ਮਾਊਂਟ ਐਵਰੈਸਟ ''ਤੇ ਵਿਆਹ ਰਚਾਅ ਕੇ ਇਹ ਜੋੜਾ ਆਇਆ ਚਰਚਾ ''ਚ

01/17/2018 11:16:54 AM

ਕੁਈਨਜ਼ਲੈਂਡ—ਦੁਨੀਆ ਵਿਚ ਕਈ ਅਜਿਹੇ ਲੋਕ ਹੁੰਦੇ ਹਨ ਜੋ ਆਪਣੇ ਵੱਖਰੇ ਕੰਮ ਨਾਲ ਦੁਨੀਆ ਨੂੰ ਹੈਰਾਨ ਤਾਂ ਕਰਦੇ ਹੀ ਹਨ ਪਰ ਨਾਲ ਹੀ ਇਕ ਨਵੀਂ ਮਿਸਲ ਵੀ ਕਾਇਮ ਕਰ ਦਿੰਦੇ ਹਨ। ਅਜਿਹੀ ਹੀ ਇਕ ਮਿਸਾਲ ਕਾਇਮ ਕੀਤੀ ਇਸ ਪ੍ਰੇਮੀ ਜੋੜੇ ਨੇ। ਤੁਹਾਨੂੰ ਤਾਂ ਪਤਾ ਹੀ ਹੋਵੇਗਾ ਕਿ ਲੋਕ ਵਿਆਹ ਕਰਨ ਲਈ ਸਭ ਤੋਂ ਵੱਖਰੀ ਅਤੇ ਆਲੀਸ਼ਾਨ ਜਗ੍ਹਾ ਦੀ ਚੋਣ ਕਰਦੇ ਹਨ ਪਰ ਇਸ ਪ੍ਰੇਮੀ ਜੋੜੇ ਨੇ ਦੁਨੀਆ ਦੀ ਸਭ ਤੋਂ ਉਚੀ ਚੋਟੀ ਮਾਊਂਟ ਐਵਰੈਸਟ ਦੇ ਕੋਲ ਪਹੁੰਚ ਕੇ ਵਿਆਹ ਰਚਾਇਆ।
ਫਿਨਲੈਂਡ ਦੀ ਰਹਿਣ ਵਾਲੀ 32 ਸਾਲ ਦੀ ਬਿਜਨੈਸਵੁਮੈਨ ਹਾਈਦੀ ਤੁਰੂਨੇਨ ਅਤੇ 31 ਸਾਲ ਦੇ ਆਸਟ੍ਰੇਲੀਆ ਵਿਚ ਰਹਿਣ ਵਾਲੇ ਕਾਰਪੇਂਟਰ ਟਾਮ ਰੇਨ ਨੇ ਮਾਊਂਟ ਐਵਰੈਸਟ ਦੇ ਬੇਸ ਕੈਂਪ 'ਤੇ ਪਹੁੰਚ ਕੇ ਵਿਆਹ ਰਚਾਇਆ। ਭਿਆਨਕ ਠੰਡ ਅਤੇ ਉਚਾਈ 'ਤੇ ਹੋਣ ਵਾਲੀਆਂ ਕਈ ਪ੍ਰੇਸ਼ਾਨੀਆਂ ਨਾਲ ਜੂਝਦੇ ਹੋਏ ਇਸ ਜੋੜੇ ਨੇ ਆਪਣੇ ਵਿਆਹ ਦੇ ਸੁਪਨੇ ਨੂੰ ਸਾਕਾਰ ਕੀਤਾ। ਸਮੁੰਦਰ ਤਲ ਤੋਂ 5380 ਮੀਟਰ ਦੀ ਉਚਾਈ 'ਤੇ ਦੋਵਾਂ ਨੇ ਵਿਆਹ ਦੀ ਪੋਸ਼ਾਕ ਪਹਿਣ ਕੇ ਇਕ ਦੂਜੇ ਨੂੰ ਜੀਵਨਭਰ ਸਾਥ ਨਿਭਾਉਣ ਦਾ ਵਾਅਦਾ ਕੀਤਾ।
ਐਵਰੈਸਟ ਤੱਕ ਪਹੁੰਚਣਾ ਸੀ ਬਹੁਤ ਮੁਸ਼ਕਲ
ਹਾਈਦੀ ਨੇ ਦੱਸਿਆ, 'ਅਸੀਂ ਚਾਹੁੰਦੇ ਸੀ ਕਿ ਇੰਡੀਪੈਂਡੇਂਟ ਮਾਊਟੇਨ ਟਰੇਕ 'ਤੇ ਜਾਈਏ ਅਤੇ ਇਸ ਲਈ ਸਿਰਫ ਅਸੀਂ ਦੋਵਾਂ ਨੇ ਇਸ ਮੁਸ਼ਕਲ ਭਰੇ ਸਫਰ 'ਤੇ ਜਾਣਾ ਤੈਅ ਕੀਤਾ। ਸਾਡੇ ਨਾਲ ਕੋਈ ਗਰੁੱਪ ਨਹੀਂ ਸੀ, ਕੋਈ ਗਾਈਡ ਨਹੀਂ ਅਤੇ ਨਾ ਹੀ ਕੋਈ ਜਾਣਕਾਰ, ਬਸ ਅਸੀਂ ਦੋਵੇਂ ਸੀ।' ਉਨ੍ਹਾਂ ਕਿਹਾ ਕਿ ਬੇਸ ਕੈਂਪ 'ਤੇ ਪਹੁੰਚਣ ਲਈ ਅਸੀਂ 9 ਦਿਨ ਦੀ ਔਖੀ ਚੜ੍ਹਾਈ ਚੜੀ। ਬੇਸ ਕੈਂਪ 'ਤੇ ਪਹੁੰਚਣ ਤੋਂ ਬਾਅਦ ਅਸੀਂ ਦੇਖਿਆ ਕਿ ਇੱਥੇ ਕੱਪੜੇ ਬਦਲਣ ਦੀ ਕੋਈ ਜਗ੍ਹਾ ਨਹੀਂ ਸੀ ਤਾਂ ਇਕ ਬਰਫੀਲੇ ਪੱਥਰ ਦੇ ਇਕ ਪਾਸੇ ਜਾ ਕੇ ਅਸੀਂ ਵਿਆਹ ਦੀ ਪੋਸ਼ਾਕ ਪਾਈ।
ਪਹਾੜਾਂ ਦੇ ਵਿਚ ਹੀ ਮਿਲ ਗਏ 'ਵੈਡਿੰਗ ਗੈਸਟ'
ਦੋਵਾਂ ਨੇ ਦੱਸਿਆ ਕਿ ਦਰਅਸਲ ਉਨ੍ਹਾਂ ਨੇ ਪਹਿਲਾਂ 6543 'ਤੇ ਸਥਿਤ ਕਾਲਾ ਪੱਥਰ ਨਾਂ ਦੀ ਜਗ੍ਹਾ 'ਤੇ ਪਹੁੰਚ ਕੇ ਵਿਆਹ ਰਚਾਉਣ ਬਾਰੇ ਸੋਚਿਆ ਸੀ ਪਰ ਬੇਸ ਕੈਂਪ ਤੱਕ ਪਹੁੰਚ ਕੇ ਠੰਡ ਅਤੇ ਖਰਾਬ ਮੌਸਮ ਕਾਰਨ ਉਨ੍ਹਾਂ ਦੀ ਸਿਹਤ ਨੇ ਉਨ੍ਹਾਂ ਦਾ ਸਾਥ ਨਹੀਂ ਦਿੱਤਾ ਅਤੇ ਉਨ੍ਹਾਂ ਨੇ ਉਥੇ ਹੀ ਵਿਆਹ ਰਚਾਉਣ ਦਾ ਫੈਸਲਾ ਕੀਤਾ। ਐਵਰੈਸਟ ਦੇ ਟਰੈਕ 'ਤੇ ਜਾ ਰਹੇ ਹੋਰ ਪਰਬਤਾਰੋਹੀ ਵੀ ਉਥੇ ਹੀ ਮੌਜੂਦ ਸਨ ਜੋ ਹਾਈਦੀ ਅਤੇ ਟਾਮ ਦੇ ਵਿਆਹ ਦੇ ਗਵਾਹ ਬਣੇ। ਉਨ੍ਹਾਂ ਨੇ ਦੋਵਾਂ ਲਈ ਵਿਆਹ ਦੇ ਗਾਣੇ ਗਾਏ ਅਤੇ ਉਨ੍ਹਾਂ ਨੂੰ ਇਸ ਅਨੋਖੇ ਵਿਆਹ ਲਈ ਉਤਸ਼ਾਹਿਤ ਕੀਤਾ।


Related News