ਕੈਲੀਫੋਰਨੀਆ : ਪੇਟਕੋ ਪਾਰਕ 'ਚ ਡਿੱਗਣ ਨਾਲ ਮਰਨ ਵਾਲੀ ਮਾਂ ਤੇ 2 ਸਾਲਾਂ ਬੱਚੇ ਦੀ ਹੋਈ ਪਛਾਣ

Friday, Oct 01, 2021 - 09:29 PM (IST)

ਕੈਲੀਫੋਰਨੀਆ : ਪੇਟਕੋ ਪਾਰਕ 'ਚ ਡਿੱਗਣ ਨਾਲ ਮਰਨ ਵਾਲੀ ਮਾਂ ਤੇ 2 ਸਾਲਾਂ ਬੱਚੇ ਦੀ ਹੋਈ ਪਛਾਣ

ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)- ਕੈਲੀਫੋਰਨੀਆ ਦੇ ਸ਼ਹਿਰ ਸਾਨ ਡਿਏਗੋ 'ਚ ਸ਼ਨੀਵਾਰ ਨੂੰ ਬੇਸਬਾਲ ਗੇਮ ਤੋਂ ਪਹਿਲਾਂ ਪੇਟਕੋ ਪਾਰਕ ਬੇਸਬਾਲ ਸਟੇਡੀਅਮ ਦੀ ਮੰਜ਼ਿਲ ਤੋਂ ਡਿੱਗ ਕੇ ਮਰਨ ਵਾਲੀ ਮਾਂ ਤੇ ਉਸਦੇ ਦੋ ਸਾਲਾਂ ਬੱਚੇ ਦੀ ਪਛਾਣ ਪੁਲਸ ਦੁਆਰਾ ਕੀਤੀ ਗਈ ਹੈ। ਪੁਲਸ ਨੇ ਇਨ੍ਹਾਂ ਪੀੜਤਾਂ ਦੀ ਪਛਾਣ 40 ਸਾਲਾਂ ਰਾਕੇਲ ਵਿਲਕਿਨਸ ਤੇ ਉਸਦੇ 2 ਸਾਲਾਂ ਬੇਟੇ ਡੇਨਜ਼ੇਲ ਬ੍ਰਾਊਨਿੰਗ ਵਿਲਕਿਨਸ ਵਜੋਂ ਕੀਤੀ ਹੈ, ਜੋਕਿ ਸਾਨ ਡਿਏਗੋ ਦੇ ਹੀ ਵਸਨੀਕ ਸਨ। 

ਇਹ ਖ਼ਬਰ ਪੜ੍ਹੋ- ਦੂਜੇ ਦਿਨ ਵੀ ਖਰਾਬ ਮੌਸਮ ਪਰ ਮੰਧਾਨਾ ਨੇ ਲਗਾਇਆ ਇਤਿਹਾਸਕ ਸੈਂਕੜਾ


ਪੁਲਸ ਨੇ ਦੱਸਿਆ ਕਿ ਮਾਂ ਅਤੇ ਬੇਟਾ, ਹੇਠਾਂ ਫੁੱਟਪਾਥ 'ਤੇ ਡਿੱਗਣ ਤੋਂ ਪਹਿਲਾਂ ਸਟੇਡੀਅਮ ਦੀ ਤਕਰੀਬਨ ਤੀਜੀ ਮੰਜ਼ਿਲ ਦੇ ਕੰਸੋਰਸ ਲੈਵਲ 'ਤੇ ਡਾਇਨਿੰਗ ਖੇਤਰ 'ਚ ਸਨ। ਸਾਨ ਡਿਏਗੋ ਪੁਲਸ ਅਨੁਸਾਰ ਡਿੱਗਣ ਤੋਂ ਬਾਅਦ ਮਾਂ ਅਤੇ ਬੱਚੇ ਨੂੰ ਗੰਭੀਰ ਸੱਟਾਂ ਕਾਰਨ ਘਟਨਾ ਸਥਾਨ 'ਤੇ ਹੀ ਮ੍ਰਿਤਕ ਐਲਾਨ ਕਰ ਦਿੱਤਾ ਗਿਆ ਸੀ। ਜਦਕਿ ਜਾਂਚਕਰਤਾਵਾਂ ਨੇ ਕਿਹਾ ਕਿ ਪੀੜਤਾਂ ਦੀ ਮੌਤ ਸ਼ੱਕੀ ਜਾਪਦੀ ਹੈ। ਇਸ ਘਟਨਾ ਦੇ ਸਬੰਧ 'ਚ ਪੁਲਸ ਦੀ ਜਾਂਚ ਜਾਰੀ ਹੈ। ਇਸ ਮਾਮਲੇ ਦੀ ਤਹਿ ਤੱਕ ਪਹੁੰਚਣ ਲਈ ਪੁਲਸ ਵੱਲੋਂ ਗਵਾਹਾਂ ਦੀ ਇੰਟਰਵਿਊ ਲਈ ਜਾ ਰਹੀ ਹੈ।

ਇਹ ਖ਼ਬਰ ਪੜ੍ਹੋ-ਮਜ਼ਬੂਤ ਵਾਪਸੀ ਕਰਨਾ ਬਹੁਤ ਮਾਇਨੇ ਰੱਖਦਾ ਹੈ : ਧੋਨੀ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News