ਹੈਰਾਨੀਜਨਕ! ਮਾਂ ਨੇ ਆਪਣੀ ਪਸੰਦੀਦਾ ਵਾਈਨ ਦੇ ਨਾਮ 'ਤੇ ਰੱਖਿਆ ਬੱਚੇ ਦਾ ਨਾਮ

Wednesday, Jan 29, 2025 - 02:46 PM (IST)

ਹੈਰਾਨੀਜਨਕ! ਮਾਂ ਨੇ ਆਪਣੀ ਪਸੰਦੀਦਾ ਵਾਈਨ ਦੇ ਨਾਮ 'ਤੇ ਰੱਖਿਆ ਬੱਚੇ ਦਾ ਨਾਮ

ਵਾਸ਼ਿੰਗਟਨ- ਜ਼ਿਆਦਾਤਰ ਮਾਪੇ ਆਪਣੇ ਬੱਚੇ ਦਾ ਨਾਂ ਬਹੁਤ ਸੋਚ-ਸਮਝ ਕੇ ਰੱਖਦੇ ਹਨ। ਪਰ ਇੱਕ ਔਰਤ ਨੇ ਆਪਣੀ ਧੀ ਦਾ ਨਾਮ ਆਪਣੀ ਮਨਪਸੰਦ ਵਾਈਨ ਦੇ ਨਾਮ ਤੇ ਰੱਖ ਦਿੱਤਾ। ਇਸ ਕਾਰਨ ਉਸਨੂੰ ਕਈ ਵਾਰ ਅਜੀਬ ਹਾਲਾਤ ਦਾ ਸਾਹਮਣਾ ਕਰਨਾ ਪਿਆ, ਪਰ ਹੁਣ ਉਸਨੇ ਇਸ ਨਾਮ ਨਾਲ ਇੱਕ ਖਾਸ ਪਛਾਣ ਬਣਾ ਲਈ ਹੈ ਅਤੇ ਹੁਣ ਉਸਨੂੰ ਕੋਈ ਸਮੱਸਿਆ ਨਹੀਂ ਹੈ। ਅਮਰੀਕਾ ਦੇ ਜਾਰਜੀਆ ਵਿੱਚ ਰਹਿਣ ਵਾਲੀ ਟਕੀਲਾ ਸ਼ਿਆਨ ਜੋਨਸ (Tequilla Shian Jones) ਦਾ ਨਾਮ ਉਸਦੀ ਮਾਂ ਦੇ ਮਨਪਸੰਦ ਡਰਿੰਕ 'ਟਕੀਲਾ ਸਨਰਾਈਜ਼' ਦੇ ਨਾਮ 'ਤੇ ਰੱਖਿਆ ਗਿਆ ਸੀ। ਪਰ ਹੈਰਾਨੀ ਵਾਲੀ ਗੱਲ ਇਹ ਹੈ ਕਿ 23 ਸਾਲਾ ਟਕੀਲਾ ਨੇ ਅੱਜ ਤੱਕ ਸ਼ਰਾਬ ਨੂੰ ਹੱਥ ਨਹੀਂ ਲਗਾਇਆ।

PunjabKesari

ਟਕੀਲਾ ਨੇ ਦੱਸੀਆਂ ਇਹ ਖਾਸ ਗੱਲਾਂ

ਟਕੀਲਾ ਦੱਸਦੀ ਹੈ ਕਿ ਉਸਦੀ ਮਾਂ ਦੇ ਮਨ ਵਿੱਚ ਦੋ ਨਾਮ ਸਨ- 'ਟਕੀਲਾ ਸਨਰਾਈਜ਼' ਅਤੇ 'ਸ਼ੈਲੀ ਸ਼ਿਆਨ'। ਪਰ ਜਦੋਂ ਉਸਦਾ ਜਨਮ ਹੋਇਆ ਤਾਂ ਉਸਦੀ ਮਾਂ ਥੋੜ੍ਹੀ ਜਿਹੀ ਦੁਬਿਧਾ ਵਿਚ ਸੀ। ਅਜਿਹੀ ਸਥਿਤੀ ਵਿੱਚ ਉਸਦੇ ਪਿਤਾ ਨੇ ਖੁਦ ਹੀ ਜਨਮ ਸਰਟੀਫਿਕੇਟ 'ਤੇ 'ਟਕੀਲਾ ਸ਼ਿਆਨ' ਨਾਮ ਲਿਖ ਦਿੱਤਾ। ਟਕੀਲਾ ਨੂੰ ਆਪਣੇ ਨਾਮ ਕਰਕੇ ਬਚਪਨ ਵਿੱਚ ਬਹੁਤ ਕੁਝ ਸਹਿਣਾ ਪਿਆ। ਸਕੂਲ ਵਿੱਚ ਬੱਚੇ ਅਕਸਰ ਉਸਦਾ ਮਜ਼ਾਕ ਉਡਾਉਂਦੇ ਸਨ ਅਤੇ ਪੁੱਛਦੇ ਸਨ ਕਿ ਕੀ ਉਸਦੇ ਮਾਪੇ ਸ਼ਰਾਬੀ ਸਨ। ਲਗਾਤਾਰ ਮਜ਼ਾਕ ਅਤੇ ਤਾਅਨਿਆਂ ਤੋਂ ਤੰਗ ਆ ਕੇ 12 ਸਾਲ ਦੀ ਉਮਰ ਵਿੱਚ ਉਸਨੇ ਆਪਣੇ ਪਹਿਲੇ ਨਾਮ ਦੀ ਬਜਾਏ ਆਪਣੇ ਸਿਰਫ਼ 'ਸ਼ਿਆਨ' ਸ਼ਬਦ ਨਾਲ ਬੁਲਾਉਣ ਦੀ ਬੇਨਤੀ ਕੀਤੀ। ਉਦੋਂ ਤੋਂ ਸਾਰੇ ਉਸਨੂੰ 'ਸ਼ਿਆਨ' ਕਹਿਣ ਲੱਗ ਪਏ।

PunjabKesari

ਪੜ੍ਹੋ ਇਹ ਅਹਿਮ ਖ਼ਬਰ-ਇਸ ਦੇਸ਼ 'ਚ ਕੰਪਨੀਆਂ ਕਰਾਉਣਗੀਆਂ ਸਿਰਫ਼ 4 ਦਿਨ ਕੰਮ, ਕਰਮਚਾਰੀਆਂ ਦੀ ਬੱਲੇ-ਬੱਲੇ

ਹੁਣ ਜਦੋਂ ਟਕੀਲਾ ਵੱਡੀ ਹੋ ਗਈ ਹੈ, ਉਸਨੇ ਆਪਣੇ ਨਾਮ ਨੂੰ ਲੈ ਕੇ ਸ਼ਰਮਿੰਦਾ ਹੋਣਾ ਛੱਡ ਦਿੱਤਾ ਹੈ ਅਤੇ ਇਸਨੂੰ ਅਪਣਾਉਣ ਦਾ ਫ਼ੈਸਲਾ ਕੀਤਾ ਹੈ। ਹਾਲਾਂਕਿ ਇੱਕ ਹੋਰ ਮਜ਼ੇਦਾਰ ਗੱਲ ਇਹ ਹੈ ਕਿ ਜਦੋਂ ਵੀ ਉਹ ਕਿਸੇ ਪਾਰਟੀ ਵਿੱਚ ਹੁੰਦੀ ਹੈ ਅਤੇ ਕੋਈ 'ਟਕੀਲਾ' ਸ਼ਬਦ ਬੋਲਦਾ ਹੈ, ਤਾਂ ਉਹ ਆਪਣੇ ਆਪ ਹੀ ਪਿੱਛੇ ਮੁੜ ਕੇ ਉਸ ਵੱਲ ਦੇਖਦੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


author

Vandana

Content Editor

Related News