''ਜਦੋਂ ਤੱਕ ਪਾਕਿ ''ਚ ਅੱਤਵਾਦ ਖਤਮ ਨਹੀਂ ਹੁੰਦਾ, ਉਦੋਂ ਤੱਕ ਅਫਗਾਨਿਸਤਾਨ ''ਚ ਸ਼ਾਂਤੀ ਇਕ ਸੁਪਨਾ ਹੈ''

06/01/2017 1:22:16 PM


ਵਾਸ਼ਿੰਗਟਨ/ਇਸਲਾਮਾਬਾਦ— ਕਾਬੁਲ 'ਚ ਹੋਏ ਬੰਬ ਧਮਾਕੇ ਦੇ ਇਕ ਦਿਨ ਬਾਅਦ ਪਾਕਿਸਤਾਨ ਦੇ ਮੁੱਤਾਹਿਦਾ ਕੌਮੀ ਮੂਵਮੈਂਟ (ਐੱਮ. ਕਿਊ. ਐੱਮ.) ਦੇ ਨੇਤਾ ਅਲਤਾਫ ਹੁਸੈਨ ਨੇ ਕਿਹਾ ਕਿ ਜਦੋਂ ਤੱਕ ਪਾਕਿਸਤਾਨ ਤੋਂ ਅੱਤਵਾਦੀ ਨੂੰ ਪਨਾਹ ਦੇਣਾ ਖਤਮ ਕੀਤਾ ਜਾਂਦਾ, ਉਦੋਂ ਤੱਕ ਅਫਗਾਨਿਸਤਾਨ 'ਚ ਸ਼ਾਂਤੀ ਕਾਇਮ ਕਰਨਾ ਇਕ ਸੁਪਨਾ ਬਣਾ ਰਹੇਗਾ। ਦੱਸਣਯੋਗ ਹੈ ਕਿ ਕਾਬੁਲ 'ਚ ਕੱਲ ਭਾਵ ਬੁੱਧਵਾਰ ਨੂੰ ਹੋਏ ਬੰਬ ਧਮਾਕੇ 'ਚ 90 ਲੋਕਾਂ ਦੀ ਮੌਤ ਹੋ ਗਈ ਅਤੇ 300 ਤੋਂ ਵਧ ਜ਼ਖਮੀ ਹੋ ਗਏ। 
ਹੁਸੈਨ ਨੇ ਦੋਸ਼ ਲਾਇਆ ਕਿ ਪਾਬੰਦੀਸ਼ੁਦਾ ਅੱਤਵਾਦੀ ਅਤੇ ਅੱਤਵਾਦੀ ਸੰਗਠਨਾਂ ਨੂੰ ਪਾਕਿਸਤਾਨ 'ਚ ਸੰਚਾਲਨ ਲਈ ਖੁੱਲ੍ਹੀ ਛੋਟ ਦਿੱਤੀ ਗਈ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਇਨ੍ਹਾਂ ਪਾਬੰਦੀਸ਼ੁਦਾ ਸੰਗਠਨਾਂ ਨੇ ਵੱਡੀ ਗਿਣਤੀ 'ਚ ਬੈਨਰ ਲਾ ਰੱਖੇ ਹਨ, ਜਿਸ ਦੇ ਜ਼ਰੀਏ ਉਹ ਲੋਕਾਂ ਕੋਲੋਂ ਦਾਨ, ਖੈਰਾਤ ਅਤੇ ਫਿਤਰਾ ਤੇ ਜਕਾਤ ਦੇ ਨਾਂ 'ਤੇ ਧਨ ਜਮਾਂ ਕਰਨ ਲਈ ਕਹਿੰਦੇ ਹਨ।'' 
ਐੱਮ. ਕਿਊ. ਐੱਮ. ਦੀ ਅਮਰੀਕੀ ਸ਼ਾਖਾ ਵਲੋਂ ਜਾਰੀ ਬਿਆਨ 'ਚ ਲੰਡਨ 'ਚ ਰਹਿ ਰਹੇ ਹੁਸੈਨ ਨੇ ਕਿਹਾ, ''ਜਿਨ੍ਹਾਂ ਦੋਸ਼ੀਆਂ ਨੇ ਕਾਬੁਲ ਵਿਚ ਕਤਲੇਆਮ ਕੀਤਾ ਹੈ, ਉਹ ਮਨੁੱਖਤਾ ਦੇ ਦੁਸ਼ਮਣ ਅਤੇ ਖੇਤਰੀ ਤੇ ਅਫਗਾਨਿਸਤਾਨ 'ਚ ਸ਼ਾਂਤੀ ਲਈ ਖੁੱਲ੍ਹਾ ਖਤਰਾ ਹੈ। ਜਦੋਂ ਤੱਕ ਪਾਕਿਸਤਾਨ 'ਚ ਅੱਤਵਾਦ ਦੇ ਗੜ੍ਹ ਨੂੰ ਹਟਾਇਆ ਨਹੀਂ ਜਾਂਦਾ, ਉਦੋਂ ਤੱਕ ਅਫਗਾਨਿਸਤਾਨ 'ਚ ਸ਼ਾਂਤੀ ਇਕ ਸੁਪਨਾ ਬਣਾ ਰਹੇਗਾ।'' ਕਾਬੁਲ ਹਮਲੇ 'ਚ ਹੋਈਆਂ ਮੌਤਾਂ 'ਤੇ ਦੁੱਖ ਜ਼ਾਹਰ ਕਰਦੇ ਹੋਏ ਹੁਸੈਨ ਨੇ ਸਰਕਾਰ ਅਤੇ ਅਫਗਾਨਿਸਤਾਨ ਦੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਉਹ ਅਤੇ ਉਨ੍ਹਾਂ ਦੀਆਂ ਕੰਪਨੀਆਂ ਪ੍ਰੀਖਿਆ ਦੀ ਇਸ ਘੜੀ 'ਚ ਅਫਗਾਨਿਸਤਾਨ ਦੀ ਜਨਤਾ ਨਾਲ ਖ਼ੜ੍ਹਾ ਹੈ।


Related News