18ਵੇਂ ਜਨਮਦਿਨ ਤੋਂ ਇਕ ਦਿਨ ਪਹਿਲਾਂ ਮਾਂ ਨੇ ਹੱਥੀਂ ਮਾਰਿਆ ਜਵਾਨ ਪੁੱਤ, ਕਿਹਾ- ਇਹੀ ਉਸ ਦਾ Birthday Gift
Saturday, Mar 01, 2025 - 10:37 AM (IST)

ਇੰਟਰਨੈਸ਼ਨਲ ਡੈਸਕ- ਅਮਰੀਕਾ ਦੇ ਮਿਸ਼ੀਗਨ ਤੋਂ ਇਕ ਬੇਹੱਦ ਦੁਖਦਾਈ ਅਤੇ ਪ੍ਰੇਸ਼ਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਇੱਥੇ ਇਕ ਮਾਂ 'ਤੇ ਆਪਣੇ 17 ਸਾਲਾ ਪੁੱਤਰ ਦਾ 18ਵੇਂ ਜਨਮਦਿਨ ਤੋਂ ਸਿਰਫ਼ ਇੱਕ ਦਿਨ ਪਹਿਲਾਂ ਕਥਿਤ ਤੌਰ 'ਤੇ ਕਤਲ ਕਰਨ ਦਾ ਦੋਸ਼ ਲੱਗਾ ਹੈ। ਫੌਕਸ17 ਦੀ ਰਿਪੋਰਟ ਅਨੁਸਾਰ 39 ਸਾਲਾ ਕੇਟੀ ਲੀ 'ਤੇ ਆਪਣੇ ਪੁੱਤਰ ਦੇ ਕਹਿਣ 'ਤੇ ਉਸਦੀ ਜਾਨ ਲੈਣ ਦਾ ਦੋਸ਼ ਹੈ। ਕਤਲ ਪਿੱਛੇ ਔਰਤ ਵੱਲੋਂ ਦੱਸਿਆ ਗਿਆ ਕਾਰਨ ਹੋਰ ਵੀ ਹੈਰਾਨ ਕਰਨ ਵਾਲਾ ਹੈ। ਔਰਤ ਦਾ ਕਹਿਣਾ ਹੈ ਕਿ ਉਸਨੇ ਆਪਣੇ ਪੁੱਤਰ ਦੀ ਆਖਰੀ ਇੱਛਾ ਪੂਰੀ ਕੀਤੀ, ਇਹ ਉਸਦੇ ਜਨਮਦਿਨ ਦਾ ਤੋਹਫ਼ਾ ਹੈ। ਔਰਤ ਦਾ ਦਾਅਵਾ ਹੈ ਕਿ ਉਸਦੇ ਪੁੱਤਰ ਨੇ ਉਸਨੂੰ ਬਾਲਗ ਹੋਣ ਤੋਂ ਪਹਿਲਾਂ ਆਪਣੀ ਜਾਨ ਲੈਣ ਲਈ ਕਿਹਾ ਸੀ।
ਇਹ ਵੀ ਪੜ੍ਹੋ: ਸ਼ਕਤੀਸ਼ਾਲੀ ਭੂਚਾਲ ਨੇ ਡਰਾਏ ਲੋਕ, ਸੁੱਤੇ ਪਿਆਂ ਦੇ ਅਚਾਨਕ ਹਿੱਲਣ ਲੱਗੇ ਬੈੱਡ
ਮੀਡੀਆ ਰਿਪੋਰਟਾਂ ਅਨੁਸਾਰ, ਇਹ ਘਟਨਾ ਉਦੋਂ ਸਾਹਮਣੇ ਆਈ ਜਦੋਂ ਕੇਟੀ ਲੀ ਨੇ ਖੁਦ ਪੁਲਸ ਨੂੰ ਫ਼ੋਨ ਕੀਤਾ ਅਤੇ ਆਪਣੇ ਪੁੱਤਰ ਆਸਟਿਨ ਪਿਕਾਰਟ ਦੀ ਹੱਤਿਆ ਕਰਨ ਦੀ ਗੱਲ ਕਬੂਲ ਕੀਤੀ। ਅਦਾਲਤੀ ਦਸਤਾਵੇਜ਼ਾਂ ਅਨੁਸਾਰ, ਲੀ ਨੇ ਆਪਣੇ ਪੁੱਤਰ ਦਾ ਗਲਾ ਚਾਕੂ ਨਾਲ ਵੱਢ ਕੇ ਕਤਲ ਕਰਨ ਦੀ ਗੱਲ ਕਬੂਲ ਕੀਤੀ। ਉਸਨੇ ਦਾਅਵਾ ਕੀਤਾ ਕਿ ਆਸਟਿਨ ਨੇ 18 ਸਾਲ ਦਾ ਹੋਣ ਤੋਂ ਪਹਿਲਾਂ ਹੀ ਉਸ ਤੋਂ ਆਪਣੀ ਜਾਨ ਲੈਣ ਇੱਛਾ ਜ਼ਾਹਰ ਕੀਤੀ ਸੀ, ਇਸ ਲਈ ਉਸਨੇ ਉਸਦੇ ਜਨਮਦਿਨ ਤੋਂ ਠੀਕ ਪਹਿਲਾਂ ਇਸ ਘਟਨਾ ਨੂੰ ਅੰਜਾਮ ਦਿੱਤਾ।
ਇਹ ਵੀ ਪੜ੍ਹੋ: 'ਜੇ ਡੋਨਾਲਡ ਟਰੰਪ ਟੈਰਿਫ ਲਗਾਉਂਦੇ ਹਨ, ਤਾਂ ਅਸੀਂ ਵੀ...' ਟਰੂਡੋ ਨੇ ਖੁੱਲ੍ਹੇਆਮ ਦਿੱਤੀ ਧਮਕੀ
ਪੁਲਸ ਮੁਤਾਬਕ ਜਦੋਂ ਉਹ ਕੇਟ ਲੀ ਵੱਲੋਂ ਇਸ ਘਟਨਾ ਸਬੰਧੀ ਸੂਚਨਾ ਮਿਲਣ 'ਤੇ ਮੌਕੇ 'ਤੇ ਪੁੱਜੇ ਤਾਂ ਉਹ ਘਟਨਾ ਵਾਲੀ ਥਾਂ ਦੇਖ ਕੇ ਹੈਰਾਨ ਰਹਿ ਗਏ। ਰਿਪੋਰਟਾਂ ਦੇ ਅਨੁਸਾਰ, ਲੀ ਅਪਾਰਟਮੈਂਟ ਦੇ ਦਰਵਾਜ਼ੇ 'ਤੇ ਖੂਨ ਨਾਲ ਲੱਥਪੱਥ ਚਾਕੂ ਫੜੀ ਖੜ੍ਹੀ ਸੀ। ਆਪਣੀ ਸੁਰੱਖਿਆ ਦੇ ਡਰੋਂ, ਅਫਸਰਾਂ ਨੇ ਤੁਰੰਤ ਆਪਣੇ ਹਥਿਆਰ ਕੱਢ ਲਏ ਅਤੇ ਲੀ ਨੂੰ ਚਾਕੂ ਸੁੱਟਣ ਦਾ ਹੁਕਮ ਦਿੱਤਾ। ਹਾਲਾਂਕਿ, ਲੀ ਨੇ ਪੁਲਸ ਦੀਆਂ ਹਦਾਇਤਾਂ ਮੰਨਣ ਤੋਂ ਇਨਕਾਰ ਕਰ ਦਿੱਤਾ। ਇਸ ਦੇ ਬਾਵਜੂਦ ਅਧਿਕਾਰੀ ਉਸਨੂੰ ਗ੍ਰਿਫ਼ਤਾਰ ਕਰਨ ਵਿਚ ਸਫਲ ਰਹੇ। ਗ੍ਰਿਫ਼ਤਾਰੀ ਦੌਰਾਨ, ਲੀ ਨੇ ਕਥਿਤ ਤੌਰ 'ਤੇ ਅਧਿਕਾਰੀਆਂ ਨੂੰ ਉਸਨੂੰ ਵੀ ਮਾਰਨ ਦੀ ਬੇਨਤੀ ਕੀਤੀ। ਮੀਡੀਆ ਰਿਪੋਰਟਾਂ ਅਨੁਸਾਰ, ਉਸਨੇ ਕਿਹਾ, ਕਿਰਪਾ ਕਰਕੇ ਮੈਨੂੰ ਮਾਰ ਦਿਓ ਤਾਂ ਜੋ ਮੈਂ ਆਪਣੇ ਪੁੱਤਰ ਨਾਲ ਰਹਿ ਸਕਾਂ। ਤੁਹਾਨੂੰ ਦੱਸ ਦੇਈਏ ਕਿ ਕੇਟੀ ਲੀ 'ਤੇ ਹੁਣ ਕਤਲ ਦਾ ਦੋਸ਼ ਹੈ ਅਤੇ ਜੇਕਰ ਉਹ ਦੋਸ਼ੀ ਪਾਈ ਜਾਂਦੀ ਹੈ ਤਾਂ ਉਸਨੂੰ ਉਮਰ ਕੈਦ ਦੀ ਸਜ਼ਾ ਹੋ ਸਕਦੀ ਹੈ। ਆਪਣੀ ਵਰਚੁਅਲ ਅਦਾਲਤ ਵਿੱਚ ਪੇਸ਼ੀ ਦੌਰਾਨ, ਲੀ ਪੂਰੀ ਕਾਰਵਾਈ ਦੌਰਾਨ ਪਰੇਸ਼ਾਨ ਅਤੇ ਰੋਂਦੀ ਹੋਈ ਦਿਖਾਈ ਦਿੱਤੀ।
ਇਹ ਵੀ ਪੜ੍ਹੋ: ਬਰਫੀਲੇ ਪਹਾੜਾਂ 'ਚ 10 ਦਿਨਾਂ ਤੱਕ ਫਸਿਆ ਰਿਹਾ ਨੌਜਵਾਨ, Toothpaste ਖਾ ਕੇ ਬਚਾਈ ਆਪਣੀ ਜਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8