ਬੀਤੇ ਹਫ਼ਤੇ ਕੋਰੋਨਾ ਦੇ 2.1 ਕਰੋੜ ਤੋਂ ਜ਼ਿਆਦਾ ਨਵੇਂ ਮਾਮਲੇ ਆਏ ਸਾਹਮਣੇ : WHO

Thursday, Jan 27, 2022 - 12:19 AM (IST)

ਬੀਤੇ ਹਫ਼ਤੇ ਕੋਰੋਨਾ ਦੇ 2.1 ਕਰੋੜ ਤੋਂ ਜ਼ਿਆਦਾ ਨਵੇਂ ਮਾਮਲੇ ਆਏ ਸਾਹਮਣੇ : WHO

ਸੰਯੁਕਤ ਰਾਸ਼ਟਰ/ਜੇਨੇਵਾ-ਦੁਨੀਆ ਭਰ 'ਚ ਬੀਤੇ ਹਫ਼ਤੇ ਕੋਰੋਨਾ ਵਾਇਰਸ ਇਨਫੈਕਸ਼ਨ ਦੇ 2.1 ਕਰੋੜ ਤੋਂ ਜ਼ਿਆਦਾ ਨਵੇਂ ਮਾਮਲੇ ਸਾਹਮਣੇ ਆਏ ਅਤੇ ਮਹਾਮਾਰੀ ਦੀ ਸ਼ੁਰੂਆਤ ਤੋਂ ਬਾਅਦ ਤੋਂ ਹਫ਼ਤਾਵਾਰੀ ਪੱਧਰ 'ਤੇ ਸਭ ਤੋਂ ਜ਼ਿਆਦਾ ਅੰਕੜਾ ਹੈ। ਵਿਸ਼ਵ ਸਿਹਤ ਸੰਗਠਨ (ਡਬਲਯੂ.ਐੱਚ.ਓ.) ਨੇ ਇਹ ਜਾਣਕਾਰੀ ਦਿੱਤੀ। ਵਿਸ਼ਵ ਸਿਹਤ ਸੰਸਥਾ ਨੇ ਇਸ ਗੱਲ 'ਤੇ ਵੀ ਜ਼ੋਰ ਦਿੱਤਾ ਹੈ ਕਿ ਡੈਲਟਾ ਵੇਰੀਐਂਟ ਤੋਂ ਜ਼ਿਆਦਾ )ਦਰ ਹੋਣ ਦੇ ਕਾਰਨ ਓਮੀਕ੍ਰੋਨ ਵੇਰੀਐਂਟ ਹੌਲੀ-ਹੌਲੀ ਸਾਰਸ-ਕੋਵ-2 ਵਾਇਰਸ ਦਾ ਮੁੱਖ ਵੇਰੀਐਂਟ ਬਣਦਾ ਜਾ ਰਿਹਾ ਹੈ।

ਇਹ ਵੀ ਪੜ੍ਹੋ : ਰੂਪਨਗਰ 'ਚ ਧੂਮਧਾਮ ਨਾਲ ਮਨਾਇਆ ਗਿਆ ਗਣਤੰਤਰ ਦਿਵਸ

ਡਬਲਯੂ.ਐੱਚ.ਓ. ਵੱਲੋਂ ਮੰਗਲਵਾਰ ਨੂੰ ਜਾਰੀ ਹਫ਼ਤਾਵਾਰੀ ਅੰਕੜਿਆਂ ਮੁਤਾਬਕ, ਬੀਤੇ ਹਫ਼ਤੇ (17 ਤੋਂ 23 ਜਨਵਰੀ ਦਰਮਿਆਨ) ਗਲੋਬਲ ਪੱਧਰ 'ਤੇ ਕੋਵਿਡ-19 ਦੇ ਨਵੇਂ ਮਾਮਲਿਆਂ 'ਚ ਪੰਜ ਫੀਸਦੀ ਦਾ ਵਾਧਾ ਦਰਜ ਕੀਤਾ ਗਿਆ। ਦੁਨੀਆ ਭਰ 'ਚ ਕੋਰੋਨਾ ਵਾਇਰਸ ਨਾਲ ਇਨਫੈਕਟਿਡ 2.1 ਕਰੋੜ ਤੋਂ ਜ਼ਿਆਦਾ ਨਵੇਂ ਮਰੀਜ਼ ਆਏ। ਉਥੇ, ਇਨਫੈਕਸ਼ਨ ਨਾਲ 50 ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਜਾਨ ਗਈ। ਅੰਕੜਿਆਂ ਮੁਤਾਬਕ, ਬੀਤੇ ਹਫ਼ਤੇ ਸਭ ਤੋਂ ਜ਼ਿਆਦਾ ਨਵੇਂ ਮਾਮਲੇ ਅਮਰੀਕਾ (42,15,852 ਮਾਮਲੇ, 24 ਫੀਸਦੀ ਦੀ ਕਮੀ), ਫਰਾਂਸ (24,43,821, ਨਵੇਂ ਮਾਮਲੇ-21 ਫੀਸਦੀ ਵਾਧਾ), ਭਾਰਤ (21,15,100, ਨਵੇਂ ਮਾਮਲੇ-33 ਫੀਸਦੀ ਵਾਧਾ), ਇਟਲੀ (12,31,741 ਨਵੇਂ ਮਾਮਲੇ, ਪਿਛਲੇ ਹਫ਼ਤੇ ਦੇ ਸਮਾਨ) ਅਤੇ ਬ੍ਰਾਜ਼ੀਲ (8,24,579 ਨਵੇਂ ਮਾਮਲੇ, 73 ਫੀਸਦੀ ਦਾ ਵਾਧਾ) 'ਚ ਰਿਕਾਰਡ ਕੀਤੇ ਗਏ।

ਇਹ ਵੀ ਪੜ੍ਹੋ : ਜ਼ਿਲ੍ਹਾ ਫ਼ਿਰੋਜ਼ਪੁਰ 'ਚ ਅੱਜ ਕੋਰੋਨਾ ਦੇ 203 ਨਵੇਂ ਮਾਮਲੇ ਆਏ ਸਾਹਮਣੇ

ਉਥੇ, ਮੌਤਾਂ ਦੀ ਗੱਲ ਕਰੀਏ ਤਾਂ ਡਬਲਯੂ.ਐੱਚ.ਓ. ਮੁਤਾਬਕ, ਕੋਰੋਨਾ ਵਾਇਰਸ ਦੇ ਇਨਫੈਕਸ਼ਨ ਨਾਲ ਸਭ ਤੋਂ ਜ਼ਿਆਦਾ ਮੌਤਾਂ ਅਮਰੀਕਾ (10,795 ਨਵੀਆਂ ਮੌਤਾਂ, 17 ਫੀਸਦੀ ਦੀ ਕਮੀ), ਰੂਸ (4,792 ਨਵੀਆਂ ਮੌਤਾਂ, 7 ਫੀਸਦੀ ਦੀ ਕਮੀ), ਭਾਰਤ (3,343 ਨਵੀਆਂ ਮੌਤਾਂ, 47 ਫੀਸਦੀ ਦਾ ਵਾਧਾ), ਇਟਲੀ (2440 ਨਵੀਆਂ ਮੌਤਾਂ, 24 ਫੀਸਦੀ ਦਾ ਵਾਧਾ) ਅਤੇ ਬ੍ਰਿਟੇਨ (1,888 ਨਵੀਆਂ ਮੌਤਾਂ, ਪਿਛਲੇ ਹਫ਼ਤੇ ਦੇ ਅੰਕੜੇ ਦੇ ਸਮਾਨ) 'ਚ ਗਈਆਂ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Karan Kumar

Content Editor

Related News