MP ਵਿਕਰਮਜੀਤ ਸਿੰਘ ਸਾਹਨੀ ਯੂਕੇ 'ਚ ਭਾਰਤੀ ਹਾਈ ਕਮਿਸ਼ਨਰ ਵੱਲੋਂ ‘ਸਿੱਖ ਆਫ਼ ਦਾ ਈਅਰ ਐਵਾਰਡ’ ਨਾਲ ਸਨਮਾਨਿਤ

06/06/2023 5:55:26 PM

ਲੰਡਨ- ਵਿਕਰਮਜੀਤ ਸਿੰਘ ਸਾਹਨੀ, ਮੈਂਬਰ ਪਾਰਲੀਮੈਂਟ ਨੂੰ ਯੂਕੇ ਵਿੱਚ ਭਾਰਤੀ ਹਾਈ ਕਮਿਸ਼ਨਰ, ਮਹਾਮਹਿਮ ਸ਼੍ਰੀ ਵਿਕਰਮ ਦੋਰਾਇਸਵਾਮੀ ਵਲੋਂ 'ਸਿੱਖ ਆਫ ਦਿ ਈਅਰ ਐਵਾਰਡ' ਨਾਲ ਸਨਮਾਨਿਤ ਕੀਤਾ ਗਿਆ। ਇਹ ਪੁਰਸਕਾਰ 5 ਜੂਨ, 2023 ਨੂੰ ਇਤਿਹਾਸਕ ਲਿੰਕਨਜ਼ ਇਨ, ਲੰਡਨ ਵਿਖੇ ਆਯੋਜਿਤ ਇੱਕ ਸ਼ਾਨਦਾਰ ਸਮਾਰੋਹ ਵਿੱਚ ਪ੍ਰਦਾਨ ਕੀਤਾ ਗਿਆ ਅਤੇ ਇਸ ਵਿਚ ਯੂਕੇ ਪਾਰਲੀਮੈਂਟ ਅਤੇ ਪ੍ਰਸ਼ਾਸਨ ਦੇ ਸੀਨੀਅਰ ਪਤਵੰਤਿਆਂ ਦੇ ਨਾਲ-ਨਾਲ ਬ੍ਰਿਟੇਨ ਅਤੇ ਵਿਦੇਸ਼ਾਂ ਤੋਂ ਪ੍ਰਭਾਵਸ਼ਾਲੀ ਸਿੱਖ ਸ਼ਖਸੀਅਤਾ ਨੇ ਸ਼ਿਰਕਤ ਕੀਤੀ।

ਇਹ ਪੁਰਸਕਾਰ ਸਿੱਖ ਫੋਰਮ ਇੰਟਰਨੈਸ਼ਨਲ - ਇੱਕ ਸੱਭਿਆਚਾਰਕ ਅਤੇ ਚੈਰੀਟੇਬਲ ਸੰਸਥਾ ਦੁਆਰਾ ਪ੍ਰਦਾਨ ਕੀਤਾ ਗਿਆ ਹੈ, ਜਿਸਦਾ ਉਦੇਸ਼ ਸਿੱਖ ਧਰਮ ਦੀ ਸੱਭਿਆਚਾਰਕ ਵਿਰਾਸਤ ਨੂੰ ਉਤਸ਼ਾਹਿਤ ਕਰਨਾ ਅਤੇ ਸ਼ਾਂਤੀ, ੴ ਅਤੇ ਵਿਸ਼ਵ-ਵਿਆਪੀ ਭਾਈਚਾਰੇ ਦੇ ਸੰਦੇਸ਼ ਨੂੰ ਫੈਲਾਉਣਾ ਹੈ। ‘ਦਿ ਸਿੱਖ ਫੋਰਮ ਇੰਟਰਨੈਸ਼ਨਲ ਦੇ ਗਲੋਬਲ ਪ੍ਰਧਾਨ ਰਣਜੀਤ ਸਿੰਘ ਓ.ਬੀ.ਈ ਨੇ ਸਮਾਗਮ ਦੀ ਪ੍ਰਧਾਨਗੀ ਕੀਤੀ। ਸਾਹਨੀ ਨੇ ਪੁਰਸਕਾਰ ਲਈ ਧੰਨਵਾਦ ਕਰਦੇ ਹੋਏ ਬ੍ਰਿਟੇਨ ਵਿੱਚ ਸਿੱਖ ਭਾਈਚਾਰੇ ਨੂੰ ਦਿੱਤੀ ਗਈ ਅਹਿਮੀਅਤ ਦੀ ਪ੍ਰਸੰਸਾ ਕੀਤੀ ਅਤੇ ਕਿਹਾ ਕਿ ਇਹ ਜਸ਼ਨ ਵਾਲੀ ਗੱਲ ਹੈ ਜਿਸਦੀ ਚਰਚਾ ਕੀਤੀ ਜਾਣੀ ਚਾਹੀਦੀ ਹੈ। ਉਸਨੇ ਭਾਰਤੀ/ਸਿੱਖ ਮੂਲ ਦੀਆਂ ਕਲਾਕ੍ਰਿਤੀਆਂ ਲਈ ਬ੍ਰਿਟਿਸ਼ ਸਰਕਾਰ ਨਾਲ ਮਿਲ ਕੇ ਲੰਡਨ ਵਿਖੇ ਇੱਕ ਸਮਰਪਿਤ ਅਜਾਇਬ ਘਰ ਸਥਾਪਤ ਕਰਨ ਦੀ ਅਪੀਲ ਕੀਤੀ ਤਾਂ ਜੋ ਭਾਰਤੀ ਵਿਰਾਸਤ ਨੂੰ ਇੱਕ ਥਾਂ 'ਤੇ ਇਕੱਠਾ ਕੀਤਾ ਜਾ ਸਕੇ।

ਸਾਹਨੀ ਨੇ ਸਿੱਖ ਇੰਟਰਨੈਸ਼ਨਲ ਫੋਰਮ ਨੂੰ ਬ੍ਰਿਟੇਨ ਵਿੱਚ ਪੰਜਾਬੀ ਵਿਦਿਆਰਥੀਆਂ ਨੂੰ ਆਕਸਫੋਰਡ, ਕੈਂਬਰਿਜ ਅਤੇ ਐਲਐਸਈ ਆਦਿ ਸੰਸਥਾਵਾਂ ਵਿਚ ਸਿੱਖਿਆ ਹਾਸਿਲ ਕਰਨ ਲਈ ਸਹਾਇਤਾ ਕਰਨ ਲਈ ਵੀ ਅਪੀਲ ਕੀਤੀ ਅਤੇ ਉਥੇ ਸਿੱਖਿਆ ਪ੍ਰਾਪਤ ਕਰਨ ਤੋਂ ਬਾਅਦ ਭਾਰਤ ਵਿੱਚ ਕੰਮ ਕਰਨ ਦੇ ਚਾਹਵਾਨ ਵਿਦਿਆਰਥੀਆਂ ਲਈ ਸਿੱਖਿਆ ਸਕਾਲਰਸ਼ਿਪ ਫੰਡ ਸਥਾਪਤ ਕਰਨ ਵਾਸਤੇ 100,000 ਪੌਂਡ ਦੇਣ ਦਾ ਐਲਾਨ ਵੀ ਕੀਤਾ। ਸਾਹਨੀ ਨੂੰ ਉਨ੍ਹਾਂ ਦੇ ਪਰਉਪਕਾਰੀ ਯੋਗਦਾਨ ਲਈ ਸਨਮਾਨਿਤ ਕੀਤਾ ਗਿਆ ਹੈ ਜੋ ਕੇ ਸਾਡੇ ਸਮਾਜ ਅਤੇ ਸੱਭਿਆਚਾਰ ਦੀ ਭਲਾਈ ਲਈ ਦਿਨ ਰਾਤ ਸਰਗਰਮ ਰਹਿੰਦੇ ਹਨ। ਸਾਹਨੀ, ਜੋ ਕਿ ਪੰਜਾਬ ਤੋਂ ਸੰਸਦ ਮੈਂਬਰ (ਰਾਜ ਸਭਾ) ਹਨ, ਸੰਨ ਫਾਊਂਡੇਸ਼ਨ ਦੇ ਚੇਅਰਮੈਨ ਵੀ ਹਨ ਜੋ ਪਛੜੇ ਭਾਈਚਾਰਿਆਂ ਦੇ ਸਸ਼ਕਤੀਕਰਨ ਲਈ ਵੱਖ-ਵੱਖ ਪਹਿਲਕਦਮੀਆਂ ਕਰਨ ਵਾਲੀ ਇਕ ਮੋਢੀ ਸੰਸਥਾ ਹੈ।

PunjabKesari

ਹਾਲ ਹੀ ਵਿੱਚ ਸਾਹਨੀ ਨੇ ਗੁਰਦੁਆਰਾ ਸਿੰਘ ਸਭਾ ਨੂੰ ਢਾਂਚਾਗਤ ਸੁੰਦਰੀਕਰਨ ਅਤੇ ਲੰਗਰਾਂ ਦੇ ਬਜਟ ਵਿੱਚ ਕਟੌਤੀ ਕਰਨ ਅਤੇ ਬੱਚਿਆਂ ਅਤੇ ਇਸਦੀ ਬਜਾਏ ਨੌਜਵਾਨਾਂ ਦੀ ਸਿੱਖਿਆ ਲਈ ਰਕਮਾਂ ਰੱਖਣ ਦੀ ਅਪੀਲ ਕੀਤੀ ਸੀ। ਉਹਨਾਂ ਨੇ ਹਾਲ ਹੀ ਦੇ ਸੰਘ ਲੋਕ ਸੇਵਾ ਆਯੋਗ ਦੇ ਨਤੀਜਿਆਂ ਦੀ ਰੋਸ਼ਨੀ ਵਿੱਚ, ਜੋ ਕਿ ਸਪਸ਼ਟ ਤੌਰ 'ਤੇ ਭਾਰਤੀ ਪ੍ਰਸ਼ਾਸਨਿਕ ਸੇਵਾਵਾਂ ਵਿੱਚ ਪੰਜਾਬੀਆਂ ਦੀ ਘਟਦੀ ਪ੍ਰਤੀਨਿਧਤਾ ਦਾ ਪ੍ਰਤੀਕ ਹੈ, ਸਿਵਲ ਸੇਵਾਵਾਂ ਲਈ ਤਿਆਰੀ ਕਰਨ ਦੇ ਇੱਛੁਕ ਪੰਜਾਬੀ ਵਿਦਿਆਰਥੀਆਂ ਲਈ ਵਜ਼ੀਫ਼ੇ ਦਾ ਐਲਾਨ ਵੀ ਕੀਤਾ ਹੈ। ਕੋਵਿਡ ਦੌਰਾਨ ਜਨਤਾ ਲਈ ਉਸ ਦੇ ਭਰਪੂਰ ਸਮਰਥਨ ਲਈ ਤੇ ਕੋਰੋਨਾ ਯੋਧਾ ਵਜੋਂ ਜਾਣੇ ਜਾਂਦੇ ਸਾਹਨੀ, ਕਮਿਊਨਿਟੀ ਦੇ ਸਮਾਜਿਕ-ਆਰਥਿਕ ਉਥਾਨ ਲਈ ਇੱਕ ਜੋਸ਼ ਭਰਪੂਰ ਵਰਕਰ ਵਜੋਂ ਵਿਚਰਦੇ ਹਨ ਅਤੇ ਉਹਨਾ ਦੀਆਂ ‘ਏਂਜਲਜ਼ ਆਫ ਸੰਨ’ ਵਰਗੀਆਂ  ਪਹਿਲਕਦਮੀਆਂ ਨੇ ਬਹੁਤ ਸਾਰੇ ਨੌਜਵਾਨਾਂ ਨੂੰ ਇੱਕ ਸੰਪੂਰਨ ਅਤੇ ਖੁਸ਼ਹਾਲ ਕਰੀਅਰ ਪ੍ਰਾਪਤ ਕਰਨ ਵਿੱਚ ਸਹਾਇਤਾ ਕੀਤੀ ਹੈ। ਉਹ ਹੁਨਰ ਸਿਖਲਾਈ ਪ੍ਰਦਾਨ ਕਰਨ ਤੋਂ ਬਾਅਦ ਹਜ਼ਾਰਾਂ ਨੌਜਵਾਨਾਂ ਲਈ ਨੌਕਰੀਆਂ ਯਕੀਨੀ ਬਣਾਉਣ ਲਈ 'ਭਾਰਤ ਦੇ ਰੋਜ਼ਗਾਰ ਪੁਰਸ਼' ਵਜੋਂ ਜਾਣੇ ਜਾਂਦੇ ਹਨ।

ਪੜ੍ਹੋ ਇਹ ਅਹਿਮ ਖ਼ਬਰ-ਸਾਲ 2022 'ਚ ਚੀਨ ਨੂੰ ਪਛਾੜ 72.6 ਫ਼ੀਸਦੀ ਭਾਰਤੀਆਂ ਨੇ ਹਾਸਲ ਕੀਤੇ H-1B ਵੀਜ਼ਾ

ਇਸ ਤੋਂ ਇਲਾਵਾ ਵਿਕਰਮਜੀਤ ਸਿੰਘ ਸਾਹਨੀ ਵਿਸ਼ਵ ਪੰਜਾਬੀ ਸੰਸਥਾ ਦੇ ਅੰਤਰਰਾਸ਼ਟਰੀ ਪ੍ਰਧਾਨ ਹਨ, ਜਿਨ੍ਹਾਂ ਦੇ ਵਿਸ਼ਵ ਭਰ ਵਿੱਚ 20 ਤੋਂ ਵੱਧ ਚੈਪਟਰ ਹਨ। ਇਹ ਸੰਸਥਾ ਪੰਜਾਬੀਆਂ ਨੂੰ ਇੱਕਜੁੱਟ ਕਰਨ ਅਤੇ ਅਮੀਰ ਪੰਜਾਬੀ ਸੱਭਿਆਚਾਰ ਅਤੇ ਵਿਰਸੇ ਨੂੰ ਉਤਸ਼ਾਹਿਤ ਕਰਨ ਲਈ ਵੱਖ-ਵੱਖ ਸਮਾਗਮਾਂ ਦਾ ਆਯੋਜਨ ਵੀ ਕਰਦੀ ਰਹਿੰਦੀ ਹੈ।ਸਾਹਨੀ ਨੇ ਵਿਦੇਸ਼ਾਂ ਤੋਂ ਵਿਸ਼ੇਸ਼ ਕਰਕੇ 500 ਅਫਗਾਨ ਸ਼ਰਨਾਰਥੀਆਂ ਨੂੰ ਉਸ ਦੇਸ਼ ਚੋਂ ਸੁੱਰਖਿਅਤ ਬਚਾਅ ਕੇ ਲਿਆਉਣ ਅਤੇ ਉਹਨਾ ਦੇ ਪੁਨਰਵਾਸ ਲਈ ਮਹਤਵਪੂਰਨ ਭੂਮਿਕਾ ਨਿਭਾਈ ਹੈ। ਇਸ ਤੋਂ ਇਲਾਵਾ ਵੱਖ-ਵੱਖ ਦੇਸ਼ਾਂ ਵਿੱਚ ਫਸੇ ਪੰਜਾਬੀ ਨੌਜਵਾਨਾਂ ਨੂੰ ਕੱਢ ਕੇ ਦੇਸ਼ ਵਾਪਿਸ ਲਿਆਉਣ ਅਤੇ ਹਾਲ ਹੀ ਵਿੱਚ ਓਮਾਨ ਵਿੱਚ ਫਸੀਆਂ 50 ਤੋਂ ਵੱਧ ਪੰਜਾਬੀ ਔਰਤਾਂ ਨੂੰ ਵਾਪਸ ਲਿਆ ਕੇ ਉਹਨਾ ਦੇ ਪਰਿਵਾਰਾਂ ਨਾਲ ਮਿਲਾਉਣ ਵਿਚ ਮਿਸਾਲੀ ਕੰਮ ਕੀਤਾ ਹੈ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News