ਜੰਗ 'ਚ ਉਤਰਿਆ ਇਕ ਹੋਰ ਦੇਸ਼ ! ਇਰਾਨ ਦੇ ਖੁੱਲ੍ਹੇ ਸਮਰਥਨ ਦਾ ਕਰ'ਤਾ ਐਲਾਨ, ਨਿਸ਼ਾਨੇ 'ਤੇ US ਤੇ ਇਜ਼ਰਾਈਲ
Thursday, Mar 26, 2026 - 11:54 AM (IST)
ਇੰਟਰਨੈਸ਼ਨਲ ਡੈਸਕ- ਇਰਾਨ ਵਿੱਚ ਜਾਰੀ ਜੰਗ ਵਿਚਾਲੇ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ, ਜਿਸ ਨੇ ਜੰਗ ਦੇ ਹੋਰ ਭਿਆਨਕ ਹੋਣ ਦਾ ਖ਼ਦਸ਼ਾ ਪੈਦਾ ਕਰ ਦਿੱਤਾ ਹੈ। ਯਮਨ ਦੇ ਅੰਸਾਰੁੱਲ੍ਹਾ (ਹੂਤੀ ਅੰਦੋਲਨ) ਨੇ ਅਮਰੀਕਾ ਅਤੇ ਇਜ਼ਰਾਈਲ ਦੇ ਹਮਲਿਆਂ ਵਿਰੁੱਧ ਇਰਾਨ ਦੇ ਸਮਰਥਨ ਵਿੱਚ ਸਿੱਧੇ ਤੌਰ 'ਤੇ ਮੈਦਾਨ-ਏ-ਜੰਗ ਵਿੱਚ ਉਤਰਨ ਦਾ ਐਲਾਨ ਕਰ ਦਿੱਤਾ ਹੈ। ਰਿਪੋਰਟਾਂ ਅਨੁਸਾਰ ਹੂਤੀ ਬਾਗੀ ਪੂਰੀ ਤਰ੍ਹਾਂ ਅਲਰਟ 'ਤੇ ਹਨ ਅਤੇ ਕਿਸੇ ਵੀ ਸਮੇਂ ਵੱਡੀ ਕਾਰਵਾਈ ਕਰ ਸਕਦੇ ਹਨ।
ਰਿਪੋਰਟ ਅਨੁਸਾਰ ਹੂਤੀ ਬਾਗੀ ਰਣਨੀਤਕ ਤੌਰ 'ਤੇ ਅਹਿਮ 'ਬਾਬ ਅਲ-ਮੰਦੇਬ' ਦੀ ਖਾੜੀ 'ਤੇ ਆਪਣਾ ਕੰਟਰੋਲ ਮਜ਼ਬੂਤ ਕਰ ਸਕਦੇ ਹਨ। ਇਸ ਰਸਤੇ ਨੂੰ ਬੰਦ ਕਰਕੇ ਅਮਰੀਕਾ ਅਤੇ ਇਜ਼ਰਾਈਲ 'ਤੇ ਆਰਥਿਕ ਅਤੇ ਫ਼ੌਜੀ ਦਬਾਅ ਪਾਉਣ ਦੀ ਯੋਜਨਾ ਹੈ। ਦੱਸਿਆ ਜਾ ਰਿਹਾ ਹੈ ਕਿ ਅੰਸਾਰੁੱਲ੍ਹਾ ਦੀਆਂ ਫ਼ੌਜਾਂ ਲਾਲ ਸਾਗਰ ਵਿੱਚ ਆਪਣੀ ਮਰਜ਼ੀ ਮੁਤਾਬਕ ਜਹਾਜ਼ਾਂ ਦੀ ਆਵਾਜਾਈ ਨੂੰ ਰੋਕਣ ਦੇ ਸਮਰੱਥ ਹਨ। ਉਨ੍ਹਾਂ ਕਿਹਾ ਕਿ ਦੁਸ਼ਮਣ ਨੂੰ ਅਨੁਸ਼ਾਸਨ ਵਿੱਚ ਲਿਆਉਣ ਲਈ ਇਸ ਸਮੁੰਦਰੀ ਰਸਤੇ 'ਤੇ ਕੰਟਰੋਲ ਕਰਨਾ ਜ਼ਰੂਰੀ ਹੋ ਗਿਆ ਹੈ।
ਇਹ ਵੀ ਪੜ੍ਹੋ- ਤੜਕੇ ਹੀ ਲੱਗ ਗਈਆਂ ਪੈਟਰੋਲ ਪੰਪਾਂ 'ਤੇ ਲੰਬੀਆਂ ਲਾਈਨਾਂ ! ਜੰਗ ਨੇ ਹੁਣ ਭਾਰਤ ਦੇ ਲੋਕਾਂ 'ਚ ਵੀ ਪਾ'ਤਾ 'ਡਰ'
Yemen's Ansarullah ready to enter battlefield in support of Iran: Iran Media
— ANI Digital (@ani_digital) March 26, 2026
Read @ANI Story | https://t.co/wXIY7Q2e0m#Yamen #Ansarullah #Iran #US #WestAsiaConflict pic.twitter.com/y2CWX7Ap5d
ਇਸ ਤੋਂ ਪਹਿਲਾਂ ਇਰਾਨ ਦੇ ਵਿਦੇਸ਼ ਮੰਤਰੀ ਅਰਾਘਚੀ ਨੇ ਇੱਕ ਟੀ.ਵੀ. ਇੰਟਰਵਿਊ ਵਿੱਚ ਸਪੱਸ਼ਟ ਕੀਤਾ ਕਿ ਇਰਾਨ ਦੀ ਮੌਜੂਦਾ ਨੀਤੀ ਸਿਰਫ਼ ਅਮਰੀਕਾ-ਇਜ਼ਰਾਈਲ ਨੂੰ ਰੋਕਣ ਦੀ ਹੈ। ਉਨ੍ਹਾਂ ਅਮਰੀਕਾ ਨਾਲ ਕਿਸੇ ਵੀ ਤਰ੍ਹਾਂ ਦੀ ਗੱਲਬਾਤ ਜਾਂ ਜੰਗਬੰਦੀ ਦੀਆਂ ਖ਼ਬਰਾਂ ਨੂੰ ਖਾਰਜ ਕਰਦਿਆਂ ਕਿਹਾ ਕਿ ਬਿਨਾਂ ਕਿਸੇ ਭਰੋਸੇਯੋਗ ਗਾਰੰਟੀ ਦੇ ਕੋਈ ਸਮਝੌਤਾ ਨਹੀਂ ਹੋਵੇਗਾ।
ਹੂਤੀ ਬਾਗੀ ਪਹਿਲਾਂ ਵੀ ਇਜ਼ਰਾਈਲ ਨਾਲ ਜੁੜੇ ਜਹਾਜ਼ਾਂ 'ਤੇ ਹਮਲੇ ਕਰਕੇ ਉਨ੍ਹਾਂ ਨੂੰ ਅਫ਼ਰੀਕਾ ਦੇ ਲੰਬੇ ਰਸਤੇ ਰਾਹੀਂ ਜਾਣ ਲਈ ਮਜਬੂਰ ਕਰ ਚੁੱਕੇ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਯਮਨ ਦੇ ਤੱਟ ਨੇੜੇ ਅਮਰੀਕੀ ਜੰਗੀ ਬੇੜਿਆਂ 'ਤੇ ਵੀ ਕਈ ਹਵਾਈ ਹਮਲੇ ਕੀਤੇ ਹਨ। ਜੇਕਰ ਹੂਤੀ ਬਾਗੀ ਇਸ ਜੰਗ ਵਿੱਚ ਸਿੱਧੇ ਤੌਰ 'ਤੇ ਸ਼ਾਮਲ ਹੁੰਦੇ ਹਨ, ਤਾਂ ਇਹ ਅਮਰੀਕਾ ਅਤੇ ਇਜ਼ਰਾਈਲ ਲਈ ਵੱਡੀ ਚੁਣੌਤੀ ਹੋਵੇਗੀ ਕਿਉਂਕਿ ਇਸ ਨਾਲ ਜੰਗ ਦਾ ਘੇਰਾ ਪੂਰੇ ਖਾੜੀ ਖੇਤਰ ਅਤੇ ਲਾਲ ਸਾਗਰ ਤੱਕ ਫੈਲ ਜਾਵੇਗਾ।
ਇਹ ਵੀ ਪੜ੍ਹੋ- ਇਰਾਨ ਦੀ 'ਰੀੜ੍ਹ ਦੀ ਹੱਡੀ' 'ਤੇ ਵਾਰ ਕਰਨ ਦੀ ਤਿਆਰੀ 'ਚ ਅਮਰੀਕਾ ! IRGC ਨੇ ਵੀ ਖਿੱਚ ਲਈ ਤਿਆਰੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
