ਚੱਲਦੀ ਟਰੇਨ ''ਚ ਬੱਚੇ ਨੂੰ ਟਾਇਲਟ ਲਈ ਲੈ ਕੇ ਗਈ ਸੀ ਔਰਤ, ਅੰਦਰ ਦਾ ਨਜ਼ਾਰਾ ਦੇਖ ਰਹਿ ਗਈ ਹੱਕੀ-ਬੱਕੀ (ਦੇਖੋ ਤਸਵੀਰਾਂ)

Tuesday, Jul 11, 2017 - 03:57 PM (IST)

ਇੰਗਲੈਂਡ— ਚੱਲਦੀ ਟਰੇਨ ਵਿਚ ਕੋਈ ਔਰਤ ਆਪਣੇ ਬੱਚੇ ਨੂੰ ਟਾਇਲਟ ਲਈ ਲੈ ਜਾਵੇ ਅਤੇ ਦਰਵਾਜ਼ਾ ਖੋਲ੍ਹਣ ਦੇ ਬਾਅਦ ਜਿਵੇਂ ਹੀ ਬੱਚੇ ਨੂੰ ਹੇਠਾਂ ਬਿਠਾਉਣਾ ਚਾਹੇ, ਤਾਂ ਪਤਾ ਲੱਗੇ ਕਿ ਉਥੇ ਤਾਂ ਫਰਸ਼ ਹੀ ਨਹੀਂ ਹੈ ਤਾਂ ਕੀ ਹਾਲਤ ਹੋਵੇਗੀ? ਇਸ ਤਰ੍ਹਾਂ ਦਾ ਹੀ ਮਾਮਲਾ ਇੰਗਲੈਂਡ ਦੇ ਸਟੈਵਰਟਨ ਸਟੇਸ਼ਨ ਤੋਂ ਨਿਕਲੀ ਟਰੇਨ ਵਿਚ ਦੇਖਣ ਨੂੰ ਮਿਲਿਆ।
ਇਹ ਘਟਨਾ 22 ਜੂਨ ਦੀ ਹੈ। ਬ੍ਰਿਟਿਸ਼ ਰੇਲਵੇ ਨੇ ਹੁਣ ਇਸ ਬਾਰੇ ਅਧਿਕਾਰਤ ਤੌਰ 'ਤੇ ਜਾਣਕਾਰੀ ਦਿੱਤੀ ਹੈ। ਇਹ ਮਾਮਲਾ ਸਾਊਥ ਡੇਵਨ ਰੇਲਵੇ ਵਿਚ ਸਾਹਮਣੇ ਆਇਆ ਹੈ। ਇਹ ਇਕ ਚੈਰਿਟੀ ਟਰੇਨ ਹੈ, ਜੋ ਟੂਰਿਸਟਰ ਲਈ 11 ਕਿਲੋਮੀਟਰ ਲੰਬੇ ਰੇਲਮਾਗ 'ਤੇ ਚਲਾਈ ਜਾਂਦੀ ਹੈ। ਘਟਨਾ ਵਾਲੇ ਦਿਨ ਟਰੇਨ ਸਟੈਵਰਟਨ ਸਟੇਸ਼ਨ ਤੋਂ ਚੱਲੀ ਸੀ। ਉਸ ਦੀ ਰਫਤਾਰ 32 ਕਿਲੋਮੀਟਰ ਪ੍ਰਤੀ ਘੰਟਾ ਸੀ। ਇਸ ਦੌਰਾਨ ਇਕ ਔਰਤ ਆਪਣੇ ਬੱਚੇ ਨੂੰ ਲੈ ਕੇ ਚੋਥੇ ਡੱਬੇ ਵਿਚ ਸਥਿਤ ਟਾਇਲਟ ਵੱਲ ਗਈ। ਡੱਬੇ ਵਿਚ ਫਰਸ਼ ਠੀਕ-ਠਾਕ ਸੀ। ਔਰਤ ਨੂੰ ਟਾਇਲਟ ਦੇ ਬਾਰੇ ਵਿਚ ਕੋਈ ਅੰਦਾਜ਼ਾ ਨਹੀਂ ਸੀ। ਉਸ ਨੇ ਜਿਵੇਂ ਹੀ ਟਾਇਲਟ ਦਾ ਦਰਵਾਜ਼ਾ ਖੋਲ੍ਹ ਕੇ ਬੱਚੇ ਨੂੰ ਬਿਠਾਉਣਾ ਚਾਹਿਆ ਤਾਂ ਹੇਠਾਂ ਟਰੇਨ ਦਾ ਘੁੰਮਦਾ ਪਹੀਆ ਦੇਖ ਉਹ ਹੈਰਾਨ ਰਹਿ ਗਈ। ਉਥੇ ਕੋਈ ਫਰਸ਼ ਨਹੀਂ ਸੀ। ਔਰਤ ਨੇ ਤੁਰੰਤ ਹੀ ਕਿਸੇ ਤਰ੍ਹਾਂ ਨਾਲ ਸੰਤੁਲਨ ਬਣਾਇਆ ਅਤੇ ਬੱਚੇ ਨੂੰ ਵਾਪਸ ਖਿੱਚਿਆ। ਇਹ ਦ੍ਰਿਸ਼ ਨੂੰ ਦੇਖ ਕੇ ਮਾਂ ਅਤੇ ਬੱਚਾ ਦੋਵੇਂ ਹੈਰਾਨ ਰਹਿ ਗਏ। ਇਸ ਘਟਨਾ ਨਾਲ ਬੱਚੇ ਨੂੰ ਥੋੜ੍ਹੇ ਰੂਪ ਨਾਲ ਸੱਟਾ ਲੱਗੀਆਂ ਹਨ। 
ਰੇਲਵੇ ਨੇ ਜਤਾਇਆ ਅਫਸੋਸ
ਕਿਹਾ ਜਾ ਰਿਹਾ ਹੈ ਕਿ ਜੇਕਰ ਮਾਂ ਬੱਚੇ ਨੂੰ ਤੁਰੰਤ ਵਾਪਸ ਨਹੀਂ ਖਿੱਚਦੀ ਤਾਂ ਕੋਈ ਵੀ ਅਣਹੋਣੀ ਹੋ ਸਕਦੀ ਸੀ। ਦੱਸਿਆ ਜਾਂਦਾ ਹੈ ਕਿ ਇਹ ਪੁਰਾਣਾ ਡੱਬਾ ਸੀ। ਜਾਂਚ ਵਿਚ ਪਤਾ ਲੱਗਿਆ ਕਿ ਟਾਇਲਟ ਦੇ ਫਰਸ਼ ਨੂੰ ਸਰਵਿਸਿੰਗ ਲਈ ਹਟਾਇਆ ਗਿਆ ਸੀ। ਬ੍ਰਿਟਿਸ਼ ਰੇਲਵੇ ਦੇ ਡੇਵਲਪਮੈਂਟ ਮੈਨੇਜਰ ਡਿਕ ਵੁਡ ਨੇ ਇਸ ਘਟਨਾ 'ਤੇ ਅਫਸੋਸ ਜਤਾਇਆ ਹੈ। ਉਨ੍ਹਾਂ ਕਿਹਾ ਕਿ ਇਹ ਸਪਸ਼ਟ ਰੂਪ ਨਾਲ ਸਾਡੇ ਸੁਰੱਖਿਆ ਕੰਟਰੋਲ ਸਿਸਟਮ ਦੀ ਗੜਬੜੀ ਹੈ। ਇਹ ਅਜਿਹੀ ਘਟਨਾ, ਜਿਹੜੀ ਨਹੀਂ ਹੋਣੀ ਚਾਹੀਦੀ।


Related News