ਮਯਾਂਮਾਰ ''ਚ ਮੁਸਲਿਮਾਂ ਦੇ 2600 ਤੋਂ ਜ਼ਿਆਦਾ ਘਰ ਹੋਏ ਸੜ ਕੇ ਸੁਆਹ

09/03/2017 12:54:42 AM

ਬੰਗਲਾਦੇਸ਼— ਪੱਛਮੀ ਉੱਤਰੀ ਮਯਾਂਮਾਰ 'ਚ ਰਾਖਿਨੇ ਸਥਿਤ ਰੋਹਿੰਗਾ ਮੁਸਲਿਮ ਪ੍ਰਭਾਵਿਤ ਖੇਤਰਾਂ 'ਚ ਪਿਛਲੇ ਹਫਤੇ 2600 ਤੋਂ ਜ਼ਿਆਦਾ ਘਰਾਂ ਨੂੰ ਅੱਗ ਲਗਾ ਦਿੱਤੀ ਗਈ। ਇਹ ਜਾਣਕਾਰੀ ਸ਼ਨੀਵਾਰ ਨੂੰ ਉਥੋਂ ਦੀ ਸਰਕਾਰ ਵੱਲੋਂ ਦਿੱਤੀ ਗਈ। ਸੰਯੁਕਤ ਰਾਸ਼ਟਰ ਸ਼ਰਨਾਰਥੀ ਏਜੰਸੀ ਮੁਤਾਬਕ ਮਯਾਂਮਾਰ ਤੋਂ ਕਰੀਬ 58,600 ਰੋਹਿੰਗਾ ਮੁਸਲਿਮ ਗੁਆਂਢੀ ਦੇਸ਼ ਬੰਗਲਾਦੇਸ਼ ਭੱਜ ਗਏ ਸੀ।
ਮਯਾਂਮਾਰ ਦੇ ਅਧਿਕਾਰੀਆਂ ਨੇ ਅਰਾਕਨ ਰੋਹਿੰਗਾ ਸਲਵੇਸ਼ਨ ਆਰਮੀ ਸਮੂਹ 'ਤੇ ਰੋਹਿੰਗਾ ਮੁਸਲਿਮਾਂ ਦੇ ਘਰਾਂ ਨੂੰ ਅੱਗ ਲੱਗਾ ਦੇਣ ਦਾ ਦੋਸ਼ ਲਗਾਇਆ ਹੈ। ਦੂਜੇ ਪਾਸੇ ਸਮੂਹ ਨੇ ਪਿਛਲੇ ਹਫਤੇ ਸੁਰੱਖਿਆ ਚੌਂਕੀਆਂ 'ਤੇ ਹਮਲਿਆਂ ਦੀ ਜ਼ਿੰਮੇਵਾਰੀ ਲਈ ਹੈ, ਹਾਲਾਂਕਿ ਬੰਗਲਾਦੇਸ਼ ਭੱਜੇ ਰੋਹਿੰਗਾ ਮੁਸਲਿਮਾਂ ਨੇ ਇਨ੍ਹਾਂ ਹਮਲਿਆਂ ਲਈ ਮਯਾਂਮਾਰ ਦੀ ਫੌਜ ਨੂੰ ਇਹ ਕਹਿੰਦੇ ਹੋਏ ਜ਼ਿੰਮੇਵਾਰ ਠਹਿਰਾਇਆ ਹੈ ਕਿ ਫੌਜ ਉਨ੍ਹਾਂ ਨੂੰ ਇਥੋਂ ਸੱਦ ਕੇ ਬਾਹਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।
ਮਯਾਂਮਾਰ ਦੀ ਸਰਕਾਰੀ ਏਜੰਸੀ ਗਲੋਗਲ ਨਿਊ ਲਾਈਟ ਮੁਤਾਬਕ ਏ.ਆਰ.ਐੱਸ.ਏ. ਅੱਤਵਾਦੀਆਂ ਨੇ ਕੋਤਨਕਾਉਕ, ਮਾਇਨਲੁਤ ਅਤੇ ਕਿਕਾਨਪੀਨ ਪਿੰਡ ਅਤੇ ਮਾਉਂਗਵਾਟ ਦੇ ਦੋ ਵਾਰਡਾਂ 'ਚ ਕੁਲ 2625 ਘਰਾਂ 'ਚ ਅੱਗ ਲਗਾ ਦਿੱਤੀ। ਸਰਕਾਰ ਨੇ ਏ.ਆਰ.ਐੱਸ.ਏ. ਨੂੰ ਅੱਤਵਾਦੀ ਸੰਗਠਨ ਐਲਾਨ ਕਰ ਰੱਖਿਆ ਹੈ।


Related News