ਨਵੇਂ ਅੰਕੜਿਆਂ ''ਚ ਕੋਰੋਨਾ ਕਾਰਨ ਬਿ੍ਰਟੇਨ ''ਚ 30 ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਮੌਤ

Tuesday, May 05, 2020 - 07:48 PM (IST)

ਨਵੇਂ ਅੰਕੜਿਆਂ ''ਚ ਕੋਰੋਨਾ ਕਾਰਨ ਬਿ੍ਰਟੇਨ ''ਚ 30 ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਮੌਤ

ਲੰਡਨ - ਬਿ੍ਰਟੇਨ ਵਿਚ ਨਵੇਂ ਅੰਕੜਿਆਂ ਤੋਂ ਪਤਾ ਲੱਗਾ ਹੈ ਕਿ ਦੇਸ਼ ਵਿਚ ਕੋਰੋਨਾਵਾਇਰਸ ਇਨਫੈਕਸ਼ਨ ਨਾਲ 30,000 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਿਹੜੇ ਕਿ ਅਧਿਕਾਰਕ ਅੰਕੜਿਆਂ ਤੋਂ ਕਿਤੇ ਜ਼ਿਆਦਾ ਹੈ। ਰਾਸ਼ਟਰੀ ਅੰਕੜਿਆਂ ਬਾਰੇ ਜਾਣਕਾਰੀ ਰੱਖਣ ਵਾਲੇ ਦਫਤਰ (ਨੈਸ਼ਨਲ ਸਟੈਟੀਕਟਿਕਸ ਆਫਿਸ) ਨੇ ਆਖਿਆ ਕਿ ਕੋਵਿਡ-19 ਕਾਰਨ ਇੰਗਲੈਂਡ ਅਤੇ ਵੇਲਸ ਵਿਚ 24 ਅਪ੍ਰੈਲ ਤੱਕ 29,710 ਲੋਕਾਂ ਦੀ ਮੌਤਾਂ ਹੋਈ ਹੈ ਜਦਕਿ ਇਸ ਮਿਆਦ ਦੇ ਅਧਿਕਾਰਕ ਤੌਰ 'ਤੇ ਅੰਕੜਿਆਂ ਵਿਚ 22,173 ਲੋਕਾਂ ਦੀ ਮੌਤ ਦੀ ਗੱਲ ਕਹੀ ਗਈ ਹੈ। ਭਾਵ ਸਟੈਟੀਕਟਿਕਸ ਆਫਿਸ ਦੇ ਅੰਕੜੇ ਸਰਕਾਰੀ ਅੰਕੜਿਆਂ ਤੋਂ 34 ਫੀਸਦੀ ਜ਼ਿਆਦਾ ਹਨ।

PunjabKesari

ਸਕਾਟਲੈਂਡ ਅਤੇ ਨਾਰਦਨ ਆਇਰਲੈਂਡ ਦੇ ਅੰਕੜੇ ਅਲੱਗ ਤੋਂ ਜਮ੍ਹਾ ਕੀਤੇ ਗਏ ਹਨ ਜਿਸ ਤੋਂ ਬਾਅਦ ਅੰਕੜਾ 30,000 ਤੋਂ ਪਾਰ ਪਹੁੰਚ ਗਿਆ ਹੈ। ਬਿ੍ਰਟੇਨ ਦੇ ਅਧਿਕਾਰਕ ਅੰਕੜਿਆਂ ਮੁਤਾਬਕ ਹੁਣ ਤੱਕ 1 ਲੱਖ 90 ਹਜ਼ਾਰ ਤੋਂ ਜ਼ਿਆਦਾ ਕੋਰੋਨਾ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ ਜਿਨ੍ਹਾਂ ਵਿਚੋਂ 28,734 ਲੋਕਾਂ ਦੀ ਮੌਤ ਹੋ ਚੁੱਕੀ ਹੈ।ਸਟੈਟੀਕਟਿਕਸ ਦਫਤਰ ਦੇ ਅੰਕੜੇ ਵਿਚ ਉਨਾਂ ਮੌਤਾਂ ਦੀ ਗਿਣਤੀ ਨੂੰ ਵੀ ਸ਼ਾਮਲ ਕੀਤਾ ਗਿਆ ਹੈ ਜੋ ਕੋਵਿਡ-19 ਦੇ ਸ਼ੱਕੀ ਸਨ ਅਤੇ ਉਨ੍ਹਾਂ ਦੀ ਜਾਂਚ ਨਹੀਂ ਹੋਈ ਸੀ।


author

Khushdeep Jassi

Content Editor

Related News