ਅਮਰੀਕਾ-ਮੈਕਸੀਕੋ ਸਰਹੱਦ ’ਤੇ ਇਕ ਦਿਨ ’ਚ 800 ਤੋਂ ਵੱਧ ਪ੍ਰਵਾਸੀ ਬੱਚਿਆਂ ਨੂੰ ਗਿਆ ਰੋਕਿਆ

08/06/2021 9:47:50 PM

ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)-ਅਮਰੀਕਾ ’ਚ ਮੈਕਸੀਕੋ ਦੀ ਸਰਹੱਦ ਰਸਤੇ ਦਾਖ਼ਲ ਹੋਣ ਵਾਲੇ ਗ਼ੈਰ-ਕਾਨੂੰਨੀ ਇਕੱਲੇ ਬੱਚਿਆਂ ਦੀ ਗਿਣਤੀ ’ਚ ਲਗਾਤਾਰ ਵਾਧਾ ਹੋ ਰਿਹਾ ਹੈ। ਇਸ ਸਬੰਧੀ ਅਮਰੀਕੀ ਕਸਟਮਜ਼ ਐਂਡ ਬਾਰਡਰ ਪ੍ਰੋਟੈਕਸ਼ਨ (ਸੀ. ਬੀ. ਪੀ.) ਨੇ ਜਾਣਕਾਰੀ ਦਿੱਤੀ ਕਿ ਬੁੱਧਵਾਰ ਨੂੰ ਅਮਰੀਕਾ-ਮੈਕਸੀਕੋ ਸਰਹੱਦ 'ਤੇ ਤਕਰੀਬਨ 834 ਇਕੱਲੇ ਨਾਬਾਲਗਾਂ ਨੂੰ ਰੋਕਿਆ ਹੈ। ਇਸ ਸਬੰਧੀ ਅੰਕੜਿਆਂ ਅਨੁਸਾਰ ਪਿਛਲੇ ਮਹੀਨੇ ਇਮੀਗ੍ਰੇਸ਼ਨ ਅਧਿਕਾਰੀਆਂ ਵੱਲੋਂ 19,000 ਤੋਂ ਵੱਧ ਅਮਰੀਕਾ ’ਚ ਦਾਖਲ ਹੋ ਰਹੇ ਇਕੱਲੇ ਬੱਚਿਆਂ ਨੂੰ ਰੋਕਿਆ ਗਿਆ ਹੈ। ਸੀ. ਬੀ. ਪੀ. ਵੱਲੋਂ ਅਪ੍ਰੈਲ ’ਚ 17,144 (ਪ੍ਰਤੀ ਦਿਨ 571), ਮਈ ’ਚ 14,137 (ਪ੍ਰਤੀ ਦਿਨ 456) ਅਤੇ ਜੂਨ ’ਚ 15,253 (ਪ੍ਰਤੀ ਦਿਨ 508) ਇਕੱਲੇ ਪ੍ਰਵਾਸੀ ਬੱਚਿਆਂ ਨੂੰ ਰੋਕਿਆ ਗਿਆ ਹੈ। ਵੀਰਵਾਰ ਨੂੰ ਜਾਰੀ ਕੀਤੇ ਗਏ ਅੰਕੜਿਆਂ ਨੇ ਇਹ ਵੀ ਖੁਲਾਸਾ ਕੀਤਾ ਕਿ ਸੀ. ਬੀ. ਪੀ. ਵੱਲੋਂ ਰੱਖੇ ਗਏ ਬੱਚਿਆਂ ਦੀ ਗਿਣਤੀ ਮਈ ਦੇ ਅਖੀਰ ਤੋਂ ਚਾਰ ਗੁਣਾ ਵਧ ਗਈ ਹੈ।

ਇਹ ਵੀ ਪੜ੍ਹੋ : ਮਹਿੰਗਾਈ ਨਾਲ ਜੂਝ ਰਹੇ ਇਸ ਦੇਸ਼ ਨੇ ਬਦਲੀ ਕਰੰਸੀ, 10 ਲੱਖ ਦਾ ਨੋਟ ਬਣਿਆ ਸਿਰਫ 1 ਰੁਪਿਆ

ਅੰਕੜਿਆਂ ਅਨੁਸਾਰ 27 ਮਈ ਨੂੰ 635 ਬੱਚੇ ਸੀ. ਬੀ. ਪੀ. ਦੀ ਹਿਰਾਸਤ ’ਚ ਸਨ।  ਬੁੱਧਵਾਰ ਤੱਕ ਇਹ ਗਿਣਤੀ ਵਧ ਕੇ 2,784 ਹੋ ਗਈ ਸੀ। ਮੌਜੂਦਾ ਡੀ. ਐੱਚ. ਐੱਸ. ਨੀਤੀ ਦੇ ਤਹਿਤ 18 ਸਾਲ ਤੋਂ ਘੱਟ ਉਮਰ ਦੇ ਗੈਰ-ਕਾਨੂੰਨੀ ਪ੍ਰਵਾਸੀ ਬੱਚੇ, ਜਿਨ੍ਹਾਂ ਦੇ ਨਾਲ ਸੀ. ਬੀ. ਪੀ. ਵੱਲੋਂ ਫੜੇ ਜਾਣ ਸਮੇਂ ਮਾਪੇ ਜਾਂ ਸਰਪ੍ਰਸਤ ਨਹੀਂ ਹੁੰਦੇ, ਨੂੰ 72 ਘੰਟਿਆਂ ਦੇ ਅੰਦਰ ਐੱਚ. ਐੱਚ. ਐੱਸ. ਵਿੱਚ ਤਬਦੀਲ ਕਰਨ ਦੀ ਲੋੜ ਹੁੰਦੀ ਹੈ। ਫਿਰ ਇਨ੍ਹਾਂ ਬੱਚਿਆਂ ਦੀ ਕੋਵਿਡ-19 ਲਈ ਜਾਂਚ ਕੀਤੀ ਜਾਂਦੀ ਹੈ ਅਤੇ ਬੱਚਿਆਂ ਨੂੰ ਉਦੋਂ ਤੱਕ ਵੱਖ ਰੱਖਿਆ ਜਾਂਦਾ ਹੈ, ਜਦੋਂ ਤੱਕ ਇਨ੍ਹਾਂ ਨੂੰ ਅਮਰੀਕਾ ’ਚ ਕਿਸੇ ਸਪਾਂਸਰ ਨਾਲ ਨਹੀਂ ਰੱਖਿਆ ਜਾਂਦਾ।


Manoj

Content Editor

Related News