ਮੌਜ਼ੰਬੀਕ ''ਚ 7 ਲੋਕਾਂ ਦੀ ਹੱਤਿਆ, 3 ਕੁੜੀਆਂ ਅਗਵਾ
Friday, Feb 08, 2019 - 10:49 AM (IST)
ਮਾਪੁਤੋ (ਵਾਰਤਾ)— ਅਫਰੀਕੀ ਦੇਸ਼ ਮੌਜ਼ੰਬੀਕ ਦੇ ਕਾਬੋ ਡੇਲਗਾਡੋ ਸੂਬੇ ਵਿਚ 7 ਲੋਕਾਂ ਦੀ ਬੇਰਹਿਮੀ ਨਾਲ ਹੱਤਿਆ ਕਰਨ ਅਤੇ 3 ਨਾਬਾਲਗ ਕੁੜੀਆਂ ਨੂੰ ਅਗਵਾ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਸਥਾਨਕ ਮੀਡੀਆ ਨੇ ਸ਼ੁੱਕਰਵਾਰ ਨੂੰ ਆਪਣੀ ਰਿਪੋਰਟ ਵਿਚ ਇਹ ਜਾਣਕਾਰੀ ਦਿੱਤੀ। ਰਿਪੋਰਟ ਮੁਤਾਬਕ ਮਕੋਮੀਆ ਜ਼ਿਲੇ ਦੇ ਇਕ ਪਿੰਡ ਵਿਚ ਹਮਲਾਵਰ ਇਕ ਮਕਾਨ ਵਿਚ ਦਾਖਲ ਹੋਏ ਅਤੇ ਉਨ੍ਹਾਂ ਨੇ 7 ਲੋਕਾਂ ਦੇ ਸਿਰ ਸਰੀਰ ਤੋਂ ਵੱਖ ਕਰ ਦਿੱਤੇ। ਪਿੰਡ ਦੇ ਲੋਕਾਂ ਨੇ ਦੱਸਿਆ ਕਿ ਹਮਲਾਵਰਾਂ ਨੇ 13 ਤੋਂ 15 ਸਾਲ ਦੀ ਉਮਰ ਦੀਆਂ 3 ਕੁੜੀਆਂ ਨੂੰ ਅਗਵਾ ਕਰ ਲਿਆ।
