ਪਰਬਤੀ ਖਾਈਆਂ ਕਾਰਨ ਵਾਤਾਵਰਣ ''ਚ ਵਧ ਸਕਦੀ ਹੈ ਕਾਰਬਨਡਾਈਆਕਸਾਈਡ ਦੀ ਮਾਤਰਾ

Friday, Apr 13, 2018 - 10:27 PM (IST)

ਪਰਬਤੀ ਖਾਈਆਂ ਕਾਰਨ ਵਾਤਾਵਰਣ ''ਚ ਵਧ ਸਕਦੀ ਹੈ ਕਾਰਬਨਡਾਈਆਕਸਾਈਡ ਦੀ ਮਾਤਰਾ

ਨਿਊਯਾਰਕ— ਪਰਬਤੀ ਖਾਈਆਂ ਦੀ ਪ੍ਰਕਿਰਿਆ ਕਾਰਬਨਡਾਈਆਕਸਾਈਡ ਦਾ ਇਕ ਨਵਾਂ ਸਰੋਤ ਹੋ ਸਕਦੀਆਂ ਹਨ, ਜੋ ਉਸ ਨੂੰ ਨਵੀਂਆਂ ਚੱਟਾਨਾਂ ਨਾਲ ਟਕਰਾਉਣ ਨਾਲ ਜ਼ਿਆਜਾ ਤੇਜ਼ੀ ਨਾਲ ਵਾਤਾਵਰਣ 'ਚ ਛੱਡ ਸਕਦੀਆਂ ਹਨ। ਅਮਰੀਕਾ ਸਥਿਤ 'ਵੂਡਸ ਹੋਲ ਓਸ਼ਨੋਗ੍ਰਾਫਿਕ ਇੰਸਟੀਚਿਊਟ' ਦੇ ਖੋਜਕਾਰਾਂ ਨੇ ਕਿਹਾ ਕਿ ਇਸ ਜ਼ਿਆਦਾ ਕਾਰਬਨਡਾਈਆਕਸਾਈਡ ਦਾ ਸਰੋਤ ਪੂਰੀ ਤਰ੍ਹਾਂ ਨਾਲ ਭੂਗੋਲਿਕ ਨਹੀਂ ਹੈ। ਇਸ ਦੀ ਬਜਾਏ ਪਹਾੜਾਂ ਦੀ ਮਿੱਟੀ 'ਚ ਸਥਿਤ ਛੋਟੇ ਮਾਈਕ੍ਰੋਬ ਦਾ ਉਪ-ਉਤਪਾਦ ਹੈ, ਜੋ ਪੱਥਰ 'ਚ ਫਸੇ ਜੈਵਿਕ ਕਾਰਬਨ ਦੇ ਸਰੋਤਾਂ ਨੂੰ ਖਾਂਦੇ ਹਨ।
ਖੋਜਕਾਰਾਂ ਨੇ ਕਿਹਾ ਕਿ ਇਹ ਮਾਈਕ੍ਰੋਬ ਇਨ੍ਹਾਂ ਖਣਿਜਾਂ ਦਾ ਮੈਟਾਬਲਿਜ਼ਮ ਕਰਦੇ ਹਨ ਤੇ ਉਹ ਕਾਰਬਨਡਾਈਆਕਸਾਈਡ ਛੱਡਦੇ ਹਨ। ਹਾਵਰਡ ਯੂਨੀਵਰਸਿਟੀ 'ਚ ਪੋਸਟਡਾਕਟੋਰਲ ਫੇਲੋ ਜਾਰਡਨ ਹੇਮਿੰਗਵੇ ਨੇ ਕਿਹਾ ਕਿ ਇਹ ਇਸ ਪੁਰਾਣੀ ਪਰਿਕਲਪਨਾ ਦੇ ਖਿਲਾਫ ਜਾਂਦਾ ਹੈ ਕਿ ਜ਼ਿਆਦਾ ਪਹਾੜ ਹੋਣ ਦਾ ਮਤਲਬ ਹੈ ਕਿ ਖਾਈਆਂ ਤੇ ਮੌਸਮ, ਜਿਸ ਦਾ ਮਤਲਬ ਹੈ ਕਾਰਬਨਡਾਈਆਕਸਾਈਡ ਦੀ ਜ਼ਿਆਦਾ ਕਮੀ।


Related News