ਆਖ਼ਿਰ ਕਿਉਂ ਈਰਾਨ ਦੇ ਰਾਸ਼ਟਰਪਤੀ ਦੇ ਹੈਲੀਕਾਪਟਰ ਕ੍ਰੈਸ਼ ਮਗਰੋਂ ਟ੍ਰੈਂਡ ਹੋ ਰਿਹੈ 'ਮੋਸਾਦ'? ਜਾਣੋ ਵਜ੍ਹਾ

Monday, May 20, 2024 - 08:24 AM (IST)

ਆਖ਼ਿਰ ਕਿਉਂ ਈਰਾਨ ਦੇ ਰਾਸ਼ਟਰਪਤੀ ਦੇ ਹੈਲੀਕਾਪਟਰ ਕ੍ਰੈਸ਼ ਮਗਰੋਂ ਟ੍ਰੈਂਡ ਹੋ ਰਿਹੈ 'ਮੋਸਾਦ'? ਜਾਣੋ ਵਜ੍ਹਾ

ਇੰਟਰਨੈਸ਼ਨਲ ਡੈਸਕ: ਈਰਾਨ ਦੇ ਰਾਸ਼ਟਰਪਤੀ ਇਬਰਾਹਿਮ ਰਾਇਸੀ ਨੂੰ ਲੈ ਕੇ ਜਾ ਰਿਹਾ ਹੈਲੀਕਾਪਟਰ ਕ੍ਰੈਸ਼ ਹੋ ਗਿਆ ਹੈ। ਇਸ ਦੌਰਾਨ ਸੋਸ਼ਲ ਮੀਡੀਆ ਪਲੇਟਫ਼ਾਰ X (ਟਵਿੱਟਰ) 'ਤੇ 'ਮੋਸਾਦ' ਟ੍ਰੈਂਡ ਕਰ ਰਿਹਾ ਹੈ। ਦਰਅਸਲ, ਮੋਸਾਦ ਇਜ਼ਰਾਈਲ ਦੀ ਇੰਟੈਲਿਜੈਂਸ ਏਜੰਸੀ ਹੈ। ਕੁਝ ਸਮੇਂ ਤੋਂ ਇਜ਼ਰਾਈਲ ਅਤੇ ਈਰਾਨ ਵਿਚਾਲੇ ਕਾਫ਼ੀ ਤਣਾਅ ਚੱਲ ਰਿਹਾ ਹੈ ਤੇ ਉਸ ਵਿਚਾਲੇ ਅਚਾਨਕ ਈਰਾਨ ਦੇ ਰਾਸ਼ਟਰਪਤੀ ਦਾ ਹੈਲੀਕਾਪਟਰ ਕ੍ਰੈਸ਼ ਹੋਣ ਮਗਰੋਂ ਬਹੁਤ ਸਾਰੇ ਇੰਟਰਨੈੱਟ ਯੂਜ਼ਰਸ ਇਸ ਨੂੰ ਮੋਸਾਦ ਦਾ ਕਾਰਨਾਮਾ ਦੱਸ ਰਹੇ ਹਨ। 

PunjabKesari

ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਧਾਰਮਿਕ ਡੇਰੇ 'ਚ ਸਮਾਗਮ ਦੌਰਾਨ ਹੋਇਆ ਧਮਾਕਾ! ਪੈ ਗਈਆਂ ਭਾਜੜਾਂ (ਵੀਡੀਓ)

ਜ਼ਿਕਰਯੋਗ ਹੈ ਕਿ ਇਜ਼ਰਾਈਲ ਵੱਲੋਂ ਸੀਰੀਆ ਵਿਚ ਈਰਾਨ ਦੀ ਅੰਬੈਸੀ 'ਤੇ ਕੀਤੇ ਹਮਲੇ ਦੇ ਜਵਾਬ ਵਿਚ 14 ਅਪ੍ਰੈਲ ਨੂੰ ਈਰਾਨ ਨੇ 300 ਤੋਂ ਵੱਧ ਡ੍ਰੋਨ ਅਤੇ ਮਿਜ਼ਾਈਲਾਂ ਇਜ਼ਰਾਈਲ 'ਤੇ ਹਮਲਾ ਕੀਤਾ। ਹਾਲਾਂਕਿ ਇਜ਼ਰਾਈਲ ਨੇ ਕਦੇ ਨਹੀਂ ਮੰਨਿਆ ਕਿ ਉਸ ਨੇ ਈਰਾਨ ਦੀ ਅੰਬੈਸੀ 'ਤੇ ਹਮਲਾ ਕੀਤਾ ਹੈ। ਦੂਜੇ ਪਾਸੇ ਈਰਾਨ ਨੇ ਪਹਿਲੀ ਵਾਰ ਇਜ਼ਰਾਈਲ 'ਤੇ ਸਿੱਧਾ ਹਮਲਾ ਕੀਤਾ ਸੀ। ਇਸ ਤੋਂ ਪਹਿਲਾਂ ਇਹ ਦੋਵੇਂ ਦੇਸ਼ ਹੀ ਬਿਨਾਂ ਜ਼ਿੰਮੇਵਾਰੀ ਲਏ ਇਕ ਦੂਜੇ ਦੇ ਟਿਕਾਣਿਆਂ 'ਤੇ ਹਮਲੇ ਕਰਦੇ ਰਹੇ ਹਨ। 

ਐਤਵਾਰ ਨੂੰ ਈਰਾਨ ਦੇ ਰਾਸ਼ਟਰਪਤੀ ਇਬਰਾਹਿਮ ਰਾਇਸੀ ਨੂੰ ਲੈ ਕੇ ਜਾ ਰਿਹਾ ਹੈਲੀਕਾਪਟਰ ਕ੍ਰੈਸ਼ ਹੋ ਗਿਆ ਹੈ। ਰਾਇਸੀ ਪੂਰਬੀ ਅਜ਼ਰਬਾਈਜਾਨ ਦੇ ਦੌਰੇ ’ਤੇ ਸਨ। ਸਰਕਾਰੀ ਟੀ.ਵੀ. ਨੇ ਦੱਸਿਆ ਕਿ ਇਹ ਘਟਨਾ ਈਰਾਨ ਦੀ ਰਾਜਧਾਨੀ ਤਹਿਰਾਨ ਤੋਂ ਲਗਭਗ 600 ਕਿਲੋਮੀਟਰ ਉੱਤਰ-ਪੱਛਮ ’ਚ ਅਜ਼ਰਬਾਈਜਾਨ ਦੀ ਸਰਹੱਦ ’ਤੇ ਸਥਿਤ ਜੁਲਫਾ ਸ਼ਹਿਰ ਨੇੜੇ ਵਾਪਰੀ। ਬਾਅਦ ’ਚ ਟੀ.ਵੀ. ਨੇ ਦੱਸਿਆ ਕਿ ਇਹ ਘਟਨਾ ਉਜ਼ੀ ਨੇੜੇ ਵਾਪਰੀ ਹੈ।

ਸਰਕਾਰੀ ਨਿਊਜ਼ ਏਜੰਸੀ ‘ਇਰਨਾ’ ਮੁਤਾਬਕ ਰਾਇਸੀ ਈਰਾਨ ਦੇ ਵਿਦੇਸ਼ ਮੰਤਰੀ ਹੁਸੈਨ, ਪੂਰਬੀ ਅਜ਼ਰਬਾਈਜਾਨ ਦੇ ਗਵਰਨਰ ਤੇ ਹੋਰ ਅਧਿਕਾਰੀਆਂ ਨਾਲ ਸਫਰ ਕਰ ਰਹੇ ਸਨ। ਇਕ ਸਥਾਨਕ ਸਰਕਾਰੀ ਅਧਿਕਾਰੀ ਨੇ ਘਟਨਾ ਦਾ ਵਰਣਨ ਕਰਨ ਲਈ ‘ਹਾਦਸਾ’ ਸ਼ਬਦ ਦੀ ਵਰਤੋਂ ਕੀਤੀ ਪਰ ਉਸ ਨੇ ਮੰਨਿਆ ਕਿ ਉਹ ਅਜੇ ਤੱਕ ਘਟਨਾ ਵਾਲੀ ਥਾਂ ’ਤੇ ਨਹੀਂ ਪਹੁੰਚਿਆ ਹੈ।

ਇਹ ਖ਼ਬਰ ਵੀ ਪੜ੍ਹੋ - NRI ਦੀ ਪਤਨੀ ਦੇ ਕਤਲਕਾਂਡ 'ਚ ਹੋਇਆ ਵੱਡਾ ਖ਼ੁਲਾਸਾ

ਗ੍ਰਹਿ ਮੰਤਰੀ ਅਹਿਮਦ ਵਾਹਿਦੀ ਨੇ ਸਰਕਾਰੀ ਟੀ.ਵੀ. ’ਤੇ ਕਿਹਾ ਕਿ ਰਾਸ਼ਟਰਪਤੀ ਅਤੇ ਕੁਝ ਹੋਰ ਲੋਕ ਹੈਲੀਕਾਪਟਰ ਰਾਹੀਂ ਵਾਪਸ ਆ ਰਹੇ ਸਨ। ਖਰਾਬ ਮੌਸਮ ਤੇ ਧੁੰਦ ਕਾਰਨ ਹੈਲੀਕਾਪਟਰ ਦੀ ਐਮਰਜੈਂਸੀ ਲੈਂਡਿੰਗ ਕਰਨੀ ਪਈ। ਵੱਖ-ਵੱਖ ਬਚਾਅ ਟੀਮਾਂ ਇਲਾਕੇ ’ਚ ਗਈਆਂ ਹਨ ਪਰ ਖਰਾਬ ਮੌਸਮ ਤੇ ਧੁੰਦ ਕਾਰਨ ਉਨ੍ਹਾਂ ਨੂੰ ਹੈਲੀਕਾਪਟਰਾਂ ਤੱਕ ਪਹੁੰਚਣ ’ਚ ਸਮਾਂ ਲੱਗ ਸਕਦਾ ਹੈ। ਇਲਾਕਾ ਤੰਗ ਹੈ ਅਤੇ ਪਹੁੰਚਣਾ ਮੁਸ਼ਕਲ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News