24 ਘੰਟਿਆਂ ''ਚ 900 ਤੋਂ ਵਧੇਰੇ ਸ਼ਰਣਾਰਥੀ ਸੀਰੀਆ ਪਰਤੇ
Tuesday, Feb 12, 2019 - 11:58 PM (IST)
ਮਾਸਕੋ— ਸੀਰੀਆ 'ਚ ਪਿਛਲੇ 24 ਘੰਟਿਆਂ ਦੌਰਾਨ ਲੇਬਨਾਨ ਤੇ ਜਾਰਡਨ ਤੋਂ ਕਰੀਬ 900 ਸੀਰੀਆਈ ਸ਼ਰਣਾਰਥੀ ਸਵਦੇਸ਼ ਪਰਤੇ ਹਨ। ਰੂਸੀ ਰੱਖਿਆ ਮੰਤਰਾਲੇ ਦੇ ਸ਼ਰਣਾਰਥੀ ਆਸ਼ਰਮ ਕੇਂਦਰ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ।
ਇਕ ਨਿਊਜ਼ ਚੈਨਲ ਨੇ ਦੱਸਿਆ ਕਿ ਪਿਛਲੇ 24 ਘੰਟਿਆਂ ਦੌਰਾਨ 902 ਸ਼ਰਣਾਰਥੀ ਸਵਦੇਸ਼ ਪਰਤੇ ਹਨ, ਜਿਨ੍ਹਾਂ 'ਚੋਂ ਲੇਬਨਾਨ ਤੋਂ 52 ਔਰਤਾਂ ਤੇ 89 ਬੱਚਿਆਂ ਸਣੇ 147 ਲੋਕ ਤੇ ਜਾਰਡਨ ਤੋਂ 218 ਔਰਤਾਂ ਤੇ 371 ਬੱਚਿਆਂ ਸਣੇ 728 ਸ਼ਰਣਾਰਥੀ ਸਵਦੇਸ਼ ਪਰਤੇ ਹਨ। ਇਸ ਤੋਂ ਇਲਾਵਾ ਅੰਦਰੂਨੀ ਰੂਪ ਨਾਲ ਬੇਘਰ 35 ਸੀਰੀਆਈ ਵੀ ਸਰਦੇਸ਼ ਪਰਤ ਆਏ ਹਨ। ਇਸ ਵਿਚਾਲੇ ਰੂਸ ਦੇ ਕਾਦਿਰੋਵ ਸੂਬਾਈ ਪਬਲਿਕ ਫੰਡ ਨੇ ਮਨੁੱਖੀ ਕਦਮ ਚੁੱਕਦੇ ਹੋਏ ਅਲੇਪੋ ਸੂਬੇ ਦੇ ਲੋਕਾਂ ਵਿਚਾਲੇ ਇਕ ਟਨ ਬ੍ਰੈੱਡ ਵੰਡੇ।
