ਸਪੇਨ ਪਹੁੰਚਣ ਦੀ ਕੋਸ਼ਿਸ਼ ’ਚ 3,000 ਤੋਂ ਵੱਧ ਪ੍ਰਵਾਸੀਆਂ ਦੀ ਮੌਤ
Tuesday, Dec 30, 2025 - 03:58 AM (IST)
ਮੈਡਰਿਡ - ਸਪੇਨੀ ਪ੍ਰਵਾਸੀ ਅਧਿਕਾਰ ਸਮੂਹ ਕੋਮਿਨੈਂਡੋ ਫਰੋਂਟੇਰਾਸ (ਜਿਸ ਨੂੰ ਵਾਕਿੰਗ ਬਾਰਡਰ ਵੀ ਕਿਹਾ ਜਾਂਦਾ ਹੈ) ਦੁਆਰਾ ਸੋਮਵਾਰ ਨੂੰ ਜਾਰੀ ਕੀਤੀ ਗਈ ਇਕ ਰਿਪੋਰਟ ਦੇ ਅਨੁਸਾਰ ਇਸ ਸਾਲ ਸਪੇਨ ਵਿਚ ਦਾਖਲ ਹੋਣ ਦੀ ਕੋਸ਼ਿਸ਼ ’ਚ 3,000 ਤੋਂ ਵੱਧ ਪ੍ਰਵਾਸੀਆਂ ਦੀ ਮੌਤ ਹੋ ਗਈ ਹੈ।
ਰਿਪੋਰਟ ਵਿਚ ਕਿਹਾ ਗਿਆ ਹੈ ਕਿ 15 ਦਸੰਬਰ ਤੱਕ ਦਰਜ ਕੀਤੀਆਂ ਗਈਆਂ 3,090 ਮੌਤਾਂ ਵਿਚੋਂ ਜ਼ਿਆਦਾਤਰ ਅਫਰੀਕਾ ਤੋਂ ਸਪੇਨ ਦੇ ਕੈਨਰੀ ਟਾਪੂਆਂ ਤੱਕ ਜਾਣ ਵਾਲੇ ਅਟਲਾਂਟਿਕ ਸਮੁੰਦਰੀ ਰਸਤੇ ’ਤੇ ਹੋਈਆਂ, ਜਿਸ ਨੂੰ ਦੁਨੀਆ ਦੇ ਸਭ ਤੋਂ ਖਤਰਨਾਕ ਵਿਚੋਂ ਇਕ ਰਸਤਾ ਮੰਨਿਆ ਜਾਂਦਾ ਹੈ। ਮ੍ਰਿਤਕਾਂ ਵਿਚ 437 ਬੱਚੇ ਅਤੇ 192 ਔਰਤਾਂ ਸ਼ਾਮਲ ਸਨ।
