ਮੋਜ਼ਾਂਬਿਕ : 'ਇਦਾਈ' ਤੂਫਾਨ ਦਾ ਕਹਿਰ 1000 ਲੋਕਾਂ ਦੀ ਮੌਤ
Tuesday, Mar 19, 2019 - 12:21 AM (IST)
ਮਾਪੁਤੋ - ਮੱਧ ਮੋਜ਼ਾਂਬਿਕ 'ਚ ਸ਼ੁੱਕਰਵਾਰ ਨੂੰ ਆਏ ਤੂਫਾਨ 'ਇਦਾਈ' ਕਾਰਨ 1,000 ਲੋਕਾਂ ਦੇ ਮਾਰੇ ਜਾਣ ਦਾ ਸ਼ੱਕ ਹੈ। ਜਿਸ ਦੀ ਜਾਣਕਾਰੀ ਮੋਜ਼ਾਂਬਿਕ ਦੇ ਰਾਸ਼ਟਰਪਤੀ ਨਿਊਸੀ ਨੇ ਦਿੱਤੀ। ਦੱਸ ਦਈਏ ਕਿ ਵੀਰਵਾਰ ਨੂੰ ਪੋਰਟ ਸਿਟੀ ਆਫ ਬੀਆਰਾ 'ਚ ਹਵਾਵਾਂ 177 ਕਿ. ਮੀ. ਪ੍ਰਤੀ ਘੰਟੇ ਦੀ ਰਫਤਾਰ ਨਾਲ ਚੱਲ ਰਹੀਆਂ ਸਨ।
ਇਕ ਅੰਗ੍ਰੇਜ਼ੀ ਨਿਊਜ਼ ਚੈਨਲ ਮੁਤਾਬਕ ਰਾਸ਼ਟਰਪਤੀ ਨਿਊਸੀ ਜਦੋਂ ਬੀਆਰਾ ਦੇ ਦੌਰੇ 'ਤੇ ਗਏ ਤਾਂ ਉਨ੍ਹਾਂ ਕਾਫੀ ਲੋਕਾਂ ਦੀਆਂ ਦੇਹਾਂ ਪਾਣੀ 'ਚ ਤੈਰਦੀਆਂ ਹੋਈਆਂ ਦੇਖੀਆਂ। ਜਿਸ ਤੋਂ ੂਬਾਅਦ ਬਚਾਅ ਕਾਰਜਾਂ ਅਤੇ ਟੀਮਾਂ ਵੱਲੋਂ ਲੋਕਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾਣ ਲੱਗੀ। 'ਦਿ ਇੰਟਰਨੈਸ਼ਨਲ ਫੈਡਰੇਸ਼ਨ ਆਫ ਰੈੱਡ ਕਰਾਸ ਐਂਡ ਰੈੱਡ ਕਰਾਸ ਸਰੀਸਕਿੰਟ ਸੁਸਾਇਟੀ (ਆਈ. ਐੱਫ. ਆਰ. ਸੀ.) ਨੇ ਬੀਆਰਾ ਦੇ ਹਾਲਾਤਾਂ ਨੂੰ ਦੇਖ ਕੇ ਦੁੱਖ ਵਿਅਕਤ ਕੀਤਾ ਹੈ। ਦੱਸ ਦਈਏ ਕਿ ਜ਼ਿੰਬਾਬਵੇ 'ਚ 98 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 217 ਲੋਕ ਲਾਪਤਾ ਦੱਸੇ ਜਾ ਰਹੇ ਹਨ। ਮਾਲਾਵੀ 'ਚ ਆਰਥਿਕ ਪੱਖੋਂ ਵੀ ਕਾਫੀ ਨੁਕਸਾਨ ਹੋਇਆ ਹੈ ਅਤੇ ਇਸ 'ਚ 122 ਲੋਕਾਂ ਦੇ ਮਾਰੇ ਦੀ ਜਾਣਕਾਰੀ ਮਿਲੀ ਹੈ।