੇਰਾ ਖਾਲੀ ਕਰ ਲਿਆ ਗਿਆ ਹੈ। ਇਸ ਹਾਦਸੇ ਕਾਰਨ ਲੋਕਾਂ ਅਤੇ ਜਾਇਦਾਦ ਨੂੰ ਹੋਣ ਵਾਲੇ ਖਤਰੇ ਦੇ ਜਵਾਬ ਵਿਚ ਸ਼ਹਿਰ ਨੇ ਇੱਕ ਐਮਰਜੈਂਸੀ ਸਥਿਤੀ ਦਾ ਐਲਾਨ ਕੀਤਾ ਹੈ।


author

Vandana

Content Editor

Related News