ਰੋਂਦੀ ਮਾਂ ਨੇ ਕਿਹਾ— ''ਕੋਈ ਤਾਂ ਮੈਨੂੰ ਮੇਰੇ ਪੁੱਤ ਨਾਲ ਮਿਲਾ ਦੇਵੇ''

02/02/2018 5:07:08 PM

ਕੁਈਨਜ਼ਲੈਂਡ— ਆਸਟ੍ਰੇਲੀਆ ਦੇ ਕੁਈਨਜ਼ਲੈਂਡ 'ਚ ਇਕ 22 ਸਾਲਾ ਨੌਜਵਾਨ ਬੀਤੀ 31 ਦਸੰਬਰ 2017 ਤੋਂ ਲਾਪਤਾ ਹੈ। ਆਪਣੇ ਪੁੱਤਰ ਦੀ ਘਰ ਵਾਪਸੀ ਦੀ ਉਡੀਕ 'ਚ ਬੈਠੀ ਨਿਰਾਸ਼ ਤੇ ਰੋਂਦੀ ਮਾਂ ਨੇ ਕਿਹਾ ਕਿ ਕੋਈ ਤਾਂ ਮੈਨੂੰ ਮੇਰੇ ਪੁੱਤ ਨਾਲ ਮਿਲਾ ਦੇਵੇ। ਪੁਲਸ ਵਲੋਂ ਲਾਪਤਾ ਨੌਜਵਾਨ ਦੀ ਭਾਲ ਕੀਤੀ ਜਾ ਰਹੀ ਹੈ ਪਰ ਅਜੇ ਤੱਕ ਉਸ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ। ਰੇਚਨ ਪੈਨੀਓ ਦਾ ਪੁੱਤਰ ਜਾਯਡੇਨ ਨੂੰ ਆਖਰੀ ਵਾਰ ਉੱਤਰੀ ਕੁਈਨਜ਼ਲੈਂਡ ਦੇ ਟਾਊਨ ਚਾਰਟਰਸ ਟਾਵਰਜ਼ 'ਚ ਦੇਖਿਆ ਗਿਆ ਸੀ। ਮਾਂ ਰੇਚਨ ਨੇ ਆਪਣੇ ਪੁੱਤਰ ਦੇ ਮਿਲਣ ਦੀ ਅਜੇ ਵੀ ਉਮੀਦ ਨਹੀਂ ਛੱਡੀ ਹੈ।

PunjabKesari

ਮਾਂ ਨੇ ਕਿਹਾ ਕਿ ਜਾਯਡੇਨ ਪੈਨੀਓ 31 ਦਸੰਬਰ ਨੂੰ ਲਾਪਤਾ ਹੋਇਆ ਸੀ, ਉਹ ਆਪਣੇ ਦੋਸਤ ਲੂਕਾਸ ਤੈਟਸੋਲ ਨਾਲ ਨਵੇਂ ਸਾਲ ਦੇ ਜਸ਼ਨ ਲਈ ਨਿਊਕੈਸਲ ਤੋਂ ਕੇਅਰਨਜ਼ ਘੁੰਮਣ ਗਿਆ ਸੀ ਪਰ ਮੁੜ ਕੇ ਨਹੀਂ ਪਰਤਿਆ। ਦੋਵੇਂ ਦੋਸਤ ਕੁਈਨਜ਼ਲੈਂਡ ਦੇ ਫਲਿੰਡਰਸ ਹਾਈਵੇਅ 'ਤੇ 5.30 ਵਜੇ ਸਵੇਰੇ ਸਰਵਿਸ ਸਟੇਸ਼ਨ 'ਤੇ ਪੈਟਰੋਲ ਅਤੇ ਸਨੈਕ ਲੈਣ ਲਈ ਰੁੱਕੇ ਸਨ। ਦੋਸਤ ਲੂਕਾਸ ਨੇ ਦੱਸਿਆ ਕਿ ਇਸ ਦੌਰਾਨ ਹਨ੍ਹੇਰਾ ਹੋਣ ਕਾਰਨ ਜਾਯਡੇਨ ਗਾਇਬ ਹੋ ਗਿਆ। ਉਸ ਤੋਂ ਬਾਅਦ ਉਹ ਕਿਤੇ ਵੀ ਨਹੀਂ ਦਿੱਸਿਆ। ਲੂਕਾਸ ਪੁਲਸ ਨਾਲ ਅਜੇ ਵੀ ਜਾਂਚ 'ਚ ਪੂਰਾ ਸਹਿਯੋਗ ਕਰ ਰਿਹਾ ਹੈ। ਪੁਲਸ ਅਤੇ ਹਵਾਈ ਜਹਾਜ਼ਾਂ ਜ਼ਰੀਏ ਜਾਯਡੇਨ ਦੀ ਭਾਲ ਕੀਤੀ ਜਾ ਰਹੀ ਹੈ ਪਰ ਉਸ ਬਾਰੇ ਕੋਈ ਜਾਣਕਾਰੀ ਨਹੀਂ ਮਿਲ ਸਕੀ। ਇਹ ਬਹੁਤ ਹੀ ਅਸਧਾਰਨ ਗੱਲ ਹੈ ਕਿ ਜਾਂਚ 'ਚ ਸਹਿਯੋਗ ਕਰ ਰਹੇ ਲੂਕਾਸ ਨੂੰ ਸਟੀਕ ਥਾਂ ਬਾਰੇ ਯਾਦ ਨਹੀਂ ਆ ਰਿਹਾ ਹੈ ਕਿ ਉਸ ਨੇ ਜਾਯਡੇਨ ਨੂੰ ਕਿੱਥੇ ਉਤਾਰਿਆ ਸੀ। ਓਧਰ ਪੁਲਸ ਨੇ ਕਿਹਾ ਕਿ ਸਾਡੇ ਵਲੋਂ ਜਾਯਡੇਨ ਨੂੰ ਲੱਭਣ ਦੀਆਂ ਕੋਸ਼ਿਸ਼ਾਂ ਜਾਰੀ ਹਨ।


Related News