ਕਜ਼ਾਕਿਸਤਾਨ ''ਚ 3500 ਤੋਂ ਵੱਧ ਲੋਕਾਂ ਨੂੰ ਲਿਆ ਗਿਆ ਹਿਰਾਸਤ ''ਚ

Thursday, Jan 13, 2022 - 11:02 AM (IST)

ਕਜ਼ਾਕਿਸਤਾਨ ''ਚ 3500 ਤੋਂ ਵੱਧ ਲੋਕਾਂ ਨੂੰ ਲਿਆ ਗਿਆ ਹਿਰਾਸਤ ''ਚ

ਨੂਰ-ਸੁਲਤਾਨ (ਵਾਰਤਾ): ਕਜ਼ਾਕਿਸਤਾਨ ਦੇ ਕਜ਼ਾਖ ਸ਼ਹਿਰ ਦੇ ਸ਼ਿਆਮਕੇਂਟ ਵਿੱਚ ਅਸ਼ਾਂਤੀ ਫੈਲਾਉਣ ਦੇ ਸਬੰਧ ਵਿੱਚ 3,500 ਤੋਂ ਵੱਧ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਸਥਾਨਕ ਮੀਡੀਆ ਨੇ ਸ਼ਹਿਰ ਦੇ ਕਮਾਂਡੈਂਟ ਦਫਤਰ ਦੇ ਮੁਖੀ ਯੇਰਲੀ ਜੁਮਾਖਾਨਬੇਤੋਵ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ। 

ਪੜ੍ਹੋ ਇਹ ਅਹਿਮ ਖ਼ਬਰ- ਅਮਰੀਕੀ ਸੰਸਦ ਮੈਂਬਰ ਨੇ ਭਾਰਤ ਵਿਰੁੱਧ 'CATSA' ਪਾਬੰਦੀ ਹਟਾਉਣ ਦਾ ਕੀਤਾ ਸਮਰਥਨ

ਇਸ ਤੋਂ ਪਹਿਲਾਂ ਸਥਾਨਕ ਅਧਿਕਾਰੀਆਂ ਨੇ ਦੱਸਿਆ ਸੀ ਕਿ ਸ਼ਹਿਰ ਵਿੱਚ ਹਿੰਸਾ ਵਿਚ ਤਬਦੀਲ ਵਿਰੋਧ ਪ੍ਰਦਰਸ਼ਨ ਵਿਚ 2,700 ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਸੀ ਅਤੇ ਸ਼ਹਿਰ ਵਿਚ ਹਿੰਸਕ ਘਟਨਾਵਾਂ ਦੌਰਾਨ 45 ਪੁਲਸ ਮੁਲਾਜ਼ਮ ਜ਼ਖ਼ਮੀ ਹੋਏ ਸਨ। ਉਨ੍ਹਾਂ ਨੇ ਕਿਹਾ ਕਿ ਸ਼ਿਆਮਕੇਂਟ ਸ਼ਹਿਰ ਵਿੱਚ ਸਥਿਤੀ ਕਾਬੂ ਹੇਠ ਹੈ। ਸ਼ਹਿਰ ਵਿੱਚ ਹਿੰਸਕ ਘਟਨਾਵਾਂ ਅਤੇ ਅਸ਼ਾਂਤੀ ਤੋਂ ਬਾਅਦ ਹੁਣ ਤੱਕ 3520 ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਹੁਣ ਤੱਕ 366 ਨਾਗਰਿਕਾਂ ਨੂੰ ਜਵਾਬਦੇਹ ਠਹਿਰਾਇਆ ਗਿਆ ਹੈ। ਇਨ੍ਹਾਂ ਵਿੱਚੋਂ 271 ਵਿਰੁੱਧ ਗ੍ਰਿਫ਼ਤਾਰੀ ਦਾ ਫ਼ੈਸਲਾ ਲਿਆ ਗਿਆ ਹੈ, 40 ਨੂੰ ਜੁਰਮਾਨਾ ਅਤੇ 55 ਨੂੰ ਚਿਤਾਵਨੀ ਦਿੱਤੀ ਗਈ ਹੈ।


author

Vandana

Content Editor

Related News