ਨੇਪਾਲ ''ਚ ਢਿੱਗਾਂ ਡਿੱਗਣ ਕਾਰਨ 11 ਲੋਕਾਂ ਦੀ ਮੌਤ

Tuesday, Jul 23, 2019 - 03:20 PM (IST)

ਨੇਪਾਲ ''ਚ ਢਿੱਗਾਂ ਡਿੱਗਣ ਕਾਰਨ 11 ਲੋਕਾਂ ਦੀ ਮੌਤ

ਕਾਠਮੰਡੂ— ਨੇਪਾਲ 'ਚ ਭਾਰੀ ਮੀਂਹ ਪੈਣ ਅਤੇ ਢਿੱਗਾਂ ਡਿੱਗਣ ਕਾਰਨ 11 ਲੋਕਾਂ ਦੀ ਮੌਤ ਹੋ ਗਈ। ਮ੍ਰਿਤਕਾਂ 'ਚ ਇਕ ਬੱਚਾ ਵੀ ਸ਼ਾਮਲ ਹੈ। ਅਧਿਕਾਰੀਆਂ ਨੇ ਦੱਸਿਆ ਕਿ ਅਜੇ 2 ਲੋਕ ਲਾਪਤਾ ਹਨ, ਜਿਨ੍ਹਾਂ ਨੂੰ ਲੱਭਿਆ ਜਾ ਰਿਹਾ ਹੈ। ਮੀਡੀਆ 'ਚ ਮੰਗਲਵਾਰ ਨੂੰ ਇਸ ਸਬੰਧੀ ਖਬਰਾਂ ਆ ਰਹੀਆਂ ਹਨ। ਗੁਲਮੀ ਜ਼ਿਲਾ ਪੁਲਸ ਦਫਤਰ 'ਚ ਤਾਇਨਾਤ ਅਧਿਕਾਰੀ ਰਵਿੰਦਰ ਖੜਕਾ ਮੁਤਾਬਕ ਜ਼ਿਲੇ ਦੇ ਲਿਮਘਾ ਅਤੇ ਥੁਲੋ ਲੁਮਪੇਕ ਇਲਾਕਿਆਂ 'ਚ ਸੋਮਵਾਰ ਰਾਤ ਨੂੰ ਢਿੱਗਾਂ ਡਿੱਗੀਆਂ।

ਜਾਣਕਾਰੀ ਮੁਤਾਬਕ ਇੱਥੇ ਕਈ ਘਰ ਢਹਿ ਗਏ, ਜਿਨ੍ਹਾਂ 'ਚ ਦੋ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋ ਗਏ। ਮ੍ਰਿਤਕਾਂ ਦੀ ਪਛਾਣ 7 ਸਾਲਾ ਦਰਸ਼ਨ ਤਾਰਾਮੁ ਅਤੇ 31 ਸਾਲਾ ਤਿਲ ਕੁਮਾਰੀ ਦੇ ਰੂਪ 'ਚ ਹੋਈ ਹੈ। ਰਿਪੋਰਟ 'ਚ ਕਿਹਾ ਗਿਆ ਕਿ ਲਿਮਘਾ ਇਲਾਕੇ 'ਚ ਇਕ ਘਰ ਢਹਿਣ ਕਾਰਨ 4 ਲੋਕਾਂ ਦੀ ਮੌਤ ਹੋ ਗਈ। ਜ਼ਿਕਰਯੋਗ ਹੈ ਕਿ ਪਿਛਲੇ ਹਫਤੇ ਨੇਪਾਲ 'ਚ ਆਏ ਹੜ੍ਹ ਕਾਰਨ 83 ਤੋਂ ਵਧੇਰੇ ਲੋਕਾਂ ਦੀ ਮੌਤ ਹੋ ਗਈ ਸੀ ਅਤੇ ਕਈ ਲੋਕ ਘਰੋਂ-ਬੇਘਰ ਹੋ ਗਏ ਸਨ।


Related News