ਟਰੰਪ ਨੂੰ ''ਟਿਕਾਊ'' ਨਹੀਂ ਮੰਨਦੇ ਜ਼ਿਆਦਾਤਰ ਅਮਰੀਕੀ : ਪੋਲ

Saturday, Sep 02, 2017 - 08:57 PM (IST)

ਸੈਨ ਫ੍ਰਾਂਸਿਸਕੋ — ਅਮਰੀਕਾ ਦੇ ਜ਼ਿਆਦਾਤਰ ਵੋਟਰ ਮੰਨਦੇ ਹਨ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਅਸੰਤੁਲਿਤ ਅਤੇ ਫੁਟ ਪਾਉਣ ਵਾਲੇ ਨੇਤਾ ਹਨ। ਲੋਕਾਂ ਦਾ ਇਹ ਵੀ ਮੰਨਣਾ ਹੈ ਕਿ ਟਰੰਪ 'ਚ ਸਥਿਰਤਾ ਦੀ ਕਮੀ ਹੈ। ਫੋਕਸ ਨਿਊਜ਼ ਵੱਲੋਂ ਕੀਤੇ ਗਏ ਇਕ ਪੋਲ 'ਚ ਇਕ ਹਜ਼ਾਰ ਲੋਕਾਂ ਨੂੰ ਸ਼ਾਮਲ ਕੀਤਾ ਗਿਆ ਸੀ, ਜਿਨ੍ਹਾਂ 'ਚੋਂ ਜ਼ਿਆਦਾਤਰ ਨੇ ਟਰੰਪ ਦੀ ਹੁਣ ਤੱਕ ਦੀ ਪ੍ਰਫਾਰਮੇਂਸ ਨੂੰ ਨਕਾਰ ਦਿੱਤਾ ਹੈ। ਲੋਕਾਂ ਵਿਚਾਲੇ ਉਨ੍ਹਾਂ ਦੇ ਅਕਸ 'ਚ ਕਮੀ ਆਈ ਹੈ। ਅਜਿਹਾ ਹੀ ਇਕ ਸਰਵੇ ਮਾਰਚ 'ਚ ਕੀਤਾ ਗਿਆ ਸੀ। ਉਸ ਸਮੇਂ ਟਰੰਪ ਨੂੰ 51 ਫੀਸਦੀ ਲੋਕਾਂ ਨੇ ਨਕਾਰ ਦਿੱਤਾ ਸੀ। ਉਦੋਂ ਤੋਂ ਲੈ ਕੇ ਇਹ ਗੈਪ ਘੱਟਣ ਦੀ ਬਜਾਏ ਵਧਿਆ ਹੀ ਹੈ। 
ਪੋਲ 'ਚ ਇਕ ਸੈਕਸ਼ਨ ਦੇ ਲੋਕਾਂ ਦੇ ਪ੍ਰਤੀ ਆਪਣੀ ਨਾਮਨਜ਼ੂਰੀ ਦੇ ਵੱਖ-ਵੱਖ ਕਾਰਨ ਦਿੱਤੇ। ਕੁਝ ਲੋਕਾਂ ਦਾ ਕਹਿਣਾ ਹੈ ਕਿ ਟਰੰਪ ਅਸੰਤੁਲਿਤ ਹਨ, ਜਦਕਿ 44 ਫੀਸਦੀ ਦੇ ਨਾਲ ਕਈ ਲੋਕਾਂ ਨੇ ਉਨ੍ਹਾਂ ਨੂੰ ਬਹੁਤ ਜ਼ਿਆਦਾ ਅਸੰਤੁਲਿਤ ਦੱਸਿਆ। ਕੁਝ ਦਾ ਮੰਨਣਾ ਹੈ ਕਿ ਇਕ ਨੇਤਾ ਦੇ ਰੂਪ 'ਚ 'ਟਰੰਪ 'ਚ ਨੈਤਿਕਤਾ ਨਹੀਂ' ਹੈ। ਹਾਲਾਂਕਿ ਇਸ ਦੇ ਬਾਵਜੂਦ ਟਰੰਪ ਦਾ ਸਮਰਥਨ ਕਰਨ ਵਾਲੇ ਲੋਕਾਂ ਨੇ ਕਿਹਾ ਕਿ ਉਹ ਸੰਤੁਲਿਤ, ਸਥਾਈ ਅਤੇ ਈਮਾਨਦਾਰ ਨੇਤਾ ਹਨ। ਨਾਲ ਹੀ ਪੋਲ 'ਚ ਸ਼ਾਮਲ ਸਾਰੇ ਲੋਕਾਂ 'ਚੋਂ ਜ਼ਿਆਦਾਤਰ ਨੇ ਟਰੰਪ ਨੂੰ ਇਕ ਮਜ਼ਬੂਤ ਅਤੇ ਸਮਰਥ ਨੇਤਾ ਦੱਸਿਆ। 
ਪੋਲ 'ਚ ਘੱਟ ਹੀ ਲੋਕਾਂ ਨੇ ਕਿਹਾ ਕਿ ਰਾਸ਼ਟਰਪਤੀ ਟਰੰਪ 'ਦੇਸ਼ ਨੂੰ ਇਕਜੁੱਟ' ਕਰ ਰਹੇ ਹਨ।' ਜ਼ਿਆਦਾਤਰ ਦਾ ਇਹੀਂ ਮੰਨਣਾ ਹੈ ਕਿ ਉਹ 'ਦੇਸ਼ ਦੇ ਟੁੱਕੜ ਕਰ ਰਹੇ ਹਨ।' ਕਈਆਂ ਦਾ ਕਹਿਣਾ ਸੀ ਕਿ ਟਰੰਪ ਨਸਲੀ ਟਿੱਪਣੀ ਨੂੰ ਪਸੰਦ ਨਹੀਂ ਕਰਦੇ।


Related News