ਪਾਕਿ ਦੇ 90 ਫੀਸਦੀ ਤੋਂ ਜ਼ਿਆਦਾ ਵਿਦਿਆਰਥੀ ਗਣਿਤ ਤੇ ਵਿਗਿਆਨ ''ਚ ਕਮਜ਼ੋਰ : ਦੇਸ਼ ਵਿਆਪੀ ਅਧਿਐਨ
Saturday, Jan 22, 2022 - 01:46 AM (IST)
ਕਰਾਚੀ-ਪਾਕਿਸਤਾਨ 'ਚ ਪ੍ਰਾਇਮਰੀ ਅਤੇ ਲੋਅਰ-ਸੈਕੰਡਰੀ ਸਕੂਲਾਂ ਦੇ 90 ਫੀਸਦੀ ਤੋਂ ਜ਼ਿਆਦਾ ਵਿਦਿਆਰਥੀ ਕਮਜ਼ੋਰ ਹਨ ਜਾਂ ਉਨ੍ਹਾਂ 'ਚ ਗਣਿਤ ਅਤੇ ਵਿਗਿਆਨ ਦੀ ਬੁਨਿਆਦੀ ਸਮਝ ਦੀ ਕਮੀ ਹੈ। ਮੀਡੀਆ ਦੀਆਂ ਖ਼ਬਰਾਂ 'ਚ ਇਕ ਯੂਨੀਵਰਸਿਟੀ ਦੇ ਦੇਸ਼ ਵਿਆਪੀ ਅਧਿਐਨ ਦਾ ਹਵਾਲਾ ਦਿੰਦੇ ਹੋਏ ਇਹ ਗੱਲ ਕਹੀ ਗਈ।
ਇਹ ਵੀ ਪੜ੍ਹੋ : ਬਾਈਡੇਨ ਪ੍ਰਸ਼ਾਸਨ ਨੇ ਵਿਦੇਸ਼ੀ ਵਿਦਿਆਰਥੀਆਂ ਨੂੰ ਆਕਰਸ਼ਿਤ ਕਰਨ ਲਈ ਨੀਤੀਗਤ ਬਦਲਾਵਾਂ ਦਾ ਕੀਤਾ ਐਲਾਨ
ਅਖ਼ਬਾਰ 'ਦਿ ਨਿਊਜ਼ ਇੰਟਰਨੈਸ਼ਨਲ' ਦੀ ਖ਼ਬਰ ਮੁਤਾਬਕ ਆਗਾ ਖਾਨ ਯੂਨੀਵਰਸਿਟੀ ਦੇ 'ਇੰਸਟੀਚਿਊਟ ਫ਼ਾਰ ਐਜੂਕੇਸ਼ਨ ਡਿਵੈੱਲਪਮੈਂਟ ਪਾਕਿਸਤਾਨ (ਆਈ.ਈ.ਡੀ.) ਵੱਲੋਂ ਕੀਤੇ ਗਏ ਅਧਿਐਨ 'ਚ ਇਹ ਵੀ ਪਾਇਆ ਗਿਆ ਹੈ ਕਿ 50 ਵਿਦਿਆਰਥੀਆਂ 'ਚੋਂ ਸਿਰਫ ਇਕ ਕੋਲ ਸ਼ਬਦਾਂ 'ਚ ਲਿਖੀ ਗਈ ਗਿਣਤੀ ਨੂੰ ਰੂਪਾਂ 'ਚ ਬਦਲਣ ਦੀ ਬੁਨਿਆਦੀ ਸਮਰਥਾ ਸੀ। ਅਧਿਐਨ ਤਹਿਤ ਦੇਸ਼ ਭਰ ਦੇ 153 ਸਰਕਾਰੀ ਅਤੇ ਨਿੱਜੀ ਸਕੂਲਾਂ 'ਚ ਜਮਾਤ ਪੰਜ, ਛੇ ਅਤੇ ਅੱਠ ਦੇ 15,000 ਤੋਂ ਜ਼ਿਆਦਾ ਵਿਦਿਆਰਥੀਆਂ ਨੇ ਗਣਿਤ ਅਤੇ ਵਿਗਿਆਨ 'ਚ ਮਿਆਰੀ ਟੈਸਟਾਂ ਹਿੱਸਾ ਲਿਆ।
ਇਹ ਵੀ ਪੜ੍ਹੋ : ਹੁਣ ਕੋਵਿਡ ਟੀਕੇ ਦੀ ਬੂਸਟਰ ਖੁਰਾਕ ਦਿੱਤੀ ਜਾਣੀ ਚਾਹੀਦੀ ਹੈ : WHO
ਪਾਕਿਸਤਾਨ ਦੇ ਉੱਚ ਸਿੱਖਿਆ ਕਮਿਸ਼ਨ ਵੱਲੋਂ ਵਿੱਤ ਪੋਸ਼ਿਤ ਅਧਿਐਨ ਮੁਤਾਬਕ ਜਦ ਮੁਲਾਂਕਣ ਕੀਤਾ ਗਿਆ ਤਾਂ ਵਿਦਿਆਰਥੀਆਂ ਦਾ ਗਣਿਤ 'ਚ ਔਸਤ ਅੰਕ 100 'ਚੋਂ 27 ਸੀ ਜਦਕਿ ਵਿਗਿਆਨ 'ਚ ਔਸਤ ਅੰਕ 100 'ਚੋਂ 34 ਰਿਹਾ। ਸਿਰਫ਼ ਇਕ ਫੀਸਦੀ ਵਿਦਿਆਰਥੀਆਂ ਨੇ ਕਿਸੇ ਵੀ ਵਿਸ਼ੇ 'ਚ 80 ਤੋਂ ਜ਼ਿਆਦਾ ਅੰਕ ਹਾਸਲ ਕੀਤੇ, ਜਿਸ ਨੂੰ ਖੋਜਕਰਤਾਵਾਂ ਨੇ 'ਸ਼ਾਨਦਾਰ ਸਮਝ' ਕਿਹਾ ਹੈ। ਅਧਿਐਨ 'ਚ ਕਿਹਾ ਗਿਆ ਹੈ ਕਿ ਨਿੱਜੀ ਸਕੂਲਾਂ 'ਚ ਔਸਤ ਅੰਕ ਸਰਕਾਰੀ ਸਕੂਲਾਂ ਦੀ ਤੁਲਨਾ 'ਚ ਜ਼ਿਆਦਾ ਸਨ ਪਰ ਕਿਸੇ ਵੀ ਵਿਸ਼ੇ 'ਚ 40 ਤੋਂ ਜ਼ਿਆਦਾ ਨਹੀਂ ਸਨ।
ਇਹ ਵੀ ਪੜ੍ਹੋ : ਵਿਧਾਨ ਸਭਾ ਚੋਣਾਂ ਲਈ ਭਾਜਪਾ ਵੱਲੋਂ ਇਕ ਹੋਰ ਉਮੀਦਵਾਰ ਦਾ ਐਲਾਨ, ਅਸ਼ਵਨੀ ਸ਼ਰਮਾ ਪਠਾਨਕੋਟ ਤੋਂ ਲੜਨਗੇ ਚੋਣ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।