ਚਿਲੀ 'ਚ ਕੋਰੋਨਾ ਦੇ 3 ਹਜ਼ਾਰ ਤੋਂ ਵੱਧ ਨਵੇਂ ਮਾਮਲੇ, 45 ਹੋਰ ਮੌਤਾਂ
Wednesday, May 27, 2020 - 09:37 AM (IST)
ਸੈਂਟਿਯਾਗੋ— ਦੱਖਣੀ ਅਮਰੀਕੀ ਦੇਸ਼ ਚਿਲੀ 'ਚ ਕੋਰੋਨਾ ਵਾਇਰਸ (ਕੋਵਿਡ-19) ਦੇ 3,964 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਸੰਕ੍ਰਮਿਤਾਂ ਦੀ ਗਿਣਤੀ 77,961 ਹੋ ਗਈ ਹੈ। ਚਿਲੀ ਦੇ ਸਿਹਤ ਮੰਤਰਾਲਾ ਨੇ ਇਹ ਜਾਣਕਾਰੀ ਦਿੱਤੀ।
ਮੰਤਰਾਲਾ ਮੁਤਾਬਕ, ਕੋਰੋਨਾ ਵਾਇਰਸ ਨਾਲ 45 ਹੋਰ ਲੋਕਾਂ ਦੀ ਮੌਤ ਹੋਣ ਨਾਲ ਮ੍ਰਿਤਕਾਂ ਦੀ ਗਿਣਤੀ ਵੱਧ ਕੇ 806 ਹੋ ਗਈ ਹੈ। ਨਵੇਂ ਸੰਕ੍ਰਮਿਤਾਂ 'ਚੋਂ 3,618 'ਚ ਕੋਰੋਨਾ ਵਾਇਰਸ ਦੇ ਲੱਛਣ ਦੇਖੇ ਗਏ, ਜਦੋਂ ਕਿ 346 'ਚ ਕੋਈ ਲੱਛਣ ਨਜ਼ਰ ਨਹੀਂ ਹੈ। ਚਿਲੀ 'ਚ ਮਾਰਚ 'ਚ ਮਹਾਂਮਾਰੀ ਦੀ ਸ਼ੁਰੂਆਤ ਤੋਂ ਬਾਅਦ ਤੋਂ ਹੁਣ ਤੱਕ 30,915 ਕੋਰੋਨਾ ਸੰਕ੍ਰਮਿਤ ਠੀਕ ਹੋਏ ਹਨ। ਮੌਜੂਦਾ ਸਮੇਂ 1,029 ਕੋਰੋਨਾ ਮਰੀਜ਼ ਵੈਂਟੀਲੇਟਰ 'ਤੇ ਹਨ, ਜਿਨ੍ਹਾਂ 'ਚੋਂ 229 ਦੀ ਹਾਲਤ ਗੰਭੀਰ ਹੈ।
ਚਿਲੀ ਦੇ ਸਿਹਤ ਮੰਤਰੀ ਜੈਮੀ ਮੈਨਲਿਚ ਮੁਤਾਬਕ, ਦੇਸ਼ 'ਚ ਸਾਹ ਲੈਣ ਦੀ ਤਕਲੀਫ ਝੱਲ ਰਹੇ ਕੋਰੋਨਾ ਮਰੀਜ਼ਾਂ ਦੀ ਮਦਦ ਲਈ 'ਆਈ-ਫਲੋ ਆਕਸੀਜਨ' ਥੈਰੇਪੀ ਇਲਾਜ ਦੀ ਵਿਵਸਥਾ ਕੀਤੀ ਜਾ ਰਹੀ ਹੈ ਪਰ ਇਹ ਉਨ੍ਹਾਂ ਮਰੀਜ਼ਾਂ ਲਈ ਹੋਵੇਗਾ ਜਿਨ੍ਹਾਂ ਦੀ ਹਾਲਤ ਇੰਨੀ ਗੰਭੀਰ ਨਾ ਹੋਵੇ ਕਿ ਉਨ੍ਹਾਂ ਨੂੰ ਵੈਂਟੀਲੇਟਰ 'ਤੇ ਰੱਖਣ ਦੀ ਜ਼ਰੂਰਤ ਪਵੇ।