ਕੋਰੋਨਾ ਆਫ਼ਤ : ਦੁਨੀਆ 'ਚ ਹੁਣ ਤੱਕ 19.40 ਕਰੋੜ ਤੋਂ ਵੱਧ ਲੋਕ ਹੋਏ ਪੀੜਤ ਅਤੇ 41.58 ਲੱਖ ਤੋਂ ਵੱਧ ਮੌਤਾਂ

07/26/2021 10:37:21 AM

ਵਾਸ਼ਿੰਗਟਨ (ਬਿਊਰੋ): ਗਲੋਬਲ ਪੱਧਰ 'ਤੇ ਕੋਰੋਨਾ ਮਹਾਮਾਰੀ ਤੋਂ ਬਚਾਅ ਲਈ ਟੀਕਾਕਰਨ ਜਾਰੀ ਹੈ। ਇਸ ਦੇ ਬਾਵਜੂਦ ਦੁਨੀਆ ਵਿਚ ਕੋਰੋਨਾ ਦੇ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਹਨ। ਹੁਣ ਤੱਕ ਦੁਨੀਆ ਭਰ ਵਿਚ ਕੋਰੋਨਾ ਇਨਫੈਕਸ਼ਨ ਦੇ 19.40 ਕਰੋੜ ਤੋਂ ਵੀ ਵੱਧ ਮਾਮਲੇ ਸਾਹਮਣੇ ਆ ਚੁੱਕੇ ਹਨ। ਇਸ ਦੇ ਇਲਾਵਾ 41.58 ਲੱਖ ਤੋਂ ਵੀ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਦੱਖਣੀ-ਪੂਰਬੀ ਏਸ਼ੀਆਈ ਦੇਸ਼ ਇੰਡੋਨੇਸ਼ੀਆ ਨੇ ਐਤਵਾਰ ਨੂੰ ਕੋਰੋਨਾ ਦੇ ਨਵੇਂ ਪੀੜਤਾਂ ਦੇ ਮਾਮਲੇ ਵਿਚ ਪੂਰੀ ਦੁਨੀਆ ਨੂੰ ਪਿੱਛੇ ਛੱਡ ਦਿੱਤਾ।

ਵਰਲਡਓਮੀਟਰ ਦੇ ਅੰਕੜਿਆਂ ਮੁਤਾਬਕ 24 ਘੰਟਿਆਂ ਦੌਰਾਨ ਇੰਡੋਨੇਸ਼ੀਆ ਵਿਚ ਕੋਰੋਨਾ ਦੇ 48,416 ਨਵੇਂ ਮਾਮਲੇ ਦਰਜ ਕੀਤੇ ਗਏ ਜੋ ਦੁਨੀਆ ਭਰ ਵਿਚ ਸਭ ਤੋਂ ਵੱਧ ਹਨ। ਇਸ ਦੌਰਾਨ ਬ੍ਰਾਜ਼ੀਲ ਵਿਚ 38 ਹਜ਼ਾਰ, ਭਾਰਤ ਵਿਚ ਸਾਢੇ 39 ਹਜ਼ਾਰ ਤੋਂ ਵੱਧ ਮਾਮਲੇ ਅਤੇ ਅਮਰੀਕਾ ਵਿਚ ਸਾਢੇ 37 ਹਜ਼ਾਰ ਨਵੇਂ ਕੋਰੋਨਾ ਪੀੜਤ ਮਿਲੇ ਹਨ। ਕੋਰੋਨਾ ਦਾ ਨਵਾਂ ਗੜ੍ਹ ਬਣ ਕੇ ਉਭਰੇ ਇੰਡੋਨੇਸ਼ੀਆ ਵਿਚ ਰੋਜ਼ਾਨਾ ਮੌਤ ਦੇ ਮਾਮਲੇ ਸਿਖਰ 'ਤੇ ਹਨ। ਇੱਥੇ ਮਹਾਮਾਰੀ ਨਾਲ 24 ਘੰਟਿਆਂ ਵਿਚ 1415 ਲੋਕਾਂ ਦੀ ਮੌਤ ਹੋਈ ਜਦਕਿ ਇਹ ਅੰਕੜਾ ਬ੍ਰਾਜ਼ੀਲ ਵਿਚ 1080, ਰੂਸ ਵਿਚ 799 ਅਤੇ ਭਾਰਤ ਵਿਚ 535 ਰਿਹਾ।ਭਾਵੇਂਕਿ ਕੁੱਲ ਪੀੜਤਾਂ ਦੇ ਲਿਹਾਜ ਨਾਲ ਇੰਡੋਨੇਸ਼ੀਆ ਹਾਲੇ ਕੋਰੋਨਾ ਪ੍ਰਭਾਵਿਤ ਸਿਖਰਲੇ ਦੇਸ਼ਾਂ ਦੇ ਮੁਕਾਬਲੇ ਕਾਫੀ ਪਿੱਛੇ ਹੈ। ਇੰਡੋਨੇਸ਼ੀਆ ਵਿਚ ਹੁਣ ਤੱਕ 312 ਲੱਖ ਲੋਕ ਪੀੜਤ ਹੋਏ ਹਨ ਅਤੇ 92 ਹਜ਼ਾਰ ਲੋਕਾਂ ਦੀ ਮੌਤ ਹੋਈ ਹੈ।

 ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆ ਦੇ ਪੀ.ਐੱਮ. ਨੇ ਦੇਸ਼ਵਾਸੀਆਂ ਤੋਂ ਮੰਗੀ 'ਮੁਆਫ਼ੀ', ਜਾਣੋ ਵਜ੍ਹਾ

ਹੁਣ ਤੱਕ 19.40 ਕਰੋੜ ਲੋਕ ਇਨਫੈਕਟਿਡ
ਦੁਨੀਆ ਭਰ ਵਿਚ ਹੁਣ ਤੱਕ 19,40,92,488 ਕਰੋੜ ਲੋਕ ਕੋਰੋਨਾ ਵਾਇਰਸ ਨਾਲ ਪੀੜਤ ਹੋਏ ਹਨ। ਇਹਨਾਂ ਵਿਚੋਂ 41.68 ਲੋਕਾਂ ਦੀ ਜਾਨ ਗਈ ਹੈ ਜਦਕਿ 17.64 ਕਰੋੜ ਤੋਂ ਵੱਧ ਲੋਕਾਂ ਨੇ ਕੋਰੋਨਾ ਨੂੰ ਹਰਾਇਆ ਹੈ। ਫਿਲਹਾਲ 137 ਕਰੋੜ ਲੋਕਾਂ ਦਾ ਇਲਾਜ ਜਾਰੀ ਹੈ । ਇਹਨਾਂ ਵਿਚੋਂ 136 ਕਰੋੜ ਲੋਕਾਂ ਵਿਚ ਕੋਰੋਨਾ ਦੇ ਹਲਕੇ ਲੱਛਣ ਹਨ ਜਦਕਿ 83,859 ਲੋਕਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਹੁਣ ਤੱਕ ਦੁਨੀਆ ਵਿਚ 3,841,936,983 ਲੋਕਾਂ ਨੂੰ ਕੋਰੋਨਾ ਵੈਕਸੀਨ ਲੱਗ ਚੁੱਕੀ ਹੈ।

ਨੋਟ- ਟੀਕਾਕਰਨ ਦੇ ਬਾਵਜੂਦ ਕੋਰੋਨਾ ਮਾਮਲਿਆਂ ਵਿਚ ਹੋ ਰਹੇ ਵਾਧੇ ਬਾਰੇ ਦਿਓ ਆਪਣੀ ਰਾਏ।


Vandana

Content Editor

Related News