ਹੈਤੀ ''ਚ ਗੈਂਗ ਹਮਲਾ; 20 ਤੋਂ ਵੱਧ ਮੌਤਾਂ, 50 ਜ਼ਖਮੀ

Friday, Oct 04, 2024 - 12:38 PM (IST)

ਪੋਰਟ ਔ ਪ੍ਰਿੰਸ (ਹੈਤੀ) (ਏ.ਪੀ.)- ਅਫਰੀਕੀ ਦੇਸ਼ ਹੈਤੀ ਦੇ ਪੋਂਟ ਸੋਂਡੇ ਸ਼ਹਿਰ 'ਤੇ ਵੀਰਵਾਰ ਤੜਕੇ ਇਕ ਗਿਰੋਹ ਨੇ ਹਮਲਾ ਕਰ ਦਿੱਤਾ, ਜਿਸ ਵਿਚ ਬੱਚਿਆਂ ਸਮੇਤ 20 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਅਤੇ 50 ਜ਼ਖਮੀ ਹੋ ਗਏ। ਇੱਕ ਮਨੁੱਖੀ ਅਧਿਕਾਰ ਸੰਗਠਨ ਨੇ ਇਹ ਜਾਣਕਾਰੀ ਦਿੱਤੀ। ਵਾਰਤਾਲਾਪ, ਸੁਲ੍ਹਾ-ਸਫ਼ਾਈ ਅਤੇ ਜਾਗਰੂਕਤਾ ਕਮਿਸ਼ਨ ਦੇ ਬੁਲਾਰੇ ਬਰਟੀਡ ਹਾਰਸ ਨੇ ਕਿਹਾ ਕਿ ਗ੍ਰੈਨ ਗ੍ਰਿਫ ਗੈਂਗ ਦੇ ਮੈਂਬਰਾਂ ਨੇ ਪੋਂਟ-ਸੋਂਡੇ ਸ਼ਹਿਰ 'ਤੇ ਹਮਲਾ ਕੀਤਾ ਅਤੇ ਘਰਾਂ ਅਤੇ ਕਾਰਾਂ ਨੂੰ ਅੱਗ ਲਗਾ ਦਿੱਤੀ, ਜਿਸ ਨਾਲ ਘੱਟੋ-ਘੱਟ 20 ਲੋਕ ਮਾਰੇ ਗਏ ਅਤੇ 50 ਜ਼ਖਮੀ ਹੋ ਗਏ। 

ਪੜ੍ਹੋ ਇਹ ਅਹਿਮ ਖ਼ਬਰ-'ਬੰਗਲਾਦੇਸ਼ 'ਚ ਹਿੰਦੂਆਂ 'ਤੇ ਅੱਤਿਆਚਾਰ ਬੰਦ ਹੋਣ'... ਨਿਊਯਾਰਕ ਦੇ ਆਸਮਾਨ 'ਚ ਦਿਸੇ ਵੱਡੇ ਬੈਨਰ (ਵੀਡੀਓ)

ਉਸ ਨੇ 'ਰੇਡੀਓ ਕਿਸਕੇਯਾ ਤੋਂ ਕਿਹਾ,"ਬਹੁਤ ਸਾਰੇ ਲੋਕ ਇਲਾਕਾ ਛੱਡ ਕੇ ਭੱਜ ਗਏ।" ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਇੱਕ ਵੀਡੀਓ ਵਿੱਚ ਲੋਕਾਂ ਦਾ ਇੱਕ ਸਮੂਹ ਝਾੜੀਆਂ ਵਿੱਚੋਂ ਭੱਜਦਾ ਦਿਖਾਈ ਦਿੱਤਾ, ਜਿਸ ਵਿੱਚ ਇੱਕ ਔਰਤ ਵੀ ਸ਼ਾਮਲ ਹੈ ਅਤੇ ਉਹ ਕਹਿ ਰਹੀ ਹੈ, "ਕਿੱਥੇ ਜਾਈਏ?" ਇਕ ਹੋਰ ਵੀਡੀਓ 'ਚ ਗੈਂਗ ਦੇ ਮੈਂਬਰਾਂ ਦੇ ਆਉਣ ਦੀ ਖ਼ਬਰ ਸੁਣ ਕੇ ਵੱਡੀ ਗਿਣਤੀ 'ਚ ਲੋਕ ਸੜਕ 'ਤੇ ਦੌੜਦੇ ਦਿਖਾਈ ਦੇ ਰਹੇ ਹਨ। ਹਾਰਸ ਅਤੇ ਹੋਰਾਂ ਨੇ ਨੇੜਲੇ ਤੱਟਵਰਤੀ ਸ਼ਹਿਰ ਸੇਂਟ-ਮਾਰਕ ਵਿੱਚ ਪੁਲਸ ਦੀ ਆਲੋਚਨਾ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਪੋਂਟ-ਸੋਂਡੇ ਵਿੱਚ ਹਮਲੇ ਦੌਰਾਨ ਲੋਕਾਂ ਦੀ ਮਦਦ ਲਈ ਕੁਝ ਨਹੀਂ ਕੀਤਾ। ਇਕ ਰਿਪੋਰਟ ਮੁਤਾਬਕ ਇਸ ਗਿਰੋਹ ਦੇ ਕਰੀਬ 100 ਮੈਂਬਰ ਹਨ ਅਤੇ ਇਨ੍ਹਾਂ 'ਤੇ ਕਤਲ, ਬਲਾਤਕਾਰ, ਲੁੱਟ-ਖੋਹ ਅਤੇ ਅਗਵਾ ਵਰਗੇ ਅਪਰਾਧਾਂ ਦੇ ਦੋਸ਼ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News