ਮਾਸਕੋ ''ਚ ਲਾਕਡਾਊਨ ਦੇ ਉਲੰਘਣ ''ਤੇ 30 ਹਜ਼ਾਰ ਲੋਕਾਂ ਨੂੰ ਜੁਰਮਾਨਾ

05/01/2020 4:32:43 PM

ਮਾਸਕੋ- ਰੂਸ ਦੀ ਰਾਜਧਾਨੀ ਮਾਸਕੋ ਵਿਚ ਕੋਰੋਨਾ ਵਾਇਰਸ ਦੇ ਕਾਰਣ ਲਾਏ ਗਏ ਲਾਕਡਾਊਨ ਦੇ ਉਲੰਘਣ ਵਿਚ 30,000 ਤੋਂ ਵਧੇਰੇ ਲੋਕਾਂ ਨੂੰ ਜੁਰਮਾਨਾ ਲਾਇਆ ਗਿਆ ਹੈ। ਰੂਸੀ ਸਰਕਾਰ ਦੇ ਮੰਤਰੀ ਤੇ ਕੰਟਰੋਲ ਡਾਇਰੈਕਟੋਰੇਟ ਦੇ ਮੁਖੀ ਯੇਵਗੇਨੀ ਡੇਂਚੀਕੋਵ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਬੁੱਧਵਾਰ ਨੂੰ 1,353 ਲੋਕਾਂ 'ਤੇ ਜੁਰਮਾਨਾ ਲਾਇਆ ਗਿਆ। 

ਉਹਨਾਂ ਦੱਸਿਆ ਕਿ ਮੇਅਰ ਦੇ ਘਰ ਤੋਂ ਨਾ ਨਿਕਲਣ ਦੇ ਹੁਕਮ ਦੇ ਬਾਵਜੂਦ ਲੋਕ ਘਰਾਂ ਵਿਚੋਂ ਬਾਹਰ ਨਿਕਲਣ ਦਾ ਸਹੀ ਕਾਰਣ ਨਹੀਂ ਦੱਸ ਰਹੇ ਹਨ ਤੇ ਅਜੇ ਤੱਕ 30 ਹਜ਼ਾਰ ਤੋਂ ਵਧੇਰੇ ਲੋਕਾਂ ਨੂੰ ਲਾਕਡਾਊਨ ਦੇ ਉਲੰਘਣ ਦਾ ਦੋਸ਼ੀ ਪਾਇਆ ਗਿਆ ਹੈ। ਅਧਿਕਾਰੀਆਂ ਮੁਤਾਬਕ ਕੋਰੋਨਾ ਵਾਇਰਸ ਦੇ ਜੋਖਿਮ ਦੇ ਵਿਚਾਲੇ ਰਾਜਧਾਨੀ ਵਿਚ ਲਾਕਡਾਊਨ ਦਾ ਉਲੰਘਣ ਲਗਾਤਾਰ ਹੋ ਰਿਹਾ ਹੈ। ਉਹਨਾਂ ਨੇ ਕਿਹਾ ਕਿ ਲੋਕਾਂ ਦਾ ਬੱਚਿਆਂ ਦੇ ਨਾਲ ਸੈਰ ਕਰਨਾ, ਬਾਹਰ ਟਹਿਲਣਾ ਤੇ ਦੋਸਤਾਂ ਨਾਲ ਮਿਲਣਾ ਲਗਾਤਾਰ ਜਾਰੀ ਹੈ। ਆਈਸੋਲੇਸ਼ਨ ਤੇ ਕੁਆਰੰਟੀਨ ਦਾ ਵੀ ਲਗਾਤਾਰ ਉਲੰਘਣ ਹੋ ਰਿਹਾ ਹੈ। ਉਹਨਾਂ ਕਿਹਾ ਕਿ ਕੋਰੋਨਾ ਵਾਇਰਸ ਇਨਫੈਕਸ਼ਨ ਤੇ ਹੋਰ ਸਾਹ ਸਬੰਧੀ ਦਿੱਕਤਾਂ ਦੇ ਨਾਲ 2500 ਤੋਂ ਵਧੇਰੇ ਮਰੀਜ਼ਾਂ, ਉਹਨਾਂ ਦੇ ਪਰਿਵਾਰ ਵਾਲਿਆਂ ਦੀ ਕੈਮਰਿਆਂ ਤੇ ਹੋਰ ਆਈਟੀ ਪ੍ਰਣਾਲੀਆਂ ਰਾਹੀਂ ਨਿਗਰਾਨੀ ਸ਼ੁਰੂ ਕਰ ਦਿੱਤੀ ਗਈ ਹੈ। ਉਹਨਾਂ ਕਿਹਾ ਕਿ ਮਾਸਕੋ ਪੁਲਸ ਨੇ ਅਜੇ ਤੱਕ ਕੁਆਰੰਟੀਨ ਤੇ ਸਮਾਜਿਕ ਦੂਰੀ ਬਣਾਏ ਰੱਖਣ ਵਿਚ ਅਸਫਲ 600 ਕਾਰੋਬਾਰੀਆਂ 'ਤੇ ਜੁਰਮਾਨਾ ਲਾਇਆ ਹੈ। 

ਜ਼ਿਕਰਯੋਗ ਹੈ ਕਿ ਮਾਸਕੋ ਦੇ ਲੋਕਾਂ ਵਲੋਂ ਲਾਕਡਾਊਨ ਦਾ ਉਲੰਘਣ ਕਰਨ 'ਤੇ 4000 ਰੂਬਲ ਦਾ ਜੁਰਮਾਨਾ ਤੇ ਕਾਰੋਬਾਰੀਆਂ ਦੇ ਲਈ 3,00,000 ਤੋਂ 5,00,000 ਰੂਬਲ ਦੇ ਜੁਰਮਾਨੇ ਦੇ ਹੁਕਮ ਹਨ। ਰੂਸ ਦੀ ਰਾਜਧਾਨੀ ਵਿਚ 30 ਮਾਰਚ ਤੋਂ ਲਾਕਡਾਊਨ ਲਾਗੂ ਹੈ ਤੇ ਐਮਰਜੰਸੀ ਸਥਿਤੀ ਵਿਚ ਵੀ 100 ਮੀਟਰ ਦੇ ਦਾਇਰੇ ਵਿਚ ਕਰਿਆਨੇ ਦੀਆਂ ਦੁਕਾਨਾਂ ਤੇ ਦਵਾਈ ਦੀ ਖਰੀਦਦਾਰੀ, ਕਚਰੇ ਦਾ ਨਿਪਟਾਰਾ ਤੇ ਜਨਵਰਾਂ ਨੂੰ ਘੁੰਮਾਉਣ ਦੀ ਆਗਿਆ ਹੈ।


Baljit Singh

Content Editor

Related News