ਜੇਕਰ ਪਾਕਿ ਦੇ ਪ੍ਰਮਾਣੂ ਵਿਗਿਆਨੀ ਖਾਨ ਦੀ ਸਹੀ ਮੰਸ਼ਾ ਪਤਾ ਹੁੰਦੀ ਤਾਂ ਮੋਸਾਦ ਉਨ੍ਹਾਂ ਨੂੰ ਮਾਰ ਦਿੰਦਾ
Wednesday, Oct 13, 2021 - 09:11 PM (IST)
ਯਰੂਸ਼ਲਮ (ਭਾਸ਼ਾ)-ਇਜ਼ਰਾਈਲ ਦੇ ਇਕ ਖੋਜੀ ਪੱਤਰਕਾਰ ਨੇ ਕਿਹਾ ਕਿ ਜੇਕਰ ਪਾਕਿਸਤਾਨ ਦੇ ਪ੍ਰਮਾਣੂ ਵਿਗਿਆਨੀ ਅਬਦੁੱਲ ਕਾਦਿਰ ਖਾਨ ਨੇ ਸੱਚੇ ਇਰਾਦੇ ਦਾ ਸਹੀ ਪਤਾ ਚੱਲ ਗਿਆ ਹੁੰਦਾ ਤਾਂ ਮੋਸਾਦ ਦੇ ਸਾਬਕਾ ਪ੍ਰਮੁੱਖ ਸ਼ਬਤਈ ਸ਼ਾਵਿਤ ਉਨ੍ਹਾਂ ਨੂੰ ਮਾਰਣ ਲਈ ਟੀਮ ਭੇਜ ਦਿੰਦੇ। ਹਾਰੇਜ ਅਖਬਾਰ 'ਚ ਇਕ ਲੇਖ 'ਚ ਯੋਸੀ ਮੇਲਮੈਨ ਨੇ ਲਿਖਿਆ ਕਿ ਖਾਨ ਨੇ ਪਾਕਿਸਤਾਨ ਨੂੰ ਬੰਬ ਦਿਖਾਇਆ, ਪ੍ਰਮਾਣੂ ਸਬੰਧੀ ਗੁਪਤ ਜਾਣਕਾਰੀ ਚੋਰੀ ਕੀਤੀ ਅਤੇ ਵੇਚੀ, ਇਕ ਸ਼ੱਕੀ ਵੈਸ਼ਵਿਕ ਪ੍ਰਮਾਣੂ ਪ੍ਰਸਾਰ ਨੈੱਟਵਰਕ ਤੋਂ ਫਾਇਦਾ ਚੁੱਕਿਆ, ਈਰਾਨ ਨੂੰ ਪ੍ਰਮਾਣੂ ਸ਼ਕਤੀ ਸੰਪੰਨ ਹੋਣ ਵਿਚ ਮਦਦ ਕੀਤੀ ਸੀ, ਲੀਬੀਆ ਦੇ ਸ਼ਾਸਕ ਮੁਅਮੰਦ ਕੱਜ਼ਾਫੀ ਦੀ ਰਿਐਕਟਰ ਸੰਬੰਧੀ ਇੱਛਾਵਾਂ 'ਚ ਮਦਦ ਕੀਤੀ ਅਤੇ ਫਿਰ ਵੀ ਕੁਦਰਤੀ ਤਰੀਕੇ ਨਾਲ ਉਨ੍ਹਾਂ ਦੀ ਮੌਤ ਹੋਈ ਅਤੇ ਉਹ ਇਜ਼ਰਾਈਲੀ ਜਾਸੂਸੀ ਏਜੰਸੀ ਮੋਸਾਦ ਦੇ ਹੱਥੋਂ ਨਹੀਂ ਮਾਰੇ ਗਏ।
ਇਹ ਵੀ ਪੜ੍ਹੋ : ਕਿਮ ਨੇ ਲਿਆ ‘ਅਜੇਤੂ’ ਫੌਜ ਤਿਆਰ ਕਰਨ ਦਾ ਸੰਕਲਪ
'ਪਾਕਿਸਤਾਨ ਦੇ ਪ੍ਰਮਾਣੂ ਬੰਬ ਦੇ ਜਨਕ' ਕਹਿ ਜਾਣ ਵਾਲੇ ਖਾਨ ਦੀ ਐਤਵਾਰ ਨੂੰ ਬੀਮਾਰੀ ਤੋਂ ਬਾਅਦ ਇਸਲਾਮਾਬਾਦ ਦੇ ਇਕ ਹਸਪਤਾਲ 'ਚ ਮੌਤ ਹੋ ਗਈ ਸੀ। ਉਹ 85 ਸਾਲਾ ਦੇ ਸਨ।'ਹਾਊ ਪਾਕਿਸਤਾਨ ਏ ਕਿਉ ਖਾਨ' ਫਾਦਰ ਆਫ ਦਿ 'ਮੁਸਲਿਮ ਬੰਬ', ਐਸਕੈਪਡ ਮੋਸਾਦ ਏਸੋਸੀਏਸ਼ਨ' ਸਿਰਲੇਖ ਵਾਲੇ ਲੇਖ 'ਚ ਮੇਲਮੈਨ ਨੇ ਲਿਖਿਆ ਕਿ ਮੋਸਾਦ ਨੇ ਪੱਛਮੀ ਏਸ਼ੀਆ 'ਚ ਖਾਨ ਦੀਆਂ ਕਈ ਯਾਤਰਾਵਾਂ ਦਾ ਨੋਟਿਆ ਲਿਆ ਪਰ ਇਕ ਸ਼ੱਕੀ ਪ੍ਰਸਾਰ ਨੈੱਟਵਰਕ ਬਣਾਉਣ ਦੀਆਂ ਉਨ੍ਹਾਂ ਦੀਆਂ ਕੋਸ਼ਿਸ਼ਾਂ ਨੂੰ ਸਹੀ ਤਰੀਕੇ ਨਾਲ ਪਛਾਣ ਨਹੀਂ ਸਕੇ।
ਇਹ ਵੀ ਪੜ੍ਹੋ : ਅਮਰੀਕੀ ਨੇਵੀ ਨੇ ਹਾਦਸਾਗ੍ਰਸਤ ਹੋਏ ਹੈਲੀਕਾਪਟਰ ਦੇ ਮਲਬੇ ਨੂੰ ਮਨੁੱਖੀ ਅਵਸ਼ੇਸ਼ਾਂ ਸਮੇਤ ਕੀਤਾ ਬਰਾਮਦ
ਉਨ੍ਹਾਂ ਨੇ ਲਿਖਿਆ,''ਉਸ ਸਮੇਂ ਮੋਸਾਦ ਪ੍ਰਮੁੱਖ ਸ਼ਬਤਈ ਸ਼ਾਵਿਤ ਦੀ ਅਗਵਾਈ 'ਚ ਇਜ਼ਰਾਈਲ ਦੀ ਖੁਫੀਆ ਸੇਵਾ ਨੇ ਖੇਤਰ 'ਚ ਖਾਨ ਦੀਆਂ ਯਾਤਰਾਵਾਂ ਦਾ ਨੋਟਿਸ ਲਿਆ ਪਰ ਜਿਵੇਂ ਕਿ ਸ਼ਾਵਿਤ ਨੇ ਮੈਨੂੰ ਡੇਢ ਦਹਾਕੇ ਪਹਿਲਾ ਦੱਸਿਆ ਸੀ ਕਿ ਮੋਸਾਦ ਅਤੇ ਅਮਾਨ (ਇਜ਼ਰਾਈਲ ਦੀ ਫੌਜੀ ਖੁਫੀਆ ਏਜੰਸੀ) ਨੇ ਖਾਨ ਦੀ ਮੰਸ਼ਾ ਨੂੰ ਨਹੀਂ ਸਮਝਿਆ।
ਇਹ ਵੀ ਪੜ੍ਹੋ : ਪਾਕਿਸਤਾਨੀ ਸਿੱਖਾਂ ਵਲੋਂ ਖਾਲਿਸਤਾਨ ਤੇ ਸਿੱਖ ਫਾਰ ਜਸਟਿਸ ਸੰਗਠਨ ਦਾ ਵਿਰੋਧ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।