''ਲੰਚ ਬਾਕਸ'' ''ਚੋਂ ਨਿਕਲਿਆ ਸੱਪ, ਮਾਂ ਦੀ ਸਮਝਦਾਰੀ ਨੇ ਬਚਾਈ ਬੱਚੇ ਦੀ ਜਾਨ

02/27/2018 12:20:44 PM

ਐਡੀਲੇਡ— ਅਕਸਰ ਘਰਾਂ 'ਚ ਛੋਟੇ-ਛੋਟੇ ਜੀਵ-ਜੰਤੂ ਜਿਵੇਂ ਕਾਕਰੋਚ, ਕੀੜੇ-ਮਕੋੜੇ ਆਮ ਹੀ ਦੇਖਣ ਨੂੰ ਮਿਲ ਜਾਂਦੇ ਹਨ। ਜੇਕਰ ਰਸੋਈ ਘਰਾਂ 'ਚ ਇਹ ਨਜ਼ਰ ਆ ਜਾਣ ਤਾਂ ਸਾਡੇ ਮਨ 'ਚ ਕਰੀਚ ਜਿਹੀ ਪੈਦਾ ਹੋ ਜਾਂਦੀ ਹੈ ਅਤੇ ਅਸੀਂ ਇਨ੍ਹਾਂ ਨੂੰ ਬਾਹਰ ਕੱਢ ਕੇ ਹੀ ਸਾਹ ਲੈਂਦੇ ਹਾਂ। ਸੋਚੋ! ਜੇਕਰ ਸੱਪ ਆ ਜਾਵੇ ਤਾਂ ਉਸ ਨੂੰ ਦੇਖ ਕੇ ਹਰ ਕਿਸੇ ਦਾ ਡਰਨਾ ਲਾਜ਼ਮੀ ਹੈ। ਕੁਝ ਇਸ ਤਰ੍ਹਾਂ ਦਾ ਹੀ ਵਾਕਿਆ ਹੋਇਆ ਦੱਖਣੀ ਆਸਟ੍ਰੇਲੀਆ ਦੇ ਸ਼ਹਿਰ ਐਲੀਲੇਡ 'ਚ ਰਹਿੰਦੀ ਇਕ ਔਰਤ ਨਾਲ, ਜੋ ਕਿ ਆਪਣੇ ਬੱਚੇ ਲਈ ਲੰਚ ਬਾਕਸ ਪੈਕ ਕਰ ਰਹੀ ਸੀ ਤਾਂ ਉਹ ਡੱਬੇ ਦੇ ਢੱਕਣ 'ਚ ਲੁੱਕ ਕੇ ਬੈਠੇ ਛੋਟੇ ਜਿਹੇ ਸੱਪ ਨੂੰ ਦੇਖ ਕੇ ਇਕ ਦਮ ਡਰ ਗਈ। 

PunjabKesari
ਔਰਤ ਨੇ ਦੱਸਿਆ ਕਿ ਉਹ ਰਸੋਈ ਘਰ 'ਚ ਆਪਣੇ ਬੱਚੇ ਲਈ ਲੰਚ ਬਾਕਸ ਪੈਕ ਕਰ ਰਹੀ ਸੀ। ਉਸ ਨੇ ਡੱਬੇ ਵਿਚ ਇਕ ਸੇਬ ਅਤੇ ਦੋ ਸਨੈਕਸ ਦੇ ਪੈਕਟ ਰੱਖੇ, ਜਦੋਂ ਉਸ ਦੀ ਨਜ਼ਰ ਅਚਾਨਕ ਡੱਬੇ ਦੇ ਢੱਕਣ 'ਤੇ ਗਈ ਤਾਂ ਉਸ ਨੇ ਦੇਖਿਆ ਕਿ ਬਰਾਊਨ ਰੰਗ ਦਾ ਸੱਪ ਸੀ। ਉਸ ਨੇ ਡੱਬਾ ਬੰਦ ਕੀਤਾ ਅਤੇ ਸੱਪ ਫੜਨ ਵਾਲੇ ਨੂੰ ਫੋਨ ਕੀਤਾ।
ਸੱਪ ਫੜਨ ਵਾਲੇ ਰੂਲੀ ਬੁਰੇਲ ਨੇ ਕਿਸੇ ਤਰ੍ਹਾਂ ਡੱਬੇ 'ਚੋਂ ਸੱਪ ਨੂੰ ਫੜਿਆ ਅਤੇ ਦੱਸਿਆ ਕਿ ਇਹ ਸੱਪ ਬਹੁਤ ਖਤਰਨਾਕ ਹੈ। ਉਸ ਨੇ ਦੱਸਿਆ ਕਿ ਈਸਟਰਨ ਬਰਾਊਨ ਨਾਂ ਦਾ ਇਹ ਸੱਪ ਦੁਨੀਆ 'ਚ ਦੂਜਾ ਸਭ ਤੋਂ ਖਤਰਨਾਕ ਸੱਪ ਹੈ। ਬੁਰੇਲ ਨੇ ਦੱਸਿਆ ਕਿ ਇਹ ਕਾਫੀ ਖਤਰਨਾਕ ਹੋ ਸਕਦਾ ਸੀ, ਜੇਕਰ ਇਹ ਬੱਚੇ ਦੇ ਹੱਥ ਨੂੰ ਕੱਟ ਲੈਂਦਾ। ਇਹ ਬਹੁਤ ਹੀ ਨਰਮੀ ਨਾਲ ਕੱਟਦਾ ਹੈ। ਬੁਰੇਲ ਨੇ ਇਹ ਵੀ ਦੱਸਿਆ ਕਿ ਉਸ ਨੂੰ ਇਕ ਦਿਨ 'ਚ 50 ਤੋਂ 60 ਫੋਨ ਕਾਲ ਆਉਂਦੀਆਂ ਹਨ, ਇਹ ਸੂਚਨਾ ਮਿਲਦੀ ਹੈ ਕਿ ਐਡੀਲੇਡ 'ਚ ਈਸਟਰਨ ਬਰਾਊਨ ਸੱਪ ਮਿਲਿਆ ਹੈ। ਉਨ੍ਹਾਂ ਦੱਸਿਆ ਕਿ ਸੱਪ ਗਰਮ ਥਾਵਾਂ ਨੂੰ ਪਸੰਦ ਨਹੀਂ ਕਰਦੇ, ਇਸ ਲਈ ਉਹ ਠੰਢੀ ਥਾਂ ਲੱਭਦੇ ਹਨ। ਬੁਰੇਨ ਨੇ ਕਿਹਾ ਕਿ ਹੋ ਸਕਦਾ ਹੈ ਕਿ ਉਹ ਰਸੋਈ ਘਰ ਵਿਚ ਕੁਝ ਖਾਣ ਲਈ ਲੱਭ ਗਿਆ ਹੋਵੇ।


Related News